ਗਾਂ ਨੇ ਇਥੇ ਦਿੱਤਾ ਅਜਿਹੇ ਅਨੋਖੇ ਬਚੇ ਨੂੰ ਜਨਮ ਦੇਖਣ ਵਾਲੇ ਹੋ ਰਹੇ ਹੈਰਾਨ – ਸਾਰੀ ਦੁਨੀਆਂ ਤੇ ਹੋ ਗਈ ਚੱਰਚਾ

ਆਈ ਤਾਜ਼ਾ ਵੱਡੀ ਖਬਰ 

ਸਮਾਜ ਦੇ ਵਿੱਚ ਕੁਝ ਅਜਿਹੀਆਂ ਘਟਨਾਵਾਂ ਅਤੇ ਵਾਰਦਾਤਾਂ ਵਾਪਰ ਜਾਂਦੀਆਂ ਹਨ , ਜਿਨ੍ਹਾਂ ਤੇ ਯਕੀਨ ਕਰਨਾ ਮੁਸ਼ਕਲ ਹੋ ਜਾਂਦਾ ਹੈ । ਅਜਿਹੀਆਂ ਘਟਨਾਵਾਂ ਦੇਖ ਕੇ ਵੀ ਆਪਣੀਆਂ ਅੱਖਾਂ ਤੇ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ , ਕਿ ਜੋ ਸਾਡੇ ਸਾਹਮਣੇ ਹੋ ਰਿਹਾ ਹੈ, ਉਹ ਸੱਚ ਹੈ ਜਾਂ ਫਿਰ ਝੂਠ । ਗੱਲ ਕੀਤੀ ਜਾਵੇ ਜੇਕਰ ਸਰੀਰਕ ਬਨਾਵਟ ਦੀ ਤਾਂ , ਹੁਣ ਤਕ ਅਜਿਹੇ ਬਹੁਤ ਸਾਰੇ ਬੱਚਿਆਂ ਨੇ ਜਨਮ ਲਿਆ ਹੈ , ਜਿਨ੍ਹਾਂ ਦੀ ਬਨਾਵਟ ਆਮ ਮਨੁੱਖ ਦੇ ਸਰੀਰ ਨਾਲੋਂ ਵੱਖਰੀ ਹੁੰਦੀ ਹੈ । ਜਿਨ੍ਹਾਂ ਨੂੰ ਕਈ ਲੋਕ ਦੇਵੀ ਦੇਵਤਾ ਦਾ ਰੂਪ ਸਮਝ ਕੇ ਪੂਜਣ ਲੱਗ ਜਾਂਦੇ ਹਨ । ਅਜਿਹਾ ਹੀ ਇਕ ਜਨਮ ਹੋਇਆ ਹੈ ਨਵਰਾਤਰਿਆਂ ਦੇ ਵਿੱਚ ।

ਜਿੱਥੇ ਨਵਰਾਤਰਿਆਂ ਵਿਚ ਇਕ ਨਵਜਾਤ ਨੇ ਜਨਮ ਲਿਆ , ਜਿਸ ਨੂੰ ਲੋਕ ਦੁਰਗਾ ਦਾ ਅਵਤਾਰ ਸਮਝ ਕੇ ਪੂਜ ਰਹੇ ਹਨ ।ਮਾਮਲਾ ਉੜੀਸਾ ਤੋਂ ਸਾਹਮਣੇ ਆਇਆ ਹੈ l ਜਿੱਥੇ ਉੜੀਸਾ ਤੇ ਨਵਰੰਗਪੁਰ ਚ ਨਵਰਾਤਰੀ ਦੇ ਦੌਰਾਨ ਇਕ ਗਾਂ ਦੇ ਵਲੋਂ ਦੋ ਸਿਰਾਂ ਵਾਲੇ ਵੱਛੇ ਨੂੰ ਜਨਮ ਦਿੱਤਾ ਗਿਆ ਹੈ l ਇਸ ਵੱਛੇ ਦੇ ਦੋ ਸਿਰ ਤੇ ਤਿੰਨ ਅੱਖਾਂ ਹਨ । ਜਦੋਂ ਲੋਕਾਂ ਨੂੰ ਇਸ ਵੱਛੇ ਦੇ ਜਨਮ ਬਾਰੇ ਪਤਾ ਚੱਲਿਆ ਕਿ ਇਸ ਵੱਛੇ ਦੇ ਦੋ ਸਿਰ ਤੇ ਤਿੰਨ ਅੱਖਾਂ ਹਨ ਤਾਂ ਤੁਰੰਤ ਸਥਾਨਕ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ,ਐਥੋਂ ਤੱਕ ਕੇ ਇਸ ਵੱਛੇ ਨੂੰ ਦੇਖਣ ਦੇ ਲਈ ਲੋਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ l

ਲੋਕ ਦੂਰੋਂ ਦੂਰੋਂ ਇਸ ਵੱਛੇ ਨੂੰ ਦੇਖਣ ਦੇ ਲਈ ਪਹੁੰਚਣ ਲੱਗੇ ਤੇ ਬਹੁਤ ਸਾਰੇ ਲੋਕ ਇਸ ਵੱਛੇ ਨੂੰ ਮਾਂ ਦੁਰਗਾ ਦਾ ਅਵਤਾਰ ਵੀ ਸਮਝ ਕੇ ਪੂਜਣ ਲੱਗ ਪਏ । ਇਹ ਵੱਛਾ ਵੇਖਣ ਦੇ ਵਿੱਚ ਬੇਹੱਦ ਹੀ ਅਜੀਬ ਲੱਗ ਰਿਹਾ ਸੀ । ਇਸ ਵੱਛੇ ਦੇ ਦੋ ਸਿਰ ਹੋਣ ਕਾਰਨ ਇਸ ਵੱਛੇ ਨੂੰ ਆਪਣੀ ਮਾਂ ਦਾ ਦੁੱਧ ਪੀਣਾ ਮੁਸ਼ਕਲ ਹੋ ਰਿਹਾ ਹੈ l ਉੱਥੇ ਹੀ ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ , ਕਿ ਇਸ ਵੱਛੇ ਦਾ ਜਨਮ ਨਬਰੰਗਪੁਰ ਜ਼ਿਲ੍ਹੇ ਦੇ ਕੁਮੁਲੀ ਪੰਚਾਇਤ ਦੇ ਬੀਜਾਪੁਰ ਪਿੰਡ ਵਿੱਚ ਹੋਇਆ ਸੀl ਇਕ ਕਿਸਾਨ ਦੀ ਗਾਂ ਦੇ ਵੱਲੋਂ ਇਸ ਬੱਚੀ ਨੂੰ ਜਨਮ ਦਿੱਤਾ ਗਿਆl

ਜਦੋਂ ਇਸ ਗਾਂ ਦੇ ਵੱਲੋਂ ਇਸ ਬੱਚੇ ਨੂੰ ਜਨਮ ਦਿੱਤਾ ਗਿਆ ਤਾਂ ਵੱਛੇ ਦੇ ਸਰੀਰ ਦੀ ਬਨਾਵਟ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ । ਕਿਸਾਨ ਧਨੀ ਰਾਮ ਨੇ ਦੱਸਿਆ ਕਿ ਉਸ ਨੇ ਦੋ ਸਾਲ ਪਹਿਲਾਂ ਖ਼ਰੀਦੀ ਸੀ ਤੇ ਜਦੋਂ ਜਣੇਪੇ ਵਿੱਚ ਕੁਝ ਮੁਸ਼ਕਲ ਹੋਈ ਤਾਂ ਇਸ ਦੀ ਜਾਂਚ ਕਰਵਾਏਗੀ ਤਾਂ ਫਿਰ ਉਨ੍ਹਾਂ ਨੂੰ ਪਤਾ ਲੱਗਿਆ ਕਿ ਵੱਛੇ ਦਾ ਜਨਮ ਦੋ ਸਿਰ ਅਤੇ ਤਿੰਨ ਅੱਖਾਂ ਨਾਲ ਹੋਇਆ ਸੀ l