ਆਈ ਤਾਜਾ ਵੱਡੀ ਖਬਰ
ਦੁਨੀਆ ਵਿੱਚ ਸ਼ੁਰੂ ਹੋਈ ਕਰੋਨਾ ਨੇ ਹੁਣ ਤਕ ਅਣਗਿਣਤ ਲੋਕਾਂ ਦੀ ਜਾਨ ਲੈ ਲਈ ਹੈ। ਕਰੋਨਾ ਦੀ ਚੀਨ ਤੋਂ ਸ਼ੁਰੂਆਤ ਹੋਈ ਸੀ, ਜਿਸ ਨੇ ਸਾਰੀ ਦੁਨੀਆਂ ਨੂੰ ਆਪਣੇ ਪ੍ਰਭਾਵ ਹੇਠ ਲਿਆ ਹੋਇਆ ਹੈ। ਜਿੱਥੇ ਕਰੋਨਾ ਦਾ ਸਭ ਤੋਂ ਵਧੇਰੇ ਅਸਰ ਅਮਰੀਕਾ ਵਿੱਚ ਵੇਖਿਆ ਗਿਆ ਹੈ, ਉਥੇ ਹੀ ਦੂਜੇ ਨੰਬਰ ਤੇ ਭਾਰਤ ਹੈ । ਜਿੱਥੇ ਕਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਅਮਰੀਕਾ ਵਿਚ ਜਿੱਥੇ ਟੀਕਾਕਰਨ ਤੋਂ ਬਾਅਦ ਕੇਸਾਂ ਵਿੱਚ ਕਮੀ ਆਈ ਹੈ। ਉਥੇ ਹੀ ਭਾਰਤ ਵਿਚ ਕੇਸਾਂ ਵਿੱਚ ਇਜ਼ਾਫਾ ਦਰਜ ਕੀਤਾ ਜਾ ਰਿਹਾ ਹੈ। ਭਾਰਤ ਵਿੱਚ ਵਧ ਰਹੇ ਕਰੋਨਾ ਕੇਸਾਂ ਨੂੰ ਦੇਖਦੇ ਹੋਏ ਜਿਥੇ ਟੈਸਟ ਕਰਨ ਦੀ ਸਮਰੱਥਾ ਨੂੰ ਵਧਾ ਦਿੱਤਾ ਗਿਆ ਹੈ। ਉਥੇ ਹੀ ਇਸ ਕਰੋਨਾ ਦੇ ਕੇਸਾਂ ਵਿੱਚ ਕਮੀ ਹੁੰਦੀ ਨਜ਼ਰ ਨਹੀਂ ਆ ਰਹੀ।
ਗਾਂਧੀ ਪਰਿਵਾਰ ਨੂੰ ਹੁਣ ਇਕ ਵੱਡਾ ਝਟਕਾ ਲੱਗਾ ਹੈ, ਜਿਥੇ ਉਨ੍ਹਾਂ ਨੇ ਇਕ ਖਾਸ ਸਾਥੀ ਦੀ ਅਚਾਨਕ ਮੌਤ ਹੋਣ ਨਾਲ ਸੋਗ ਦੀ ਲਹਿਰ ਫ਼ੈਲ ਗਈ ਹੈ। ਭਾਰਤ ਵਿੱਚ ਜਿੱਥੇ ਸਭ ਤੋਂ ਵੱਧ ਕੇਸ ਮਹਾਰਾਸ਼ਟਰ ਵਿਚ ਸਾਹਮਣੇ ਆ ਰਹੇ ਹਨ। ਉਥੇ ਹੀ ਮੁੰਬਈ ਵਿਚ ਬਹੁਤ ਸਾਰੇ ਫ਼ਿਲਮੀ ਖੇਤਰ, ਖੇਡ ਜਗਤ ਅਤੇ ਰਾਜਨੀਤਿਕ ਜਗਤ ਦੇ ਲੋਕ ਇਸ ਕਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਰਾਹੁਲ ਗਾਂਧੀ ਦੇ ਕਰੀਬੀ ਕਾਂਗਰਸ ਰਾਜ ਸਭਾ ਦੇ ਸੰਸਦ ਮੈਂਬਰ ਰਾਜੀਵ ਸਾਵਤ ਦੇ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ।
ਮੁੰਬਈ ਵਿਚ ਜਿਸ ਤਰਾਂ ਦੇ ਕੇਸ ਵਧ ਰਹੇ ਹਨ ਇਸ ਦੌਰਾਨ ਹੀ ਉਹ ਇਸ ਦੀ ਚਪੇਟ ਵਿੱਚ 22 ਅਪ੍ਰੈਲ ਨੂੰ ਆਏ ਸਨ। ਉਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਕਾਫੀ ਗੰਭੀਰ ਹੋਣ ਤੇ ਪੁਣੇ ਦੇ ਜਹਾਂਗੀਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਉਹ ਜੇਰੇ ਇਲਾਜ ਸਨ ਅਤੇ ਗੰਭੀਰ ਹਾਲਤ ਹੋਣ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ ਉਪਰ ਰੱਖਿਆ ਗਿਆ ਸੀ। ਜਿੱਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਹ ਮਹਾਂਰਾਸ਼ਟਰ ਵਿੱਚ ਰਾਜ ਸਭਾ ਦੇ ਮੈਂਬਰ ਰਹੇ ਸਨ।
ਇਸ ਤੋਂ ਇਲਾਵਾ ਉਹ ਪਹਿਲਾਂ ਲੋਕ ਸਭਾ ਦੇ ਮੈਂਬਰ ਰਹੇ। ਭਾਰਤੀ ਕਾਂਗਰਸ ਕਮੇਟੀ ਦੇ ਸਕੱਤਰ ਤੇ ਗੁਜਰਾਤ ਕਾਂਗਰਸ ਦੇ ਮੁਖੀ ਵੀ ਸਨ। ਉਨ੍ਹਾਂ ਦੇ ਦਿਹਾਂਤ ਤੇ ਉਨ੍ਹਾਂ ਦੇ ਕਾਂਗਰਸੀ ਸਹਿਯੋਗੀਆਂ ਵੱਲੋਂ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ। ਰਾਜੀਵ ਸਾਵਤ ਨੂੰ ਆਪਣੇ ਕਰੋਨਾ ਤੋਂ ਪ੍ਰਭਾਵਤ ਹੋਣ ਦੀ ਜਾਣਕਾਰੀ ਮਿਲਣ ਤੇ ਉਨ੍ਹਾਂ ਨੇ ਆਪਣੀ ਸੰਪਰਕ ਵਿੱਚ ਆਉਣ ਵਾਲੇ ਸਾਰੇ ਲੋਕਾਂ ਨੂੰ ਕਰੋਨਾ ਦੇ ਸਾਰੇ ਲਾਗੂ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਸੀ।
Previous Postਕੋਰੋਨਾ ਮਗਰੋਂ ਹੁਣ ਪੰਜਾਬ ਚ ਇਸ ਬਿਮਾਰੀ ਦਾ ਵਜਿਆ ਘੁੱਗੂ 27 ਕੇਸਾਂ ਦੀ ਹੋਈ ਪੁਸ਼ਟੀ , ਪਈ ਚਿੰਤਾ
Next Postਹੁਣੇ ਹੁਣੇ ਸਿਮਰਜੀਤ ਸਿੰਘ ਬੈਂਸ ਬਾਰੇ ਆਈ ਵੱਡੀ ਖਬਰ ਪੈ ਗਿਆ ਇਹ ਪੰਗਾ – ਸਾਰੇ ਪਾਸੇ ਹੋ ਗਈ ਚਰਚਾ