ਗਰੀਬ ਕਿਸਾਨ ਨੇ 32 ਲੱਖ ਕਰਜਾ ਚੁੱਕ ਧੀ ਨੂੰ ਸਟਡੀ ਲਈ ਭੇਜਿਆ ਕਨੇਡਾ – ਪਰ ਹੁਣ ਵਾਪਰਿਆ ਇਹ ਭਿਆਨਕ ਹਾਦਸਾ

ਆਈ ਤਾਜ਼ਾ ਵੱਡੀ ਖਬਰ 

ਚੋਣਾਂ ਦੇ ਸਮੇਂ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਵੱਡੇ ਵੱਡੇ ਦਾਅਵੇ ਅਤੇ ਐਲਾਨ ਕੀਤੇ ਜਾ ਰਹੇ ਹਨ। ਉਥੇ ਹੀ ਪੰਜਾਬ ਦੇ ਬਹੁਤ ਸਾਰੇ ਬੇਰੁਜ਼ਗਾਰ ਨੌਜਵਾਨਾਂ ਵੱਲੋਂ ਕਾਂਗਰਸ ਦੀ ਰੈਲੀ ਵਿੱਚ ਜਾ ਕੇ ਰੁਜ਼ਗਾਰ ਦੀ ਮੰਗ ਕੀਤੀ ਜਾ ਰਹੀ ਹੈ। ਬੇਰੁਜ਼ਗਾਰੀ ਦੇ ਚਲਦੇ ਹੋਏ ਬਹੁਤ ਸਾਰੇ ਨੌਜਵਾਨਾਂ ਵੱਲੋਂ ਵਿਦੇਸ਼ਾਂ ਦਾ ਰੁਖ਼ ਕੀਤਾ ਜਾ ਰਿਹਾ ਹੈ ਜਿੱਥੇ ਜਾ ਕੇ ਉਨ੍ਹਾਂ ਵੱਲੋਂ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਬੇਰੁਜ਼ਗਾਰੀ ਦੇ ਕਾਰਨ ਹੀ ਬਹੁਤ ਸਾਰੇ ਮਾਪਿਆਂ ਵੱਲੋਂ ਆਪਣੇ ਧੀਆਂ ਪੁੱਤਰਾਂ ਨੂੰ ਵਿਦੇਸ਼ ਭੇਜਿਆ ਜਾ ਰਿਹਾ ਹੈ ਜਿਸ ਵਾਸਤੇ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਜਿਸ ਸਦਕਾ ਉਨ੍ਹਾਂ ਦੇ ਬੱਚਿਆਂ ਦਾ ਆਉਣ ਵਾਲਾਕ ਭਵਿੱਖ ਬੇਹਤਰ ਬਣ ਸਕੇ।

ਗਰੀਬ ਕਿਸਾਨ ਵੱਲੋਂ ਜਿਥੇ ਆਪਣੀ ਧੀ ਨੂੰ ਸਟੱਡੀ ਵਾਸਤੇ ਕੈਨੇਡਾ ਭੇਜਣ ਲਈ 32 ਲੱਖ ਕਰਜਾ ਚੁਕਣਾ ਪਿਆ ਉਥੇ ਹੀ ਹੁਣ ਇਹ ਭਿਆਨਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਨਾਭਾ ਦੇ ਅਧੀਨ ਆਉਣ ਵਾਲੇ ਇੱਕ ਪਿੰਡ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਕਿਸਾਨ ਪਿਤਾ ਵੱਲੋਂ ਬੈਂਕ ਤੋਂ ਭਾਰੀ ਕਰਜ਼ਾ ਲੈ ਕੇ ਆਪਣੀ ਧੀ ਨੂੰ ਕੈਨੇਡਾ ਤੋਰਿਆ ਗਿਆ ਸੀ। ਜਿੱਥੇ ਉਹ ਉੱਚ ਵਿਦਿਆ ਹਾਸਲ ਕਰਕੇ ਆਪਣੇ ਪੈਰਾਂ ਸਿਰ ਹੋ ਸਕੇ। ਜਿਸ ਵਾਸਤੇ ਉਸ ਦੇ ਗ਼ਰੀਬ ਪਿਤਾ ਭਗਵਾਨ ਸਿੰਘ ਵੱਲੋਂ ਬੈਂਕ ਤੋਂ 18 ਲੱਖ ਦਾ ਕਰਜ਼ਾ ਲਿਆ 99 ਵਿੱਚ ਕੈਨੇਡਾ ਤੋਰ ਦਿੱਤਾ ਗਿਆ।

ਜਿੱਥੇ ਪਿਤਾ ਵੱਲੋਂ ਆਪਣਾ ਰਿਹਾਇਸ਼ੀ ਮਕਾਨ ਹਨ 14 ਲੱਖ ਰੁਪਏ ਵਿੱਚ ਵੇਚ ਦਿੱਤਾ ਗਿਆ ਅਤੇ ਆਪਣੀ ਬੇਟੀ ਨੂੰ 10 ਲੱਖ ਰੁਪਏ ਫੀਸ ਤੀਜੇ ਸਾਲ ਦੀ ਭੇਜ ਦਿੱਤੀ ਗਈ। ਜਿਸ ਤੋਂ ਬਾਅਦ ਉਹ ਆਪਣੀ ਪਤਨੀ ਨਾਲ ਆਪਣੇ ਸਹੁਰਾ ਪਰਿਵਾਰ ਕੋਲ ਰਹਿ ਰਿਹਾ ਹੈ। ਕਿਉਂਕਿ ਹੁਣ ਉਨ੍ਹਾਂ ਕੋਲ ਰਹਿਣ ਵਾਸਤੇ ਆਪਣਾ ਘਰ ਵੀ ਨਹੀਂ ਬਚਿਆ ਸੀ। ਜਿੱਥੇ ਕੈਨੇਡਾ ਵਿੱਚ ਪੜ੍ਹਾਉਣ ਵਾਸਤੇ ਧੀ ਲਈ ਪਿਤਾ ਵੱਲੋਂ ਇਨ੍ਹਾਂ ਕੁਝ ਕੀਤਾ ਗਿਆ। ਉਥੇ ਹੀ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਉਨ੍ਹਾਂ ਦੀ ਧੀ ਨਾਲ ਕੈਨੇਡਾ ਵਿੱਚ ਭਿਆਨਕ ਹਾਦਸਾ ਵਾਪਰ ਗਿਆ ਹੈ। ਜਿੱਥੇ ਉਹ ਹਸਪਤਾਲ ਵਿਚ ਜੇਰੇ ਇਲਾਜ ਹੈ।

ਹੁਣ ਇਸ ਪਿਤਾ ਵੱਲੋਂ ਆਪਣੀ ਧੀ ਕੋਲ਼ ਜਾਣ ਵਾਸਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮਦਦ ਮੰਗੀ ਗਈ ਹੈ, ਉਹਨਾਂ ਦੋਹਾਂ ਪਤੀ ਪਤਨੀ ਨੂੰ ਕੈਨੇਡਾ ਜਾਣ ਵਾਸਤੇ ਵੀਜ਼ਾ ਦਿੱਤਾ ਜਾਵੇ ਜੋ ਠੋਕਰਾਂ ਖਾ ਰਹੇ ਹਨ। ਪਰ ਅਜੇ ਤੱਕ ਵੀ ਕਿਸੇ ਵੱਲੋਂ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ।