ਆਈ ਤਾਜ਼ਾ ਵੱਡੀ ਖਬਰ
ਦੇਸ਼ ਵਿੱਚ ਬੀਤੇ ਕੁੱਝ ਸਮੇਂ ਤੋ ਬੱਚਿਆਂ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਜਿੱਥੇ ਬਹੁਤ ਸਾਰੇ ਬੱਚਿਆਂ ਨੂੰ ਅਗਵਾ ਕਰਨ ਤੋਂ ਬਾਅਦ ਕਈ ਤਰ੍ਹਾਂ ਦੇ ਹਾਦਸਿਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਥੇ ਹੀ ਹਸਪਤਾਲਾਂ ਵਿਚੋਂ ਵੀ ਬਹੁਤ ਸਾਰੇ ਨਵਜੰਮੇਂ ਬੱਚੇ ਚੋਰੀ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ ਜਿਸ ਨਾਲ ਉਹ ਸਾਰੇ ਪਰਵਾਰਾਂ ਵਿੱਚ ਖੁਸ਼ੀ ਦੀ ਜਗ੍ਹਾ ਤੇ ਹੀ ਗਮੀਆਂ ਛਾ ਜਾਂਦੀਆਂ ਹਨ। ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਆਏ ਦਿਨ ਸਾਹਮਣੇ ਆ ਰਹੇ ਹਨ। ਉੱਥੇ ਹੀ ਬਹੁਤ ਸਾਰੇ ਅਜਿਹੇ ਮਾਂ ਬਾਪ ਵੀ ਹੁੰਦੇ ਹਨ ਜਿਨ੍ਹਾਂ ਵੱਲੋਂ ਧੀ ਦੇ ਪੈਦਾ ਹੋਣ ਤੇ ਮਾਤਮ ਛਾ ਜਾਂਦਾ ਹੈ।
ਅਜਿਹੇ ਲੋਕਾਂ ਵੱਲੋਂ ਬੱਚਿਆਂ ਨਾਲ ਕੀਤੇ ਜਾਂਦੇ ਵਿਵਹਾਰ ਨੂੰ ਸੁਣ ਕੇ ਬਹੁਤ ਸਾਰੇ ਲੋਕਾਂ ਦੇ ਰੋਂਗਟੇ ਤੱਕ ਵੀ ਖੜੇ ਹੋ ਜਾਂਦੇ ਹਨ। ਹੁਣ ਇੱਥੇ ਨਵਜੰਮੀ ਬੱਚੀ ਨੂੰ ਮਾਂ ਵੱਲੋਂ ਬਾਹਰ ਸੁੱਟੇ ਜਾਣ ਤੇ ਕੁੱਤਿਆਂ ਵੱਲੋਂ ਅਜਿਹਾ ਕੀਤਾ ਗਿਆ ਹੈ ਉਸ ਦੀ ਸਭ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜ਼ਿਲ੍ਹਾ ਮੋਹਾਲੀ ਦੇ ਅਧੀਨ ਆਉਣ ਵਾਲੇ ਪਿੰਡ ਸਾਰਿਸਤਾਲ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਕਿਸਾਨ ਦੇ ਖੇਤਾਂ ਵਿੱਚ ਇਕ ਕਲਯੁੱਗੀ ਮਾਂ ਵੱਲੋਂ ਆਪਣੀ ਨਵਜੰਮੀ ਬੱਚੀ ਨੂੰ ਕੜਾਕੇ ਦੀ ਠੰਢ ਵਿੱਚ ਸੁੱਟ ਦਿੱਤਾ ਗਿਆ।
ਜਿੱਥੇ ਰਾਤ ਦੇ ਸਮੇਂ ਬੱਚੀ ਨੂੰ ਇਸ ਤਰਾਂ ਸੁੱਟਿਆ ਗਿਆ ਹੈ ਉਥੇ ਹੀ ਇਸ ਬੱਚੀ ਦੀ ਪੂਰੀ ਰਾਤ ਕੁੱਤਿਆਂ ਵੱਲੋਂ ਹਿਫਾਜ਼ਤ ਕੀਤੀ ਗਈ ਹੈ। ਬੱਚੀ ਦੇ ਖੇਤਾਂ ਵਿਚ ਹੋਣ ਦੀ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਇੱਕ ਕਿਸਾਨ ਵੱਲੋਂ ਬੱਚੀ ਨੂੰ ਵੇਖਿਆ ਗਿਆ। ਜਿਸ ਦੀ ਸੂਚਨਾ ਉਸ ਵੱਲੋਂ ਤੁਰੰਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਬੱਚੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਤਾਂ ਜੋ ਉਸ ਦੀ ਸੇਹਤ ਸਬੰਧੀ ਦੇਖਭਾਲ ਹੋ ਸਕੇ। ਕਿਸਾਨ ਵੱਲੋਂ ਦੱਸਿਆ ਗਿਆ ਹੈ ਕਿ ਬੱਚੇ ਦੇ ਸਰੀਰ ਉਪਰ ਕੋਈ ਵੀ ਕੱਪੜਾ ਨਹੀਂ ਸੀ।
ਅਤੇ ਕੁੱਤਿਆਂ ਵੱਲੋਂ ਉਸ ਬੱਚੀ ਨੂੰ ਕੁੱਝ ਵੀ ਨਹੀਂ ਆਖਿਆ ਗਿਆ। ਹਸਪਤਾਲ ਦੇ ਸਟਾਫ਼ ਵੱਲੋਂ ਬੱਚੇ ਨੂੰ ਬਿਲਕੁਲ ਤੰਦਰੁਸਤ ਦੱਸਿਆ ਗਿਆ ਹੈ। ਬੱਚੀ ਦੇ ਪੂਰੀ ਤਰਾਂ ਤੰਦਰੁਸਤ ਹੋਣ ਦੀ ਪੁਸ਼ਟੀ ਹੋਣ ਤੇ ਬੱਚੀ ਨੂੰ ਬਾਲ ਭਲਾਈ ਕਮੇਟੀ ਨੂੰ ਸੌਂਪ ਦਿੱਤਾ ਗਿਆ ਹੈ। ਉਥੇ ਹੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਪਰਿਵਾਰ ਅਤੇ ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਬਾਲ ਭਲਾਈ ਕਮੇਟੀ ਵੱਲੋਂ ਇਸ ਬੱਚੀ ਦਾ ਨਾਂ ਆਕਾਂਕਸ਼ਾ ਰੱਖਿਆ ਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Home ਤਾਜਾ ਖ਼ਬਰਾਂ ਖੌਫਨਾਕ ਖਬਰ : ਨਵ ਜੰਮੀ ਬੱਚੀ ਨੂੰ ਮਾਂ ਨੇ ਸੁੱਟਿਆ ਬਾਹਰ – ਫਿਰ ਕੁੱਤਿਆਂ ਨੇ ਜੋ ਕੀਤਾ ਸਾਰੇ ਪਾਸੇ ਹੋ ਰਹੀ ਚਰਚਾ
ਤਾਜਾ ਖ਼ਬਰਾਂ
ਖੌਫਨਾਕ ਖਬਰ : ਨਵ ਜੰਮੀ ਬੱਚੀ ਨੂੰ ਮਾਂ ਨੇ ਸੁੱਟਿਆ ਬਾਹਰ – ਫਿਰ ਕੁੱਤਿਆਂ ਨੇ ਜੋ ਕੀਤਾ ਸਾਰੇ ਪਾਸੇ ਹੋ ਰਹੀ ਚਰਚਾ
Previous Postਅਮਰੀਕਾ: ਡਰਾਈਵਰ ਨੂੰ ਇਸ ਕਾਰਨ ਦਿੱਤੀ ਗਈ 110 ਸਾਲ ਦੀ ਸਜਾ – ਹੁਣ ਜੋ ਟਰੱਕਾਂ ਵਾਲਿਆਂ ਕਰਤਾ ਸਰਕਾਰ ਦੀ ਉਡੀ ਨੀਂਦ
Next Postਸਮੁੰਦਰ ਚ ਹਵਾਈ ਜਹਾਜ ਹੋਇਆ ਕਰੈਸ਼ ਹੋਈਆਂ ਏਨੀਆਂ ਮੌਤਾਂ – ਛਾਈ ਸੋਗ ਦੀ ਲਹਿਰ