ਆਈ ਤਾਜਾ ਵੱਡੀ ਖਬਰ
ਖੇਤੀ ਅੰਦੋਲਨ ਦਿਨੋਂ ਦਿਨ ਹੋਰ ਭਖ਼ਦਾ ਹੀ ਜਾ ਰਿਹਾ ਹੈ ਕਿਉਂਕਿ ਆਏ ਦਿਨ ਇਸ ਮਸਲੇ ਦਾ ਹੱਲ ਨਾ ਹੋਣ ਕਾਰਨ ਲੋਕਾਂ ਵਿਚ ਇਸ ਦਾ ਰੋਸ ਵੱਧਣਾ ਹੀ ਇਸ ਨੂੰ ਹੋਰ ਜ਼ਿਆਦਾ ਉਤਸ਼ਾਹਿਤ ਕਰ ਰਿਹਾ ਹੈ। ਕੇਂਦਰ ਸਰਕਾਰ ਦੇ ਕਈ ਮੰਤਰੀ ਵੀ ਇਸ ਮਸਲੇ ਦਾ ਹੱਲ ਕਰਨ ਦੇ ਲਈ ਕਈ ਤਰ੍ਹਾਂ ਦੀਆਂ ਵਿਉਂਤ ਬੰਦੀਆਂ ਬਣਾ ਰਹੇ ਹਨ ਪਰ ਉਹ ਹਰ ਵਾਰ ਫੇਲ ਹੋ ਰਹੀਆਂ ਹਨ। ਜਿਸ ਕਾਰਨ ਕੇਂਦਰ ਦੀ ਮੋਦੀ ਸਰਕਾਰ ਨੂੰ ਰੋਜ਼ਾਨਾ ਹੀ ਕਈ ਵੱਡੇ ਝਟਕੇ ਲੱਗ ਰਹੇ ਹਨ। ਅਜਿਹੇ ਸਮੇਂ ਦੌਰਾਨ ਹੀ ਪੰਜਾਬ ਵਿੱਚੋ ਇਕ ਹੋਰ ਵੱਡਾ ਝਟਕਾ ਭਾਜਪਾ ਸਰਕਾਰ ਨੂੰ ਲੱਗਾ ਹੈ।
ਕਿਉਂਕਿ ਪੰਜਾਬ ਦੇ ਮਾਨਸਾ ਜ਼ਿਲ੍ਹਾ ਦੇ 10 ਸੀਨੀਅਰ ਭਾਜਪਾ ਆਗੂਆਂ ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਹੁਣ ਤਕ ਕਈ ਲੀਡਰ ਭਾਜਪਾ ਪਾਰਟੀ ਤੋਂ ਰੁਖਸਤ ਹੋ ਚੁੱਕੇ ਹਨ। ਇਸੇ ਤੇ ਚਲਦੇ ਹੋਏ ਅੱਜ ਮਾਨਸਾ ਜ਼ਿਲੇ ਦੇ 10 ਸੀਨੀਅਰ ਭਾਜਪਾ ਆਗੂ ਆਪਣੀ ਪਾਰਟੀ ਦਾ ਸਾਥ ਛੱਡ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਦੇ ਹੇਠ ਇਹ ਲੋਕ ਅਕਾਲੀ ਦਲ ਵਿੱਚ ਸ਼ਾਮਲ ਹੋਏ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਬੁਢਲਾਡਾ ਦੇ ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਕੋਝੀਆਂ ਨੀਤੀਆਂ ਦੇ ਕਾਰਨ ਹੀ ਇਹ ਸੀਨੀਅਰ ਆਗੂ ਭਾਜਪਾ ਪਾਰਟੀ ਨੂੰ ਛੱਡ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ। ਸ਼ਾਮਲ ਹੋਏ ਇਨ੍ਹਾਂ ਨੇਤਾਵਾਂ ਵਿਚ ਭਾਜਪਾ ਦੇ ਸਾਬਕਾ ਸੂਬਾ ਕਮੇਟੀ ਮੈਂਬਰ ਸੁਖਦੇਵ ਸਿੰਘ ਫਰਵਾਹੀ, ਬਲਵਿੰਦਰ ਸਿੰਘ ਮੱਲ ਸਿੰਘ ਵਾਲਾ ਸੀਨੀਅਰ ਉਪ ਪ੍ਰਧਾਨ ਜ਼ਿਲ੍ਹਾ ਮਾਨਸਾ ਤੇ ਸਾਬਕਾ ਉਪ ਚੇਅਰਮੈਨ ਮਾਰਕੀਟ ਕਮੇਟੀ ਬੋਹਾ,
ਬਲਕਾਰ ਸਿੰਘ ਸਹੋਤਾ ਸਾਬਕਾ ਮੀਤ ਪ੍ਰਧਾਨ ਐਸ. ਸੀ. ਮੋਰਚਾ ਪੰਜਾਬ, ਰਵਿੰਦਰ ਕੁਮਾਰ ਸ਼ਰਮਾ ਪ੍ਰਧਾਨ ਯੁਵਾ ਮੋਰਚਾ ਮੰਡਲ ਬੁਢਲਾਡਾ, ਕੌਂਸਲਰ ਜਗਤਾਰ ਸਿੰਘ ਤਾਰੀ ਬੋਹਾ, ਸੁਰਜੀਤ ਕੌਰ ਸੂਬਾਈ ਮੈਂਬਰ ਮਹਿਲਾ ਮੋਰਚਾ ਪੰਜਾਬ, ਰਜਿੰਦਰ ਕੁਮਾਰ ਰਾਜੀ ਸਾਬਕਾ ਉਪ ਚੇਅਰਮੈਨ ਮਾਰਕੀਟ ਕਮੇਟੀ ਭੀਖੀ, ਬਲਜੀਤ ਸਿੰਘ ਚਹਿਲ ਸਾਬਕਾ ਮੰਡਲ ਪ੍ਰਧਾਨ ਭੀਖੀ, ਬਹਾਦਰ ਖਾਨ ਆਗੂ ਘੱਟ ਗਿਣਤੀ ਫ਼ਰੰਟ ਅਤੇ ਬਘੇਲ ਸਿੰਘ ਮਾਨਸਾ ਹਨ। ਪੰਜਾਬ ਵਿੱਚੋਂ ਇਹ ਕੋਈ ਪਹਿਲਾ ਝਟਕਾ ਨਹੀਂ ਹੈ ਜੋ ਭਾਜਪਾ ਪਾਰਟੀ ਨੂੰ ਲੱਗ ਰਿਹਾ ਹੈ। ਇਸ ਤੋਂ ਪਹਿਲਾਂ ਵੀ ਭਾਜਪਾ ਦੇ ਕਈ ਆਗੂ ਅਤੇ ਲੀਡਰ ਬੀਜੇਪੀ ਨੂੰ ਛੱਡ ਕੇ ਦੂਸਰੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਗਏ ਹਨ।
Previous Postਅੰਬਾਨੀਆਂ ਲਈ ਆਈ ਇਹ ਮਾੜੀ ਖਬਰ – ਇਥੇ ਹੋ ਗਿਆ ਅਜਿਹਾ ਕਾਂਡ, ਸਾਰੇ ਪਾਸੇ ਹੋ ਰਹੀ ਚਰਚਾ
Next Postਪੰਜਾਬ ਚ 7 ਸਾਲਾਂ ਦੀ ਕੁੜੀ ਨੂੰ ਮਿਲੀ ਇਸ ਤਰਾਂ ਨਾਲ ਮੌਤ, ਦੇਖ ਨਿਕਲੀਆਂ ਸਭ ਦੀਆਂ ਧਾਹਾਂ