ਖੇਤਾਂ ਚ ਖਾਦ ਪਾਉਂਦੇ ਨੌਜਵਾਨਾਂ ਨਾਲ ਵਾਪਰੀ ਅਣਹੋਣੀ, 2 ਨੌਜਵਾਨਾਂ ਦੀ ਹੋਈ ਮੌਤ- ਛਾਇਆ ਸੋਗ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਲੋਕ ਜਿੱਥੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਵੱਖ-ਵੱਖ ਕੰਮਕਾਜ ਕਰਦੇ ਹਨ ਅਤੇ ਇਸ ਦੇ ਕੰਮ-ਕਾਜ ਦੇ ਦੌਰਾਨ ਕਈ ਤਰਾਂ ਦੇ ਹਾਦਸੇ ਵਾਪਰ ਜਾਂਦੇ ਹਨ ਜਿਸ ਕਾਰਨ ਕਈ ਪਰਿਵਾਰਾਂ ਵਿੱਚ ਭਾਰੀ ਜਾਨੀ-ਮਾਲੀ ਨੁਕਸਾਨ ਹੋ ਜਾਂਦਾ ਹੈ। ਅਚਾਨਕ ਵਾਪਰਨ ਵਾਲੇ ਹਾਦਸਿਆਂ ਦੇ ਦੌਰਾਨ ਜਿਥੇ ਕਈ ਲੋਕ ਵੱਖ-ਵੱਖ ਘਟਨਾਵਾਂ ਦਾ ਸ਼ਿਕਾਰ ਹੁੰਦੇ ਹਨ ਉਥੇ ਹੀ ਉਨ੍ਹਾਂ ਦੀ ਜਾਨ ਜਾਣ ਨਾਲ ਉਨ੍ਹਾਂ ਉਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। ਕਿਉਂਕਿ ਪਰਿਵਾਰ ਦਾ ਜਿਸ ਵਿਅਕਤੀ ਦੇ ਕਾਰਨ ਗੁਜ਼ਾਰਾ ਹੁੰਦਾ ਹੈ ਉਸ ਦੇ ਚਲੇ ਜਾਣ ਕਾਰਨ ਪਰਿਵਾਰ ਨੂੰ ਅਨੇਕਾਂ ਹੀ ਆਰਥਿਕ ਤੰਗੀਆ ਦਾ ਸਾਹਮਣਾ ਕਰਨਾ ਪੈਂਦਾ ਹੈ।

ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਜਿੱਥੇ ਇਨ੍ਹੀਂ ਦਿਨੀਂ ਝੋਨੇ ਦੀ ਫਸਲ ਦੇ ਦੌਰਾਨ ਖੇਤਾਂ ਵਿਚ ਕੰਮ ਕਰਨ ਵਾਲੇ ਕਈ ਲੋਕਾਂ ਦਾ ਵੱਖ ਵੱਖ ਹਾਦਸਿਆਂ ਦੇ ਚਲਦਿਆਂ ਹੋਇਆਂ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹੁਣ ਖੇਤਾਂ ਚ ਖਾਦ ਪਾਉਦੇ ਦੋ ਨੌਜਵਾਨਾਂ ਨਾਲ ਅਣਹੋਣੀ ਵਾਪਰੀ ਹੈ, ਨੌਜਵਾਨਾਂ ਦੀ ਮੌਤ ਹੋਣ ਨਾਲ ਸੋਗ ਦੀ ਲਹਿਰ ਫ਼ੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਝਬਾਲ ਖੇਤਰ ਅਧੀਨ ਆਉਂਦੇ ਪਿੰਡ ਕਸੇਲ ਤੋਂ ਸਾਹਮਣੇ ਆਇਆ ਹੈ।

ਜਿਥੇ ਇਸ ਪਿੰਡ ਦੇ ਵਿੱਚ ਠੇਕੇ ਤੇ ਪੈਲੀ ਬਲਰਾਜ ਸਿੰਘ ਪੁੱਤਰ ਅਮਰਜੀਤ ਸਿੰਘ ਵੱਲੋਂ ਝੋਨੇ ਦੀ ਫਸਲ ਬੀਜੀ ਗਈ ਸੀ। ਜਿਸ ਵਿੱਚ ਖਾਦ ਪਾਉਣ ਵਾਸਤੇ ਉਨ੍ਹਾਂ ਵੱਲੋਂ ਆਪਣੇ ਹੀ ਪਿੰਡ ਦੇ ਦੋ ਵਿਅਕਤੀਆਂ ਨੂੰ ਆਖਿਆ ਗਿਆ ਸੀ। ਜਿਨ੍ਹਾਂ ਵਿਚ ਦਲਬੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਘੁੱਦੂ ਪੁੱਤਰ ਪਾਲ ਸਿੰਘ ਦੋਨੋਂ ਜਣੇ ਜਦੋਂ ਝੋਨੇ ਦੀ ਫ਼ਸਲ ਨੂੰ ਖਾਦ ਪਾਉਣ ਲਈ ਖੇਤਾਂ ਵਿੱਚ ਗਏ ਤਾਂ ਉਸ ਸਮੇਂ ਉਹ ਕਰੰਟ ਦੀ ਚਪੇਟ ਵਿਚ ਆ ਗਏ।

ਕਿਉਂਕਿ ਖੇਤਾਂ ਵਿਚ ਪਹਿਲਾਂ ਤੋਂ ਹੀ ਬਿਜਲੀ ਦੀ ਤਾਰ ਡਿੱਗੀ ਹੋਈ ਸੀ ਜਿਸ ਕਾਰਨ ਉਨ੍ਹਾਂ ਦੋਹਾਂ ਨੂੰ ਕਰੰਟ ਲੱਗਿਆ, ਤੇ ਨਜ਼ਦੀਕ ਦੇ ਲੋਕਾਂ ਵੱਲੋਂ ਤੁਰੰਤ ਹੀ ਉਨ੍ਹਾਂ ਨੂੰ ਗੰਭੀਰ ਸਥਿਤੀ ਦੇ ਚਲਦਿਆਂ ਹੋਇਆਂ ਅੰਮ੍ਰਿਤਸਰ ਦੇ ਇੱਕ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਪੁਲੀਸ ਵੱਲੋਂ ਜਿੱਥੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਥੇ ਹੀ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ।