ਖੁਸ਼ਖ਼ਬਰੀ: 1 ਜੁਲਾਈ ਤੋਂ ਹੋ ਗਿਆ ਇਹ ਵੱਡਾ ਐਲਾਨ – ਹੁਣੇ ਹੁਣੇ ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਪਿਛਲੇ ਸਾਲ ਕੀਤੀ ਗਈ ਤਾਲਾਬੰਦੀ ਦੇ ਕਾਰਨ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ ਉਥੇ ਹੀ ਹਵਾਈ ਅਤੇ ਰੇਲ ਯਾਤਰਾ ਉਪਰ ਵੀ ਪਾਬੰਦੀ ਲਗਾ ਦਿੱਤੀ ਗਈ ਸੀ। ਰੇਲ ਯਾਤਰਾ ਉਪਰ ਲਗਾਈ ਗਈ ਪਾਬੰਦੀ ਕਾਰਨ ਬਹੁਤ ਸਾਰੇ ਯਾਤਰੀਆਂ ਨੂੰ ਪੈਦਲ ਹੀ ਆਪਣਾ ਸਫਰ ਤੈਅ ਕਰਨਾ ਪਿਆ ਸੀ। ਰੇਲ ਯਾਤਰਾ ਬੰਦ ਹੋਣ ਦੇ ਕਾਰਨ ਬਹੁਤ ਸਾਰੇ ਕਾਰੋਬਾਰ ਉੱਪਰ ਵੀ ਇਸਦਾ ਅਸਰ ਪਿਆ ਹੈ ਕਿਉਂਕਿ ਬਹੁਤ ਸਾਰੇ ਸਮਾਨ ਦੀ ਆਯਾਤ ਨਿਰਯਾਤ ਟਰੇਨ ਦੇ ਰਾਹੀਂ ਹੀ ਹੁੰਦੀ ਹੈ।

ਭਾਰਤ ਵਿੱਚ ਕਿਸਾਨੀ ਸੰਘਰਸ਼ ਦੇ ਕਾਰਨ ਵੀ ਕਿਸਾਨਾਂ ਵੱਲੋਂ ਰੇਲਾਂ ਨੂੰ ਬੰਦ ਕੀਤਾ ਗਿਆ ਸੀ ਤਾਂ ਜੋ ਉਨ੍ਹਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਇਆ ਜਾ ਸਕੇ। ਕਿਸਾਨਾਂ ਦੀਆਂ ਮੰਗਾਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਮੁੜ ਤੋਂ ਰੇਲ ਆਵਾਜਾਈ ਨੂੰ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਆਉਣ ਵਾਲੇ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ, ਕਾਫੀ ਲੰਮੇ ਸਮੇਂ ਬਾਅਦ ਜ਼ਿੰਦਗੀ ਮੁੜ ਪਟੜੀ ਤੇ ਆ ਰਹੀ ਹੈ। ਹੁਣ 1 ਜੁਲਾਈ ਤੋਂ ਇਹ ਵੱਡਾ ਐਲਾਨ ਹੋ ਗਿਆ ਹੈ ਜਿਥੇ ਇਹ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।

ਕੋਰੋਨਾ ਕਾਲ ਦੌਰਾਨ ਪਿਛਲੇ ਸਾਲ ਬਹੁਤ ਸਾਰੀਆਂ ਟਰੇਨਾਂ ਨੂੰ ਕੁਝ ਸਪੈਸ਼ਲ ਟ੍ਰੇਨਾਂ ਦੇ ਨਾਂ ਮੁਹਇਆ ਕਰਵਾ ਕੇ ਚਲਾਇਆ ਗਿਆ ਸੀ ਜਿਨ੍ਹਾਂ ਦਾ ਕਿਰਾਇਆ ਵੀ ਜ਼ਿਆਦਾ ਜਿਆਦਾ ਵਸੂਲ ਕੀਤਾ ਜਾ ਰਿਹਾ ਸੀ, ਪਰ ਹੁਣ ਸਰਕਾਰ ਦੇ ਇਸ ਐਲਾਨ ਕਾਰਨ ਯਾਤਰੀਆਂ ਨੂੰ ਰਾਹਤ ਮਿਲੇਗੀ ਕਿਉਂਕਿ ਜ਼ਿਆਦਾਤਰ ਟ੍ਰੇਨਾਂ ਪਹਿਲਾਂ ਦੇ ਵਾਂਗ ਹੀ ਪਟੜੀ ਉੱਤੇ ਚੱਲ ਸਕਣਗੀਆਂ ਅਤੇ ਉਨ੍ਹਾਂ ਦਾ ਕਿਰਾਇਆ ਵੀ ਪਹਿਲਾਂ ਵਾਂਗ ਹੀ ਘੱਟ ਲਿਆ ਜਾਵੇਗਾ। ਸੂਤਰਾਂ ਦੇ ਅਨੁਸਾਰ ਬਾਕੀ ਰੇਲਾਂ ਵੀ ਜਲਦ ਹੀ ਚਾਲੂ ਕਰ ਦਿੱਤੀਆਂ ਜਾਣਗੀਆਂ ਅਤੇ ਪਿਛਲੇ ਸਵਾ ਸਾਲ ਤੋਂ ਬੰਦ ਪਏ ਰੈਕ ਨੂੰ ਤਿਆਰ ਕਰਨ ਲਈ ਰੇਲ ਮਹਿਕਮੇ ਨੂੰ ਵੀ ਹੁਕਮ ਜ਼ਾਰੀ ਕਰ ਦਿੱਤੇ ਗਏ ਹਨ।

1 ਜੁਲਾਈ ਤੋਂ ਸ਼ਤਾਬਦੀ ਅਤੇ ਸ਼ਾਨ-ਏ-ਪੰਜਾਬ ਐਕਸਪ੍ਰੈਸ ਦੇ ਨਾਲ ਹੀ ਕਈ ਹੋਰ ਟਰੇਨਾਂ ਦੀਆ 23 ਜੋੜੀਆ ਚਾਲੂ ਕੀਤੀਆ ਜਾਣਗੀਆਂ। ਬਹੁਤ ਸਾਰੀਆਂ ਪ੍ਰਮੁੱਖ ਟ੍ਰੇਨਾਂ ਵੀ ਇਸ ਲਿਸਟ ਵਿਚ ਸ਼ਾਮਲ ਕੀਤੀਆਂ ਗਈਆਂ ਹਨ ਅਤੇ ਉੱਥੇ ਹੀ 23 ਜੋੜੀ ਮੇਲ/ਐਕਸਪ੍ਰੈਸ ਨੂੰ ਉੱਤਰ ਰੇਲਵੇ ਵੱਲੋਂ ਚਾਲੂ ਕਰਨ ਦੀ ਤਿਆਰੀ ਦੀ ਸ਼ੁਰੂਆਤ ਵੀ ਕਰ ਦਿੱਤੀ ਗਈ ਹੈ। ਬਹੁਤ ਸਾਰੀਆਂ ਪ੍ਰਮੁੱਖ ਟਰੇਨਾਂ ਜਿਨ੍ਹਾਂ ਵਿੱਚ ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈੱਸ, ਹਰਿਦੁਆਰ ਜਾਣ ਵਾਲੀ ਦੇਹਰਾਦੂਨ ਐਕਸਪ੍ਰੈਸ, ਸਹਰਸਾ ਗਰੀਬ ਰਥ ਐਕਸਪ੍ਰੈਸ, ਚੰਡੀਗੜ੍ਹ ਇੰਟਰ ਸਿਟੀ, ਨਵੀਂ ਦਿੱਲੀ ਸ਼ਾਨੇ ਪੰਜਾਬ ਐਕਸਪ੍ਰੈਸ ਅਤੇ ਦਿੱਲੀ ਹੁਸ਼ਿਆਰਪੁਰ ਐਕਸਪ੍ਰੈਸ ਆਦਿ ਨਾਮ ਜ਼ਿਕਰਯੋਗ ਹਨ।