1 ਫਰਵਰੀ ਤੋਂ ਇਸ ਦੇਸ਼ ਨੇ ਕਰਤਾ ਇਹ ਵੱਡਾ ਐਲਾਨ
ਦੁਨੀਆ ਦੇ ਸਭ ਤੋਂ ਤਾਕਤਵਰ ਮੁਲਕ ਦੇ ਤੌਰ ‘ਤੇ ਜਾਣੇ ਜਾਂਦੇ ਅਮਰੀਕਾ ਵਿਚ ਇਸ ਸਮੇਂ ਕਈ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ। ਜਿਥੇ ਇਕ ਪਾਸੇ ਕੋਰੋਨਾ ਵਾਇਰਸ ਦੀ ਮਾਰ ਅਮਰੀਕਾ ਵਿਚ ਪੈ ਰਹੀ ਹੈ ਉਥੇ ਹੀ ਦੂਜੇ ਪਾਸੇ ਨਵੀਂ ਬਣੀ ਸਰਕਾਰ ਵੱਲੋਂ ਦੇਸ਼ ਅੰਦਰ ਕਈ ਤਰ੍ਹਾਂ ਦੇ ਬਦਲਾਅ ਕੀਤੇ ਜਾ ਰਹੇ ਹਨ। ਇਨ੍ਹਾਂ ਬਦਲਾਵਾਂ ਦਾ ਅਸਰ ਅਮਰੀਕਾ ਦੇ ਨਾਲ-ਨਾਲ ਵਿਸ਼ਵ ਦੇ ਬਾਕੀ ਦੇਸ਼ਾਂ ਉੱਪਰ ਵੀ ਪੈ ਰਿਹਾ ਹੈ। ਨਵੀਂ ਬਣੀ ਜੋਅ ਬਾਈਡਨ ਦੀ ਸਰਕਾਰ ਵੱਲੋਂ ਵੀਜ਼ਾ ਸ਼੍ਰੇਣੀਆਂ ਦੇ ਨਾਲ
ਕਈ ਤਰ੍ਹਾਂ ਦੀਆਂ ਸਬੰਧਤ ਸੇਵਾਵਾਂ ਨੂੰ ਮੁੜ ਤੋਂ ਬਹਾਲ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਸ ਦਾ ਲਾਭ ਭਾਰਤ ਵਾਸੀਆਂ ਨੂੰ ਵੀ ਮਿਲੇਗਾ। ਇਸੇ ਦੌਰਾਨ ਹੀ ਹੁਣ 1 ਫਰਵਰੀ ਤੋਂ ਨਵੀਂ ਦਿੱਲੀ ਸਥਿਤ ਅਮਰੀਕੀ ਦੂਤਾਵਾਸ ਹਰ ਤਰ੍ਹਾਂ ਦੀਆਂ ਵੀਜ਼ਾ ਸ਼੍ਰੇਣੀਆਂ ਦੇ ਵਿੱਚ ਬਿਨੈ ਪੱਤਰ ਨੂੰ ਲੈਣ ਦਾ ਕੰਮ ਸ਼ੁਰੂ ਕਰੇਗੀ। ਇਨ੍ਹਾਂ ਬਿਨੈ ਪੱਤਰਾਂ ਦੇ ਵਿੱਚ ਵਿਦਿਆਰਥੀ ਵੀਜ਼ਾ, ਐੱਚ 1 ਬੀ, ਐੱਲ 4, ਐੱਲ 1, ਐੱਲ 1 ਸੀ 1/ਡੀ ਅਤੇ ਬੀ 1/ਬੀ 2 ਵੀਜ਼ਾ ਦੇ ਬਿਨੈ ਪੱਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਸੰਬੰਧੀ ਗੱਲ ਬਾਤ ਕਰਦੇ ਹੋਏ ਭਾਰਤ ਦੇ ਵਿੱਚ ਅਮਰੀਕੀ ਦੂਤਾਵਾਸ ਦੇ ਇੱਕ ਉਚ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਆਖਿਆ ਕਿ 1 ਫਰਵਰੀ ਤੋਂ ਲਈਆਂ ਜਾਣ ਵਾਲੀਆਂ ਇਨ੍ਹਾਂ ਵੀਜ਼ਾਂ ਸ਼੍ਰੇਣੀਆਂ ਦੀਆਂ ਅਰਜ਼ੀਆਂ ਦੀ ਸਮਰੱਥਾ ਪ੍ਰਕਿਰਿਆ ਫਿਲਹਾਲ ਸੀਮਤ ਹੋ ਜਾਵੇਗੀ। ਅਮਰੀਕੀ ਦੂਤਾਵਾਸ ਦੇ ਉੱਚ ਅਧਿਕਾਰੀ ਨੇ ਇਹ ਵੀ ਆਖਿਆ ਕਿ ਫਿਲਹਾਲ ਸਾਡੇ ਖਪਤਕਾਰ ਅਤੇ ਕਰਮਚਾਰੀਆਂ ਦੀ ਸੁਰੱਖਿਆ ਸਮਰੱਥਾ ਅਤੇ ਇਸ ਨੂੰ ਬਣਾਏ ਰੱਖਣ ਦੀ ਪ੍ਰਕਿਰਿਆ ਹੁਣ ਸੀਮਤ ਹੋ ਗਈ ਹੈ।
ਜਦੋਂ ਇਸ ਸੀਮਤ ਪੱਧਰ ਉਪਰ ਆ ਰਹੀਆਂ ਅਰਜ਼ੀਆਂ ‘ਤੇ ਕਾਰਵਾਈ ਕਰਨ ਵਾਸਤੇ ਕੌਂਸਲੇਟ ਯੋਗ ਹੋ ਜਾਵੇਗਾ ਤਾਂ ਇਨ੍ਹਾਂ ਨਾਲ ਸਬੰਧਤ ਸੇਵਾਵਾਂ ਨੂੰ ਕਰਨ ਦੀ ਪ੍ਰਕਿਰਿਆ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ। ਇਥੇ ਇਹ ਗੱਲ ਦੱਸਣਯੋਗ ਹੈ ਕਿ ਪਿਛਲੇ ਸਾਲ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਦੇ ਕਾਰਨ ਜੂਨ ਮਹੀਨੇ ਵਿੱਚ ਅਮਰੀਕਾ ਅੰਦਰ ਕੁਝ ਗ਼ੈਰ ਇਮੀਗ੍ਰੇਸ਼ਨ ਵੀਜ਼ਾ ਸ਼੍ਰੇਣੀਆਂ ਦੇ ਲੋਕਾਂ ਦੇ ਅੰਦਰ ਦਾਖ਼ਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਜਿਸ ਦੀ ਸਮਾਂ-ਸੀਮਾਂ ਦਸੰਬਰ ਤੱਕ ਰੱਖੀ ਗਈ ਸੀ ਪਰ ਬਾਅਦ ਵਿਚ ਇਸ ਫੈਸਲੇ ਨੂੰ ਅਗਸਤ ਵਿਚ ਵਾਪਸ ਲੈ ਲਿਆ ਗਿਆ ਸੀ।
Previous Postਹੁਣ ਕਿਸਾਨ ਸੰਘਰਸ਼ ਦੇ ਬਾਰੇ ਅਮਰੀਕੀ ਰਾਸ਼ਟਰਪਤੀ ਬਿਡੇਨ ਨੂੰ ਲੈ ਕੇ ਆ ਗਈ ਇਹ ਵੱਡੀ ਤਾਜਾ ਖਬਰ
Next Postਵਿਦੇਸ਼ ਚ ਇਥੇ ਵਾਪਰਿਆ ਕਹਿਰ ਪੰਜਾਬੀਆਂ ਦੀ ਹੋਈ ਇਸ ਤਰਾਂ ਮੌਤ, ਛਾਈ ਸੋਗ ਦੀ ਲਹਿਰ