ਖੁਸ਼ਖਬਰੀ : ਗੋਰਿਆਂ ਦੇ ਇਸ ਵੱਡੇ ਦੇਸ਼ ਲਈ ਬਗੈਰ ਸਪੌਂਸਰਸ਼ਿਪ ਲਗਣਗੇ ਇਹਨਾਂ ਦੇ ਠਾਹ ਠਾਹ ਵੀਜੇ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਅੱਜ ਦੀ ਨੌਜਵਾਨ ਪੀੜ੍ਹੀ ਵੱਲੋਂ ਵਿਦੇਸ਼ ਜਾਣ ਦਾ ਰੁਝਾਨ ਪਹਿਲਾਂ ਦੇ ਮੁਕਾਬਲੇ ਵਧੇਰੇ ਵਧ ਗਿਆ ਹੈ। ਬਹੁਤ ਸਾਰੇ ਬੱਚਿਆਂ ਦੇ ਸੁਪਨੇ ਕਰੋਨਾ ਦੇ ਚਲਦੇ ਹੋਏ ਅਧੂਰੇ ਰਹਿ ਗਏ ਸਨ ਕਿਉਂਕਿ ਹਵਾਈ ਉਡਾਨਾਂ ਉਪਰ ਕਰੋਨਾ ਨੂੰ ਦੇਖਦੇ ਹੋਏ ਪਾਬੰਦੀ ਲਗਾ ਦਿੱਤੀ ਗਈ ਸੀ। ਭਾਰਤ ਵਿੱਚ ਕਰੋਨਾ ਦੀ ਦੂਜੀ ਲਹਿਰ ਨੂੰ ਦੇਖਦੇ ਹੋਏ ਭਾਰਤ ਤੋਂ ਆਉਣ ਜਾਣ ਵਾਲੀਆਂ ਬਹੁਤ ਸਾਰੀਆਂ ਉਡਾਣਾਂ ਨੂੰ ਕਈ ਦੇਸ਼ਾਂ ਵੱਲੋਂ ਅਣਮਿਥੇ ਸਮੇਂ ਲਈ ਰੋਕ ਦਿੱਤਾ ਗਿਆ ਸੀ। ਜਿਸ ਨਾਲ ਕਰੋਨਾ ਦੇ ਵਾਧੇ ਨੂੰ ਰੋਕਿਆ ਜਾ ਸਕੇ। ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਬਹੁਤ ਸਾਰੇ ਵਿਦੇਸ਼ਾਂ ਵੱਲੋਂ ਭਾਰਤੀ ਵਿਦਿਆਰਥੀਆਂ ਲਈ ਕਈ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ ਜਿਸ ਨਾਲ ਭਾਰਤੀ ਵਿਦਿਆਰਥੀਆਂ ਵਿਚ ਖੁਸ਼ੀ ਫੈਲ ਗਈ ਹੈ। ਹੁਣ ਗੋਰਿਆਂ ਦੇ ਇਸ ਵੱਡੇ ਦੇਸ਼ ਵਿੱਚ ਬਗੈਰ ਸਪੋਸਰਸ਼ਿਪ ਲੱਗਣਗੇ ਇਨ੍ਹਾਂ ਦੇ ਠਾਹ-ਠਾਹ ਵੀਜ਼ੇ।

ਹੁਣ ਸ਼ਾਹੀ ਦੇਸ਼ ਇੰਗਲੈਂਡ ਦੇ ਵਿੱਚ ਸਰਕਾਰ ਵੱਲੋਂ ਨਵੇਂ ਵਿਚਾਰਾਂ ਅਤੇ ਨਵੀਆਂ ਖੋਜਾਂ ਕਰਨ ਦੀ ਰੁਚੀ ਵਾਲੇ ਵਿਦਿਆਰਥੀਆਂ ਨੂੰ ਇੰਗਲੈਂਡ ਆਉਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਜਿਸ ਵਿੱਚ ਉਹ ਵਿਦਿਆਰਥੀ ਇੰਗਲੈਂਡ ਵਿੱਚ ਦਾਖਲ ਹੋ ਸਕਣਗੇ, ਜੋ ਟੋਪਰ ਹਨ। ਸਾਹਮਣੇ ਆਈ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੁਢਲੇ ਉਦੇਸ਼ ਪੂਰੇ ਕਰਨ ਲਈ ਇੰਗਲੈਂਡ ਦੇਸ਼ ਵਿੱਚ ਨਿੱਜੀ ਖੇਤਰ ਦੇ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਹੈ। ਸਾਰੇ ਕਾਰੋਬਾਰਾਂ ਲਈ ਨਵੀਨਤਾ ਲਿਆਉਣ ਲਈ ਸਹੀ ਰਸਤੇ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਅਜਿਹਾ ਕਰਨ ਦਾ ਭਰੋਸਾ ਦੇਣਾ ਹੈ।

ਸਰਕਾਰ ਵੱਲੋਂ ਇਕ ਮੌਜੂਦ ਦਾ ਪ੍ਰੋਗਰਾਮ ਦੀ ਵੀ ਸਮੀਖਿਆ ਕੀਤੀ ਜਾ ਰਹੀ ਹੈ ਤਾਂ ਕਿ ਉਦਮੀਆਂ ਲਈ ਇੰਗਲੈਂਡ ਵਿੱਚ ਫਰਮਾ ਸਥਾਪਤ ਕਰਨਾ ਸੌਖਾ ਬਣਾਇਆ ਜਾ ਸਕੇ। ਦੇਸ਼ ਦੇ ਵਪਾਰ, ਊਰਜਾ ਤੇ ਉਦਯੋਗਿਕ ਰਣਨੀਤੀ ਵਿਭਾਗ ਨੇ ਵੀਰਵਾਰ ਨੂੰ ਆਪਣੀ ਰਣਨੀਤੀ ਪ੍ਰਕਾਸ਼ਤ ਕੀਤੀ ਤੇਜ਼ੀ ਨਾਲ ਵਧ ਰਹੀਆਂ ਕੰਪਨੀਆਂ ਲਈ ਵਿਦੇਸ਼ਾਂ ਤੋਂ ਸਟਾਫ ਲਿਆਉਣ ਲਈ ਤੇਜ਼ ਰਫਤਾਰ ਪ੍ਰਕਿਰਿਆ ਵੀ ਦਿੱਤੀ ਜਾਵੇਗੀ। ਏਸੇ ਲਈ ਹੁਣ ਇੰਗਲੈਂਡ ਦੀ ਸਰਕਾਰ ਉਦਯੋਗਾਂ ਨਾਲ ਸਬੰਧਤ ਨਿਯਮਾਂ ਤੇ ਨਿਯਮਾਂ ਵਿੱਚ ਵੱਡੇ ਪੱਧਰ ਉਤੇ ਸੁਧਾਰ ਕਰਨਾ ਲੋਚਦੀ ਹੈ।

ਜਦੋਂ ਤੋਂ ਇੰਗਲੈਂਡ ਯੂਰਪ ਤੋਂ ਵੱਖ ਹੋਇਆ ਹੈ ਉਸ ਸਮੇਂ ਤੋਂ ਹੀ ਦੇਸ਼ ਵਿੱਚ ਵਿੱਤੀ ਸੇਵਾਵਾਂ ਤੋਂ ਲੈ ਕੇ ਤਕਨੌਲਜੀ ਤਕ ਸਭ ਖੇਤਰਾਂ ਵਿਚ ਮੁਕਾਬਲਾ ਬਹੁਤ ਸਖ਼ਤ ਹੋ ਗਿਆ ਹੈ। ਵੀਜ਼ਾ ਨਿਯਮਾਂ ਦੇ ਅਧਾਰ ਉੱਤੇ ਵੀ ਜਿਹੜੇ ਵਿਦਿਆਰਥੀ ਇਸ ਵੇਲ਼ੇ ਇੰਗਲੈਂਡ ਵਿੱਚ ਉੱਚ ਸਿੱਖਿਆ ਹਾਸਲ ਕਰ ਰਹੇ ਹਨ ਉਹ ਵੀ ਆਪਣੀ ਵੀਜ਼ਾ ਮਿਆਦ ਨੂੰ ਅੱਗੇ ਵਧਾ ਸਕਦੇ ਹਨ ਉਨ੍ਹਾਂ ਨੂੰ ਕੁਝ ਸ਼ਰਤਾਂ ਦੀ ਪਾਲਣਾ ਕਰਨੀ ਲਾਜ਼ਮੀ ਕੀਤੀ ਗਈ ਹੈ। ਇੰਗਲੈਂਡ ਦੀ ਸਰਕਾਰ ਵੱਲੋਂ ਟੋਪਰ ਵਿਦਿਆਰਥੀਆਂ ਲਈ ਬਿਨਾਂ ਸਪਾਂਸਰਸ਼ਿਪ ਦੇ ਹੀ ਦਰਵਾਜ਼ੇ ਖੋਲ੍ਹ ਦਿੱਤੇ ਗਏ ਹਨ।