ਆਈ ਤਾਜਾ ਵੱਡੀ ਖਬਰ
ਦਿਨ ਭਰ ਦੌਰਾਨ ਜਿੰਨੀਆਂ ਵੀ ਖ਼ਬਰਾਂ ਹੁੰਦੀਆਂ ਨੇ ਉਸ ਵਿੱਚ ਕਿਤੇ ਨਾ ਕਿਤੇ ਕੋਰੋਨਾ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਵਿਸ਼ਵ ਪੱਧਰ ਉੱਤੇ ਇਹ ਇੱਕ ਅਜਿਹੀ ਬਿਮਾਰੀ ਬਣ ਕੇ ਉਭਰੀ ਹੈ ਜਿਸ ਨੇ ਹਰ ਪਾਸੇ ਲੋਕਾਂ ਦਾ ਵਿਨਾਸ਼ ਹੀ ਕੀਤਾ ਹੈ। ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਲਗਾਤਾਰ ਇਸ ਦੇ ਕੇਸਾਂ ਵਿੱਚ ਗਿਣਤੀ ਬਣੀ ਹੋਈ ਹੈ। ਅਜੇ ਤੱਕ ਕੋਈ ਵੀ ਅਜਿਹੀ ਵੈਕਸੀਨ ਜਾਂ ਇੰਜੈਕਸ਼ਨ ਨਹੀਂ ਬਣਾਇਆ ਜਾ ਸਕਿਆ ਜਿਸ ਨਾਲ ਇਸ ਬਿਮਾਰੀ ਨੂੰ ਠੱਲ੍ਹ ਪਾਈ ਜਾ ਸਕੇ।
ਪਰ ਹੁਣ ਵਿਗਿਆਨੀਆਂ ਦੇ ਇਕ ਸਮੂਹ ਵੱਲੋਂ ਮਾਯੂਸ ਹੋਏ ਚਿਹਰਿਆਂ ਉੱਤੇ ਇਸ ਗੱਲ ਨਾਲ ਖੁਸ਼ੀ ਲਿਆਂਦੀ ਗਈ ਕਿ ਦੇਸ਼ ਅੰਦਰ ਕਰੋਨਾ ਸੰਕ੍ਰਮਣ ਦਾ ਦੌਰ ਹੋਲੀ ਹੋਲੀ ਘੱਟ ਰਿਹਾ ਹੈ। ਅਤੇ ਅਗਲੇ ਸਾਲ ਫਰਵਰੀ ਵਿੱਚ ਇਸ ‘ਤੇ ਕਾਬੂ ਪਾਉਣ ਵਿੱਚ ਸਫ਼ਲਤਾ ਹਾਸਿਲ ਕੀਤੀ ਜਾ ਸਕਦੀ ਹੈ। ਦੇਸ਼ ਦੇ ਵਿਗਿਆਨਕ ਸੰਸਥਾਨਾਂ ਨੇ ਇਹ ਦਾਅਵਾ ਕੀਤਾ ਹੈ ਕਿ 2021 ਵਿਚ ਇਸ ਵੈਸ਼੍ਵਿਕ ਮਹਾਮਾਰੀ ਉੱਪਰ ਪੂਰੀ ਤਰ੍ਹਾਂ ਨਾਲ ਕਾਬੂ ਕਰ ਲਿਆ ਜਾਵੇਗਾ।
ਹਾਲ ਦੀ ਘੜੀ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਵਿੱਚ ਕੁੱਲ ਮਰੀਜ਼ਾਂ ਦੀ ਸੰਖਿਆ 7,504,743 ਹੋ ਗਈ ਹੈ। ਇਸ ਵੱਡੀ ਗਿਣਤੀ ਦੇ ਮਰੀਜ਼ਾਂ ਵਿਚੋਂ 6,606,291 ਮਰੀਜ਼ ਪੂਰੀ ਤਰ੍ਹਾਂ ਸਿਹਤਮੰਦ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ। ਇਕ ਰਿਪੋਰਟ ਮੁਤਾਬਕ ਦੇਸ਼ ਵਿੱਚ ਹੁਣ ਤੱਕ 30 ਫ਼ੀਸਦੀ ਅਬਾਦੀ ਕੋਰੋਨਾ ਨਾਲ ਪ੍ਰਭਾਵਿਤ ਹੋ ਚੁੱਕੀ ਹੈ। ਸ਼ੁਰੂਆਤ ਵਿੱਚ ਇਹ ਅੰਕੜਾ ਸਿਰਫ 7 ਫੀਸਦੀ ਸੀ ਪਰ ਅਗਸਤ ਵਿਚ ਇਹ ਵੱਧ ਕੇ ਦੁੱਗਣਾ ਹੋ ਗਿਆ ਸੀ।
ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੇਕਰ ਲਾਕਡਾਊਨ ਨਾਲ ਲਗਾਇਆ ਗਿਆ ਹੁੰਦਾ ਤਾਂ ਜੂਨ ਮਹੀਨੇ ਵਿੱਚ ਹੀ ਭਾਰਤ ਅੰਦਰ 1.40 ਕਰੋੜ ਐਕਟਿਵ ਕੇਸ ਸਾਹਮਣੇ ਆ ਜਾਂਦੇ। ਜਿਸ ਨਾਲ ਅਗਸਤ ਤੱਕ 26 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋ ਸਕਦੀਆਂ ਸਨ। ਇਸ ਤੱਥ ਨੂੰ ਭਾਰਤ ਦੀ ਬਹੁਗਿਣਤੀ ਵਾਲੇ ਰਾਜ ਉੱਤਰ ਪ੍ਰਦੇਸ਼ ਅਤੇ ਬਿਹਾਰ ਨੂੰ ਵਿਸ਼ੇਸ਼ ਰੂਪ ਵਿੱਚ ਅਧਿਐੱਨ ਕਰਨ ਤੋਂ ਬਾਅਦ ਸਾਹਮਣੇ ਪੇਸ਼ ਕੀਤਾ ਗਿਆ ਕਿਉਂਕਿ ਪੀਕ ਕਾਲ ਦੌਰਾਨ ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਆਪਣੇ ਸੂਬਿਆਂ ਨੂੰ ਪਰਤ ਆਏ ਸਨ।
Previous Post1 ਤਸਵੀਰ ਨੇ ਬਦਲ ਦਿੱਤੀ ਇਸ ਲੜਕੀ ਦੀ ਜਿੰਦਗੀ, 4 ਸਾਲ ਪਹਿਲਾਂ ਸੜਕ ਤੇ ਮੰਗਦੀ ਸੀ ਭੀਖ -ਅੱਜ ਹੈ ਇਕ ਸੈਲੀਬ੍ਰਿਟੀ
Next Postਪੰਜਾਬ: ਵਿਆਹ ਦੀਆਂ ਖੁਸ਼ੀਆਂ ਚ ਪਏ ਕੀਰਨੇ ਵਿਛੀਆਂ ਲੋਥਾਂ – ਛਾਇਆ ਸੋਗ