ਖੁਸ਼ਖਬਰੀ : ਇਹ ਵੱਡਾ ਦੇਸ਼ ਖੋਲਣ ਜਾ ਰਿਹਾ ਜਲਦੀ ਵੀਜ਼ਿਆਂ ਦੇ ਦਰਵਾਜੇ – ਆਈ ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਕਰੋਨਾ ਵਾਇਰਸ ਦੇ ਕਾਰਨ ਵਿਸ਼ਵ ਭਰ ਦੇ ਸਾਰੇ ਦੇਸ਼ਾਂ ਵੱਲੋਂ ਹਵਾਈ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਸਨ ਅਤੇ ਵੀਜ਼ੇ ਦੇਣ ਤੇ ਰੋਕ ਲਗਾ ਦਿੱਤੀ ਗਈ ਸੀ। ਕਰੋਨਾ ਦੇ ਘੱਟ ਦੇ ਕੇਸਾਂ ਨੂੰ ਦੇਖਦਿਆਂ ਹੋਇਆਂ ਕਈ ਦੇਸ਼ਾਂ ਵੱਲੋਂ ਹਵਾਈ ਉਡਾਨਾਂ ਬਹਾਲ ਕਰ ਦਿੱਤੀਆਂ ਗਈਆਂ ਹਨ ਅਤੇ ਵਿਦਿਆਰਥੀਆਂ ਨੂੰ ਵੀਜ਼ੇ ਦੇਣੇ ਸ਼ੁਰੂ ਕਰ ਦਿੱਤੇ ਹਨ। ਹਵਾਈ ਸਫ਼ਰ ਲਈ ਕਰੋਨਾ ਵੈਕਸੀਨ ਨੂੰ ਲਾਜ਼ਮੀ ਕੀਤਾ ਗਿਆ ਹੈ ਅਤੇ ਯਾਤਰੀਆਂ ਲਈ ਕਰੋਨਾ ਪਰੋਟੋਕਾਲ ਦੇ ਨਿਯਮਾਂ ਦੀ ਪਾਲਣਾ ਲਾਜ਼ਮੀ ਕੀਤੀ ਗਈ ਹੈ।

ਹਵਾਈ ਯਾਤਰਾ ਲਈ ਸਾਰੇ ਦੇਸ਼ਾਂ ਵਲੋਂ ਕਰੋਨਾ ਵੈਕਸਿਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਲਾਜ਼ਮੀ ਕੀਤੀਆਂ ਗਈਆਂ ਹਨ ਅਤੇ ਇਸ ਸਬੰਧੀ ਦਸਤਾਵੇਜ਼ ਜਮ੍ਹਾਂ ਕਰਵਾਉਣੇ ਜ਼ਰੂਰੀ ਹਨ। ਕਿਸੇ ਵੀ ਦੂਜੇ ਦੇਸ਼ ਵਿੱਚ ਜਾਣ ਲਈ ਵਿਸ਼ਵ ਦੇ ਹਰ ਦੇਸ਼ ਵੱਲੋਂ ਟੀਕਾਕਰਨ ਦੇ ਦਸਤਾਵੇਜ ਜ਼ਰੂਰੀ ਕੀਤੇ ਗਏ ਹਨ ਤਾਂ ਜੋ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਜਿੱਥੇ ਅਮਰੀਕਾ, ਕੈਨੇਡਾ, ਇੰਗਲੈਂਡ ਆਦਿ ਦੇਸ਼ਾਂ ਨੇ ਕਰੋਨਾ ਦੇ ਘਟ ਰਹੇ ਪ੍ਰਭਾਵ ਨੂੰ ਦੇਖ ਕੇ ਆਪਣੀਆਂ ਸਰਹੱਦਾਂ ਦੇ ਦਰਵਾਜ਼ੇ ਲੋਕਾਂ ਲਈ ਖੋਲ੍ਹ ਦਿੱਤੇ ਹਨ, ਉਥੇ ਹੀ ਹੁਣ ਆਸਟ੍ਰੇਲੀਆ ਵੱਲੋਂ ਵੀ ਆਪਣੇ ਵੀਜ਼ਿਆਂ ਦੇ ਦਰਵਾਜ਼ੇ ਖੋਲਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਹਫਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੋਟ ਮੌਰੀਸਨ ਨੇ ਕਰੋਨਾ ਵੈਕਸਿਨ ਦੀਆਂ ਦੋਵੇਂ ਖੁਰਾਕਾਂ ਲਗਾ ਚੁੱਕੇ ਨਾਗਰਿਕਾਂ ਨੂੰ ਵਿਦੇਸ਼ ਯਾਤਰਾ ਕਰਨ ਦੀ ਇਜਾਜ਼ਤ ਦੇਣ ਸਬੰਧੀ ਯੋਜਨਾ ਦੀ ਰੂਪ-ਰੇਖਾ ਪੇਸ਼ ਕੀਤੀ ਸੀ। ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ ਆਖਿਆ ਸੀ ਕਿ ਸੈਲਾਨੀਆਂ ਨੂੰ ਛੱਡ ਕੇ ਹੁਨਰਮੰਦ ਪਰਵਾਸੀਆਂ ਅਤੇ ਵਿਦਿਆਰਥੀਆਂ ਨੂੰ ਨਾਗਰਿਕਾਂ ਤੋਂ ਬਾਅਦ ਯਾਤਰਾ ਕਰਨ ਦੀ ਤਰਜੀਹ ਦਿੱਤੀ ਜਾਵੇਗੀ। ਜਦਕਿ ਦੂਜੇ ਦੇਸ਼ ਦੇ ਸੈਲਾਨੀਆਂ ਨੂੰ ਆਸਟ੍ਰੇਲੀਆ ਵਿੱਚ ਘੁੰਮਣ-ਫਿਰਨ ਆਉਣ ਲਈ ਅਗਲੇ ਸਾਲ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ।

ਮੌਰੀਸਨ ਨੇ ਆਸ ਜਤਾਈ ਹੈ ਕਿ ਮੰਗਲਵਾਰ ਤੱਕ ਦੇਸ਼ ਵਿਚ ਹੋ ਰਹੇ ਟੀ-ਕਾ-ਕ-ਰ-ਨ ਦੀ ਹੱਦ ਕਾਫੀ ਵਧ ਜਾਵੇਗੀ, ਜਿਸ ਤੇ ਲੋਕਾਂ ਨੂੰ ਆਉਣ-ਜਾਣ ਪ੍ਰਤੀ ਢਿੱਲ ਦੇਣ ਦੀ ਇਜਾਜ਼ਤ ਦੇ ਦਿੱਤੀ ਜਾ ਸਕੇ। ਸਰਕਾਰ ਵੱਲੋਂ ਦਿੱਤੀ ਜਾ ਰਹੀ ਪਾਬੰਦੀਆਂ ਵਿੱਚ ਢਿੱਲ ਦਾ ਲਾਭ 16 ਸਾਲ ਤੋਂ ਵੱਧ ਉਮਰ ਦੇ 80 ਫੀਸਦੀ ਉਹਨਾਂ ਲੋਕਾਂ ਨੂੰ ਹੀ ਦਿੱਤੀ ਜਾਵੇਗੀ ਜਿਨ੍ਹਾਂ ਨੇ ਕਰੋਨਾਂ ਵੈਕਸਿਨ ਦੀਆਂ ਦੋਵੇਂ ਖੁਰਾਕਾਂ ਲਗਾਈਆਂ ਹੋਣਗੀਆਂ।