ਆਈ ਤਾਜ਼ਾ ਵੱਡੀ ਖਬਰ
ਦੇਸ਼ ਭਰ ਦੇ ਜ਼ਿਆਦਾਤਰ ਲੋਕ ਵਿਦੇਸ਼ਾਂ ਵੱਲ ਨੂੰ ਰੁਖ ਕਰ ਰਹੇ ਹਨ , ਕਿਉਂਕਿ ਜਿਸ ਤਰ੍ਹਾਂ ਭਾਰਤ ਦੇਸ਼ ਦੇ ਵਿਚ ਲਗਾਤਾਰ ਬੇਰੋਜ਼ਗਾਰੀ ਵਧ ਰਹੀ ਹੈ , ਉਸ ਦੇ ਚੱਲਦੇ ਬੇਰੁਜ਼ਗਾਰੀ ਤੋਂ ਪਰੇਸ਼ਾਨ ਲੋਕਾਂ ਦਾ ਰੁਝਾਨ ਵਿਦੇਸ਼ਾਂ ਵੱਲ ਨੂੰ ਵਧ ਰਿਹਾ ਹੈ । ਗੱਲ ਕੀਤੀ ਜਾਵੇ ਜੇਕਰ ਪੰਜਾਬ ਦੀ ਤਾਂ ਪੰਜਾਬ ਦੇ ਭਾਰੀ ਗਿਣਤੀ ਵਿੱਚ ਨੌਜਵਾਨ ਵਿਦੇਸ਼ੀ ਧਰਤੀ ਵੱਲ ਨੂੰ ਰੁਖ਼ ਕਰ ਰਹੇ ਹਨ । ਵਿਦੇਸ਼ਾਂ ਵਿੱਚ ਜਾ ਕੇ ਇਹ ਨੌਜਵਾਨ ਦਿਨ ਰਾਤ ਮਿਹਨਤ ਕਰਦੇ ਹਨ ਤਾਂ ਜੋ ਉਹ ਵੱਧ ਤੋਂ ਵੱਧ ਪੈਸੇ ਕਮਾ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਚੰਗਾ ਭਵਿੱਖ ਬਣਾ ਸਕੇ । ਨੌਜਵਾਨਾਂ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਵਿਦੇਸ਼ੀ ਧਰਤੀ ਤੇ ਜਾ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਵਿਦੇਸ਼ਾਂ ਦੇ ਵਿਚ ਪੱਕੇ ਹੋ ਜਾਣ ਤੇ ਉਨ੍ਹਾਂ ਨੂੰ ਉਥੇ ਕੰਮ ਜਾਂ ਫਿਰ ਬਿਜ਼ਨਸ ਕਰਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ।
ਹੁਣ ਇਸੇ ਵਿਚਕਾਰ ਇਕ ਦੇਸ਼ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਇਸ ਇਕ ਦੇਸ਼ ਦੇ ਵਿਚ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ , ਲੋਕਾਂ ਨੂੰ ਪੱਕੇ ਕਰਨ ਦੀਆਂ ਜਿਸ ਨੂੰ ਲੈ ਕੇ ਹੁਣ ਕਾਗਜ਼ ਤਿਆਰ ਹੋ ਰਹੇ ਹਨ ਤੇ ਲੋਕ ਉੱਥੇ ਦੀ ਨਾਗਰਿਕਤਾ ਨੂੰ ਪ੍ਰਾਪਤ ਕਰ ਸਕਦੇ ਹਨ । ਦਰਅਸਲ ਇਹ ਦੇਸ਼ ਹੈ ਨਿੳੂਜ਼ੀਲੈਂਡ । ਜਿੱਥੇ ਨਿੳੂਜ਼ੀਲੈਂਡ ਦੀ ਸਰਕਾਰ ਦੇ ਵੱਲੋਂ ਸਾਲ ਦੋ ਹਜਾਰ ਵੀਹ ਦੇ ਅੰਤ ਤਕ ਲਗਭਗ ਕਈ ਲੋਕਾਂ ਨੂੰ ਨਿਰਧਾਰਤ ਯੋਗਤਾ ਦੇ ਆਧਾਰ ਤੇ ਨਾਗਰਿਕਤਾ ਦਿੱਤੀ ਜਾਣੀ ਹੈ । ਇਸ ਦੀਆਂ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਹੋ ਚੁੱਕੀਆਂ ਹਨ ਤੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਸ ਨੂੰ ਲੈ ਕੇ ਦਫ਼ਤਰੀ ਕੰਮ ਦਾ ਸਾਰਾ ਅੰਦਰੂਨੀ ਸਿਸਟਮ ਅਪਡੇਟ ਕਰਦਿਆਂ ਤਿਆਰੀ ਖਿੱਚ ਲਈ ਹੈ ।
ਜ਼ਿਕਰਯੋਗ ਹੈ ਕਿ ਅੱਜ ਜਾਰੀ ਅਪਡੇਟ ਤੇ ਮੁਤਾਬਕ ਦੱਸਿਆ ਗਿਆ ਹੈ ਕਿ ਦੋ ਹਜਾਰ ਇੱਕੀ ਰੈਡੀਜ਼ਨ ਵੀਜ਼ਾ ਸ਼੍ਰੇਣੀ ਵਾਸਤੇ ਫੀਸ ਲਈ ਜਾਵੇਗੀ । ਸੋ ਉਹਨਾਂ ਲੋਕਾਂ ਲਈ ਇਹ ਬੇਹੱਦ ਹੀ ਖੁਸ਼ੀ ਭਰੀ ਖ਼ਬਰ ਸਾਹਮਣੇ ਆ ਰਹੀ ਹੈ, ਜੋ ਨਿੳੂਜ਼ੀਲੈਂਡ ਦੇ ਵਿੱਚ ਪੱਕਾ ਹੋਣਾ ਚਾਹੁੰਦੇ ਹਨ ਜਿਸ ਨੂੰ ਲੈ ਕੇ ਹੁਣ ਸਰਕਾਰ ਦੇ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ । ਜ਼ਿਕਰਯੋਗ ਹੈ ਕਿ ਬਹੁਤ ਸਾਰੇ ਲੋਕ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੇ ਘਰਾਂ ਦੇ ਆਰਥਿਕ ਹਾਲਾਤਾਂ ਨੂੰ ਦੇਖ ਕੇ ਵਿਦੇਸ਼ੀ ਧਰਤੀ ਵੱਲ ਨੂੰ ਰੁਖ਼ ਕਰਦੇ ਹਨ, ਤਾਂ ਜੋ ਉੱਥੇ ਜਾ ਕੇ ਮਿਹਨਤ ਮਜ਼ਦੂਰੀ ਕਰੇ ਤੇ ਆਪਣੇ ਪਰਿਵਾਰ ਦਾ ਚੰਗਾ ਪਾਲਣ ਪੋਸ਼ਣ ਕਰ ਸਕੇ ।
ਪਰ ਬਹੁਤ ਸਾਰੇ ਲੋਕ ਵੱਖ ਵੱਖ ਦੇਸ਼ਾਂ ਦੇ ਵਿੱਚ ਰਫਿਊਜੀ ਹੋ ਜਾਂਦੇ ਹਨ , ਕਿਉਂਕਿ ਉਹ ਨਾਗਰਿਕ ਉਸ ਦੇਸ਼ ਦੇ ਪੱਕੇ ਨਾਗਰਿਕ ਨਹੀਂ ਬਣ ਪੈਂਦੀ ਪਰ ਹੁਣ ਨਿਊਜ਼ੀਲੈਂਡ ਸਰਕਾਰ ਦੇ ਵੱਲੋਂ ਇਕ ਵੱਡਾ ਫੈਸਲਾ ਲਿਆ ਗਿਆ ਹੈ । ਨਿਊਜ਼ੀਲੈਂਡ ਸਰਕਾਰ ਤੇ ਵੱਲੋਂ ਹੁਣ ਇਸ ਸਾਲ ਦੇ ਅੰਤ ਦੇ ਵਿੱਚ ਨਿੳੂਜ਼ੀਲੈਂਡ ਦੇ ਵਿੱਚ ਜੋ ਲੋਕ ਪੱਕੇ ਨਹੀਂ ਹਨ ਉਨ੍ਹਾਂ ਨੂੰ ਰੈਡੀਸਨ ਵੀਜ਼ੇ ਦੇਣ ਦੀ ਤਿਆਰੀ ਖਿੱਚ ਲਈ ਗਈ ਹੈ । ਬੇਹਦ ਖੁਸ਼ੀ ਭਰੀ ਖ਼ਬਰ ਸਾਹਮਣੇ ਆ ਰਹੀ ਹੈ ਜੋ ਲੋਕ ਨਿਊਜ਼ੀਲੈਂਡ ਦੇ ਵਿਚ ਪੱਕਾ ਹੋਣਾ ਚਾਹੁੰਦੇ ਹਨ ।
Previous Postਆਸਟ੍ਰੇਲੀਆ ਚ ਕੁਦਰਤ ਨੇ ਮਚਾਤੀ ਭਾਰੀ ਤਬਾਹੀ ਬਚਾਅ ਕਾਰਜ ਜੋਰਾਂ ਤੇ ਜਾਰੀ – ਤਾਜਾ ਵੱਡੀ ਮਾੜੀ ਖਬਰ
Next Postਮੋਦੀ ਸਰਕਾਰ ਨੇ ਅਚਾਨਕ ਹੁਣ ਅੰਤਰਰਾਸ਼ਟਰੀ ਯਾਤਰੀਆਂ ਬਾਰੇ ਕਰਤਾ ਇਹ ਵੱਡਾ ਐਲਾਨ