ਆਈ ਤਾਜ਼ਾ ਵੱਡੀ ਖਬਰ
ਕਰੋਨਾ ਕਾਲ ਦੁਨੀਆਂ ਭਰ ਲਈ ਇਕ ਅਜਿਹਾ ਸਮਾਂ ਸੀ, ਜਿਸਨੇ ਵੱਡੇ ਵੱਡੇ ਕਾਰੋਬਾਰ ਫੇਲ੍ਹ ਕਰ ਦਿੱਤੇ ਸਨ।ਇਸ ਦੌਰਾਨ ਬਹੁਤ ਸਾਰੀਆਂ ਮੁਸ਼ਕਿਲਾਂ ਲੋਕਾਂ ਨੂੰ ਦਰਪੇਸ਼ ਹੋਈਆਂ, ਵਿਦੇਸ਼ ਰਹਿੰਦੇ ਭਾਰਤੀਆਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ, ਪਰ ਜਿਵੇਂ-ਜਿਵੇਂ ਕੋਰੋਨਾ ਮਹਾਂਮਾਰੀ ਦਾ ਦੌਰ ਘੱਟਦਾ ਜਾ ਰਿਹਾ ਏ, ਉਵੇਂ ਹੀ ਜਿੰਦਗੀ ਮੁੜ ਤੋਂ ਲੀਹ ‘ਤੇ ਆਉਣ ਲੱਗੀ ਹੈ।
ਪਰ ਇਸ ਸਭ ਵਿਚਾਲੇ ਨਿਊਜ਼ੀਲੈਂਡ ਸਰਕਾਰ ਵਲੋਂ ਇਕ ਵੱਡਾ ਐਲਾਨ ਕੀਤਾ ਗਿਆ, ਦਰਅਸਲ ਨਿਊਜ਼ੀਲੈਂਡ ਸਰਕਾਰ ਦੁਆਰਾ ਪਰਵਾਸੀ ਲੋਕਾਂ ਨੂੰ ਵੱਡੀ ਰਾਹਤ ਦਿਤੀ ਹੈ।
ਨਿਊਜ਼ੀਲੈਂਡ ’ਚ ਵਸਦੇ ਪੰਜਾਬੀਆਂ ਲਈ ਇਕ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ। ਜਿਸ ਵਿੱਚ ਨਿਊਜ਼ੀਲੈਂਡ ਇਮੀਗ੍ਰੇਸ਼ਨ ਵਲੋਂ ਮਾਈਗ੍ਰੇਟਸ ਨੂੰ ਪੀ ਆਰ ਦੇਣ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਨਿਊਜ਼ੀਲੈਂਡ ‘ਚ ਤਿੰਨ ਸਾਲ ਜਾਂ ਇਸ ਤੋਂ ਵੱਧ ਸਮੇਂ ਦੀ ਰਿਹਾਇਸ਼ ਹੋਵੇ ਜਾਂ ਘੱਟੋ-ਘੱਟ ਤਨਖਾਹ 27 ਡਾਲਰ ਪ੍ਰਤੀ ਘੰਟਾ ਦੀ ਦਰ ‘ਤੇ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ, ਜਿਸ ਤਹਿਤ ਦੇਖਿਆ ਜਾ ਰਿਹਾ ਹੈ, ਕਿ ਕਰੀਬ 165,000 ਕੱਚੇ ਮਾਈਗ੍ਰੈਂਟਸ ਦਾ ਨਿਊਜ਼ੀਲੈਂਡ ਵਿਚ ਪੱਕੇ ਹੋਣ ਦਾ ਰਾਹ ਖੁੱਲ੍ਹ ਗਿਆ ਹੈ। ਇਸਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ
ਕਿ ਇਸ ਅਨਾਊਸਮੈਂਟ ਨਾਲ ਬਹੁਤ ਸਾਰੇ ਭਾਰਤੀ ਅਤੇ ਖ਼ਾਸ ਤੌਰ ‘ਤੇ ਪੰਜਾਬੀ ਜੋ ਲੰਮੇ ਸਮੇਂ ਤੋਂ ਨਿਊਜ਼ੀਲੈਂਡ ਦੇ ਬੰਦ ਪਏ ਪੀ. ਆਰ. ਸਿਸਟਮ ਤੋਂ ਨਿਰਾਸ਼ ਹੋ ਗਏ ਸੀ, ਤੇ ਉਹ ਕੇਨੈਡਾ ਵਰਗੇ ਮੁਲਕਾਂ ਦਾ ਰੁੱਖ ਕਰਨ ਲਈ ਮਜ਼ਬੂਰ ਹੋ ਗਏ ਸਨ। ਉਨ੍ਹਾਂ ਲਈ ਹੁਣ ਇਹ ਖੁਸ਼ੀ ਦੀ ਖਬਰ ਹੈ ਕਿ ਨਿਊਜ਼ੀਲੈਂਡ ਵਿਚ ਹੀ ਪੱਕੇ ਹੋਣ ਦਾ ਰਾਹ ਖੁੱਲ੍ਹ ਗਿਆ ਹੈ।ਇਥੋਂ ਤੱਕ ਇਹ ਵੀ ਖਬਰ ਹੈ ਕਿ ਜਿਹੜੇ ਮਾਈਗ੍ਰੈਂਟਸ ਕੋਵਿਡ ਦੇ ਚੱਲਦਿਆਂ ਨਿਊਜ਼ੀਲੈਂਡ ਤੋਂ ਬਾਹਰ ਫਸੇ ਹੋਏ ਨੇ, ਉਨ੍ਹਾਂ ‘ਤੇ ਇਹ ਨਿਯਮ ਲਾਗੂ ਨਹੀਂ ਹੁੰਦਾ ਅਤੇ ਉਨ੍ਹਾਂ ਨੂੰ ਅਜੇ ਹੋਰ ਉਡੀਕ ਕਰਨੀ ਪੈ ਸਕਦੀ ਹੈ।
ਪਰ ਹੁਣ ਉਥੇ ਵਸਦੇ ਪੰਜਾਬੀਆਂ ਵਿਚ ਇਹ ਖੁਸ਼ੀ ਦੀ ਖਬਰ ਹੈ ਕਿ ਉਨ੍ਹਾਂ ਨੂੰ ਜੋ ਮੁਸ਼ਕਿਲਾਂ ਆ ਰਹੀਆਂ ਸਨ,ਉਨ੍ਹਾਂ ਦਾ ਹੁਣ ਹੱਲ ਹੋ ਗਿਆ ਹੈ, ਤੇ ਉਹ ਪੀਆਰ ਲੈ ਸਕਦੇ ਹਨ।ਨਿਊਜ਼ੀਲੈਂਡ ਵੱਸਦੇ ਪ੍ਰਵਾਸੀ ਖੁਸ਼ੀ-ਖੁਸ਼ੀ ਨਿਊਜ਼ੀਲੈਂਡ ਰਹਿ ਸਕਦੇ ਨੇ।
Home ਤਾਜਾ ਖ਼ਬਰਾਂ ਖੁਸ਼ਖਬਰੀ ਇਸ ਦੇਸ਼ ਚ ਅਚਾਨਕ ਹੋ ਗਿਆ ਲੱਖਾਂ ਲੋਕਾਂ ਨੂੰ ਪੱਕੇ ਕਰਨ ਦਾ ਐਲਾਨ – ਪੰਜਾਬੀਆਂ ਨੂੰ ਲੱਗ ਗਈਆਂ ਮੌਜਾਂ
ਤਾਜਾ ਖ਼ਬਰਾਂ
ਖੁਸ਼ਖਬਰੀ ਇਸ ਦੇਸ਼ ਚ ਅਚਾਨਕ ਹੋ ਗਿਆ ਲੱਖਾਂ ਲੋਕਾਂ ਨੂੰ ਪੱਕੇ ਕਰਨ ਦਾ ਐਲਾਨ – ਪੰਜਾਬੀਆਂ ਨੂੰ ਲੱਗ ਗਈਆਂ ਮੌਜਾਂ
Previous Postਇਸ ਮਸ਼ਹੂਰ ਅਦਾਕਾਰਾ ਦੀ ਅਚਾਨਕ ਵਿਗੜੀ ਸਿਹਤ ਹਸਪਤਾਲ ਕਰਾਇਆ ਗਿਆ ਦਾਖਲ , ਪ੍ਰਸੰਸਕ ਕਰ ਰਹੇ ਦੁਆਵਾਂ
Next Post20 ਸਾਲਾਂ ਤੋਂ ਯੂਰਪ ਰਹਿ ਰਹੇ ਮੁੰਡੇ ਨੂੰ ਇੰਡੀਆ ਆਉਣ ਤੋਂ ਪਹਿਲਾਂ ਹੀ ਇਸ ਤਰਾਂ ਮਿਲੀ ਮੌਤ , ਥੋੜੇ ਦਿਨਾਂ ਚ ਆ ਰਿਹਾ ਸੀ ਪੰਜਾਬ