ਹਰ ਮਹੀਨੇ 5 ਹਜਾਰ ਲਵੋ ਪੈਨਸ਼ਨ ਸਾਰੀ ਜਿੰਦਗੀ
ਪੈਸਾ! ਇਹ ਇੱਕ ਅਜਿਹਾ ਸ਼ਬਦ ਹੈ ਜਿਸ ਨੂੰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਚੰਗੀ ਤਰ੍ਹਾਂ ਜਾਣਦਾ ਹੈ। ਅੱਜ ਕੱਲ ਦੇ ਛੋਟੇ-ਛੋਟੇ ਬੱਚੇ ਵੀ ਇਸ ਦੀ ਅਹਿਮੀਅਤ ਨੂੰ ਸਮਝਦੇ ਹਨ। ਇਨਸਾਨ ਆਪਣੀ ਜਿੰਦਗੀ ਦੇ ਆਖਰੀ ਸਾਲਾਂ ਤੱਕ ਇਸ ਨੂੰ ਕਮਾਉਣ ਖਾਤਰ ਜਿਉਂਦਾ ਹੈ ਤਾਂ ਜੋ ਉਹ ਆਪਣੀ ਜ਼ਿੰਦਗੀ ਦੀਆਂ ਜ਼ਰੂਰਤਾਂ ਅਤੇ ਕਾਰਜ ਵਿਹਾਰ ਪੂਰੇ ਕਰ ਸਕੇ। ਆਮ ਤੌਰ ਉੱਤੇ ਲੋਕ ਸਰਕਾਰੀ ਨੌਕਰੀ ਕਰਨ ਵਾਲੇ ਨੂੰ ਅਹਿਮੀਅਤ ਦਿੰਦੇ ਹਨ ਕਿਉਂਕਿ ਉਸ ਦੇ ਨੌਕਰੀ ਤੋਂ ਰਿਟਾਇਰ ਹੋਣ ਉਪਰੰਤ ਵੀ ਪੈਨਸ਼ਨ ਮਿਲਦੀ ਹੈ।
ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਯੋਜਨਾ ਦੱਸਣ ਜਾ ਰਹੇ ਹਾਂ ਜਿਸ ਨਾਲ ਹੁਣ ਹਰ ਕੋਈ ਜਿਸ ਦੀ ਉਮਰ 18 ਤੋਂ 40 ਸਾਲ ਦਰਮਿਆਨ ਹੈ ਉਹ 1,000 ਤੋਂ ਲੈ ਕੇ 5,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਲੈ ਸਕਦਾ ਹੈ। ਇਸ ਯੋਜਨਾ ਦਾ ਨਾਮ ਹੈ ਅਟਲ ਪੈਨਸ਼ਨ ਯੋਜਨਾ ਜੋ ਭਾਰਤ ਸਰਕਾਰ ਦੀ ਯੋਜਨਾ ਹੈ ਅਤੇ ਪੈਨਸ਼ਨ ਫੰਡ ਰੈਗੂਲੇਟਰੀ ਤੇ ਵਿਕਾਸ ਅਥਾਰਟੀ ਵੱਲੋਂ ਚਲਾਈ ਜਾਂਦੀ ਹੈ। ਪੈਨਸ਼ਨ ਲੈਣ ਵਾਸਤੇ ਕੋਈ ਵੀ ਇਨਸਾਨ ਜਿਸ ਦੀ ਉਮਰ 18 ਤੋਂ 40 ਸਾਲ ਵਿਚਕਾਰ ਹੈ ਉਹ ਇਸ ਯੋਜਨਾ ਦਾ ਲਾਭ ਲੈ ਸਕੇਗਾ।
18 ਸਾਲ ਦੀ ਉਮਰ ਵਾਲਾ ਵਿਅਕਤੀ ਪ੍ਰਤੀ ਮਹੀਨਾ 210 ਰੁਪਏ ਦਾ ਯੋਗਦਾਨ ਦੇ ਕੇ 5,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਪ੍ਰਾਪਤ ਕਰ ਸਕੇਗਾ। ਪਰ ਉਸ ਨੂੰ ਇਹ ਪ੍ਰਤੀ ਮਹੀਨਾ ਕਿਸ਼ਤ 42 ਸਾਲ ਤੱਕ ਜਮ੍ਹਾਂ ਕਰਵਾਉਣੀ ਪਵੇਗੀ। ਜੇਕਰ ਉਹ ਪ੍ਰਤੀ ਮਹੀਨਾ 210 ਰੁਪਏ ਨਹੀਂ ਦੇ ਸਕਦਾ ਤਾਂ ਉਹ 42 ਰੁਪਏ ਪ੍ਰਤੀ ਮਹੀਨਾ ਦੇ ਕੇ 1,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਪ੍ਰਾਪਤ ਕਰ ਸਕਦਾ ਹੈ। ਇਸ ਸਕੀਮ ਨਾਲ 40 ਸਾਲ ਤੱਕ ਦੀ ਉਮਰ ਵਾਲੇ ਲੋਕ ਜੁੜ ਸਕਦੇ ਹਨ।
40 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਨੂੰ 5,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਲੈਣ ਲਈ 1,454 ਰੁਪਏ ਦੀ ਰਾਸ਼ੀ ਅਤੇ 1,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਲੈਣ ਲਈ 291 ਰੁਪਏ ਦੀ ਰਾਸ਼ੀ 60 ਸਾਲ ਦੀ ਉਮਰ ਤੱਕ ਜਮ੍ਹਾਂ ਕਰਵਾਉਣੀ ਪਵੇਗੀ। ਇਹ ਯੋਜਨਾ ਤੁਸੀਂ ਕਿਸੇ ਵੀ ਬੈਂਕ ਵਿੱਚ ਲੈ ਸਕਦੇ ਹੋ। ਜੇਕਰ ਤੁਸੀਂ ਇੰਟਰਨੈਟ ਬੈਂਕਿੰਗ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਲਈ ਤੁਸੀਂ ਆਨ-ਲਾਈਨ ਵੀ ਅਪਲਾਈ ਕਰ ਸਕਦੇ ਹੋ। ਇਹ ਯੋਗਦਾਨ ਰਾਸ਼ੀ ਹਰ ਮਹੀਨੇ ਤੁਹਾਡੇ ਬੈਂਕ ਖਾਤੇ ਚੋਂ ਆਪਣੇ ਆਪ ਕੱਟ ਲਈ ਜਾਵੇਗੀ।
60 ਸਾਲ ਦੇ ਹੋਣ ਤੋਂ ਬਾਅਦ ਸਬੰਧਤ ਬੈਂਕ ਵਿੱਚ ਮਹੀਨਾਵਾਰ ਪੈਨਸ਼ਨ ਲੈਣ ਲਈ ਤੁਹਾਨੂੰ ਇੱਕ ਅਰਜ਼ੀ ਪੱਤਰ ਦੇਣਾ ਪਵੇਗਾ। ਸ਼ਰਤਾਂ ਅਨੁਸਾਰ ਤੁਸੀਂ 60 ਸਾਲ ਤੋਂ ਪਹਿਲਾਂ ਇਸ ਯੋਜਨਾ ਵਿਚੋਂ ਬਾਹਰ ਨਹੀਂ ਨਿਕਲ ਸਕਦੇ ਪਰ ਬਿਮਾਰੀ ਦੀ ਹਾਲਤ ਵਿੱਚ ਅਜਿਹਾ ਕੀਤਾ ਜਾ ਸਕਦਾ ਹੈ। ਲਾਭਪਾਤਰੀ ਦੀ ਮੌਤ ਹੋਣ ਦੌਰਾਨ ਇਸ ਖਾਤੇ ਦਾ ਸਾਰਾ ਲੇਖਾ ਜੋਖਾ ਤੁਹਾਡੇ ਜੀਵਨ ਸਾਥੀ ਜਾਂ ਤੁਹਾਡੇ ਵੱਲੋਂ ਨਾਮਜ਼ਦ ਕੀਤੇ ਗਏ ਵਿਅਕਤੀ ਨੂੰ ਦੇ ਦਿੱਤਾ ਜਾਵੇਗਾ।
Previous Postਖਿੱਚੋ ਤਿਆਰੀ ਇੰਡੀਆ ਵਾਲਿਓ 1 ਦਸੰਬਰ ਤੋਂ ਦੇਖੋ ਕੀ ਕੀ ਤਬਦੀਲੀਆਂ ਹੋਣ ਲੱਗੀਆਂ
Next Postਬੋਲੀਵੁਡ ਤੋਂ ਹੌਲੀਵੁੱਡ ਤੱਕ ਪਿਆ ਸੋਗ ਹੁਣੇ ਹੁਣੇ ਇਸ ਚੋਟੀ ਦੇ ਮਸ਼ਹੂਰ ਅਦਾਕਾਰ ਦੀ ਹੋਈ ਅਚਾਨਕ ਮੌਤ