ਖੁਸ਼ਖਬਰੀ – ਆਂਗਣਵਾੜੀ ਅਤੇ ਸਕੂਲਾਂ ਲਈ ਕੈਪਟਨ ਸਰਕਾਰ ਨੇ ਕਰਤਾ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ

ਅਨਲੌਕ 5 ਦੇ ਮੱਦੇਨਜ਼ਰ ਤਮਾਮ ਸੂਬਿਆਂ ਦੇ ਵਿਚ 9ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹੇ ਜਾ ਰਹੇ ਹਨ। ਵੱਖ ਵੱਖ ਸੂਬੇ ਆਪਣੀਆਂ ਸੁਵਿਧਾਵਾਂ ਮੁਤਾਬਿਕ ਤਿੰਨ ਘੰਟਿਆਂ ਵਾਸਤੇ ਸਕੂਲ ਖੋਲਣਗੇ। ਬਾਕੀ ਸੂਬਿਆਂ ਵਾਂਗ ਪੰਜਾਬ ਵਿੱਚ ਵੀ ਬੱਚਿਆਂ ਲਈ ਸਕੂਲ ਖੁੱਲਣਗੇ ਜਿਸ ਵਿਚ 9ਵੀਂ ਤੋਂ ਲੈ ਕੇ 12ਵੀਂ ਕਲਾਸ ਦੇ ਬੱਚੇ ਆਪਣੀ ਪੜ੍ਹਾਈ ਪੂਰੀ ਕਰਨ ਲਈ ਆਉਣਗੇ। ਬੱਚਿਆਂ ਦੀ ਸਿਹਤ ਸੁਰੱਖਿਆ ਨੂੰ ਲੈ ਕੇ ਕਈ ਤਰਾਂ ਦੀਆਂ ਸਾਵਧਾਨੀਆਂ ਵਰਤੀਆਂ ਗਈਆਂ ਹਨ।

ਜਿੱਥੇ ਪੰਜਾਬ ਸਰਕਾਰ ਨੇ ਆਂਗਨਵਾੜੀ ਅਤੇ ਸਰਕਾਰੀ ਸਕੂਲਾਂ ਲਈ ਇਕ ਵੱਡਾ ਐਲਾਨ ਕੀਤਾ ਹੈ। ਜਿਸ ਵਿੱਚ ਮੁੱਖ ਮੰਤਰੀ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਸਕੂਲੀ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਵਿੱਚ 30 ਨਵੰਬਰ ਤੱਕ ਪੀਣ ਵਾਲਾ ਪਾਣੀ ਅਤੇ ਪਖ਼ਾਨਿਆਂ ਦਾ ਪ੍ਰਬੰਧ ਉਚਿਤ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ।

ਮੁੱਖ ਮੰਤਰੀ ਨੇ ਮਿਸ਼ਨ ਤੰਦਰੁਸਤ ਪੰਜਾਬ ਅਤੇ ਸਵੱਛ ਤੇ ਸਿਹਤਮੰਦ ਪ੍ਰੋਗਰਾਮ ਤਹਿਤ ਵੱਡੇ ਪੱਧਰ ‘ਤੇ ਮੁਹਿੰਮ ਚਲਾਉਣ ਦੇ ਆਦੇਸ਼ ਦਿੱਤੇ ਹਨ ਜਿਸ ਵਿੱਚ ਸਬੰਧਤ ਸਕੂਲ ਦੀ ਪ੍ਰਬੰਧਕੀ ਕਮੇਟੀ, ਪੰਚਾਇਤਾਂ ਅਤੇ ਸਥਾਨਕ ਸਰਕਾਰਾਂ ਦੀ ਹਿੱਸੇਦਾਰੀ ਨੂੰ ਯਕੀਨੀ ਬਨਾਉਣਾ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਬੱਚੇ ਉਸ ਵੇਲੇ ਜ਼ਿਆਦਾ ਬਿਮਾਰ ਹੁੰਦੇ ਹਨ ਜਦੋਂ ਉਨ੍ਹਾਂ ਨੂੰ ਪੀਣ ਲਈ ਸਾਫ਼ ਅਤੇ ਸਾਫ ਸਫਾਈ ਲਈ ਪਾਣੀ ਮੁਹੱਈਆ ਨਹੀਂ ਹੁੰਦਾ। ਮੁੱਖ ਮੰਤਰੀ ਦੇ ਇਨ੍ਹਾਂ ਨਿਰਦੇਸ਼ਾਂ ਬਾਰੇ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਵੀਰਵਾਰ ਸ਼ਾਮ ਸਕੂਲ ਸਿੱਖਿਆ, ਸਮਾਜਿਕ ਸਿੱਖਿਆ, ਇਸਤਰੀ ਅਤੇ ਬਾਲ ਵਿਕਾਸ, ਵਿੱਤ, ਸਥਾਨਕ ਸਰਕਾਰਾਂ, ਪੇਂਡੂ ਵਿਕਾਸ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਨਵੇਂ ਆਦੇਸ਼ਾਂ ਬਾਰੇ ਜਾਣਕਾਰੀ ਦਿੱਤੀ। ਜਿਸ ਵਿੱਚ ਸਕੂਲੀ ਬੱਚਿਆਂ ਨੂੰ ਸਾਫ ਪੀਣ ਵਾਲਾ ਪਾਣੀ ਉਪਲੱਬਧ ਕਰਵਾਉਣ ਲਈ ਆਖਿਆ ਗਿਆ ਅਤੇ ਨਾਲ ਹੀ ਪਖ਼ਾਨਿਆਂ ਦੀ ਸਫਾਈ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।

ਵਿੰਨੀ ਮਹਾਜਨ ਨੇ ਆਖਿਆ ਕਿ ਆਂਗਣਵਾੜੀ ਕੇਂਦਰਾਂ ਅਤੇ ਸਕੂਲਾਂ ਵਿੱਚ ਸਾਫ ਪੀਣ ਯੋਗ ਪਾਣੀ ਅਤੇ ਸਫ਼ਾਈ ਦੀ ਵਿਵਸਥਾ ਨੂੰ 100 ਫੀਸਦੀ ਕਾਇਮ ਕਰਨਾ ਜ਼ਰੂਰੀ ਹੈ। ਸੂਬੇ ਦੇ 27,302 ਆਂਗਨਵਾੜੀ ਕੇਂਦਰਾਂ ਅਤੇ 19,166 ਸਰਕਾਰੀ ਸਕੂਲਾਂ ਬਾਰੇ ਗੱਲਬਾਤ ਕਰਦਿਆਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਪ੍ਰਮੁੱਖ ਸਕੱਤਰ ਰਾਜੀ ਪੀ ਸ੍ਰੀਵਾਸਤਵ ਅਤੇ ਸਕੂਲ ਸਿੱਖਿਆ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਇਕ ਮੀਟਿੰਗ ਵਿੱਚ ਜਾਣਕਾਰੀ ਦਿੱਤੀ ਕਿ ਇੱਕ ਮੁਹਿੰਮ ਤਹਿਤ ਸਾਫ ਪੀਣ ਵਾਲਾ ਪਾਣੀ ਮੁਹਈਆ ਕਰਨਾ ਅਤੇ ਪਖਾਨਿਆਂ ਲਈ ਉਚਿਤ ਪ੍ਰਬੰਧ ਅਤੇ ਉਨ੍ਹਾਂ ਵਾਸਤੇ ਪਾਣੀ ਦੀ ਸਪਲਾਈ ਨੂੰ ਯਕੀਨੀ ਤੌਰ ‘ਤੇ ਬਣਾਉਣਾ ਲਾਜ਼ਮੀ ਹੋਵੇਗਾ।

ਉਧਰ ਦੂਜੇ ਪਾਸੇ ਜਸਪ੍ਰੀਤ ਤਲਵਾੜ ਜੋ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਦੀ ਪ੍ਰਮੁੱਖ ਸਕੱਤਰ ਨੇ ਕਿਹਾ ਕਿ ਪੰਜਾਬ ਵਿੱਚ 7152 ਪਖਾਨਿਆਂ ਦੀ ਸੀਟਾਂ ਦੀ ਉਸਾਰੀ ਅਤੇ 467 ਸਕੂਲਾਂ ਵਿੱਚ ਸਾਫ ਸਫਾਈ ਵਾਸਤੇ ਪਾਣੀ ਮੁਹਈਆ ਕਰਵਾਉਣ ਲਈ 38.76 ਕਰੋੜ ਜਾਰੀ ਕੀਤੇ ਗਏ ਹਨ ਇਸਦੇ ਨਾਲ ਹੀ 4.65 ਕਰੋੜ ਰੁਪਏ 1330 ਆਂਗਨਵਾੜੀ ਕੇਂਦਰਾਂ ਵਿੱਚ ਸਿੱਖਿਆਦਾਇਕ ਸੰਦੇਸ਼ਾਂ ਦੀ ਪੇਂਟਿੰਗ ਲਈ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂੰ ਜਾਰੀ ਕੀਤੇ ਗਏ ਹਨ।