ਆਈ ਤਾਜਾ ਵੱਡੀ ਖਬਰ
ਅਜੋਕੇ ਸਮੇਂ ਦੇ ਵਿਚ ਕਈ ਕੰਮ ਕਾਜ ਬਿਲਕੁਲ ਆਪਣੇ ਸਮੇਂ ਅਤੇ ਮਾਹੌਲ ਅਨੁਸਾਰ ਚੱਲ ਰਹੇ ਹਨ। ਜਿਸ ਦੇ ਨਾਲ ਦੇਸ਼ ਦੀ ਆਰਥਿਕਤਾ ਨੂੰ ਇੱਕ ਵਧੀਆ ਸਹਾਰਾ ਮਿਲਿਆ ਹੋਇਆ ਹੈ। ਪਰ ਅਜੇ ਵੀ ਬਹੁਤ ਸਾਰੇ ਅਜਿਹੇ ਕੰਮ ਕਾਜ ਹਨ ਜੋ ਬੀਤੇ ਵਰ੍ਹੇ ਕੋਰੋਨਾ ਕਾਰਨ ਪ੍ਰਭਾਵਿਤ ਹੋਏ ਸਨ ਅਤੇ ਅਜੇ ਤੱਕ ਵੀ ਇਨ੍ਹਾਂ ਨੂੰ ਪੂਰਨ ਰੂਪ ਵਿੱਚ ਨਹੀਂ ਚਲਾਇਆ ਜਾ ਸਕਿਆ। ਜਿਸ ਦੀ ਵਜ੍ਹਾ ਕਰਕੇ ਬਹੁਤ ਸਾਰੇ ਦੇਸ਼ਾਂ ਨੂੰ ਲੱਖਾਂ-ਕਰੋੜਾਂ ਰੁਪਿਆਂ ਦਾ ਨੁਕਸਾਨ ਸਹਿਣਾ ਪਿਆ ਹੈ।
ਇਥੇ ਅਸੀਂ ਗੱਲ ਕਰ ਰਹੇ ਹਾਂ ਅੰਤਰ ਰਾਸ਼ਟਰੀ ਸਿੱਖਿਆ ਉਦਯੋਗ ਦੀ ਜੋ ਮੌਜੂਦਾ ਸਮੇਂ ਬੇਹੱਦ ਪ੍ਰਭਾਵਿਤ ਹੋ ਰਿਹਾ ਹੈ। ਦਰਅਸਲ ਕੋਰੋਨਾ ਵਾਇਰਸ ਦੇ ਕਾਰਨ ਵੱਖ ਵੱਖ ਖੇਤਰਾਂ ਉਪਰ ਪਾਬੰਦੀ ਲਗਾ ਦਿੱਤੀ ਗਈ ਸੀ ਜਿਨ੍ਹਾਂ ਦੇ ਵਿਚ ਸਿੱਖਿਆ ਉਦਯੋਗ ਵੀ ਇੱਕ ਸੀ। ਅੰਤਰਰਾਸ਼ਟਰੀ ਸਿੱਖਿਆ ਉਦਯੋਗ ਨੇ ਬੀਤੇ ਵਰ੍ਹੇ ਕਾਫੀ ਵੱਡਾ ਘਾਟਾ ਸਹਿਣ ਕੀਤਾ ਹੈ। ਜਿਸ ਦੀ ਭਰਪਾਈ ਦੇ ਲਈ ਹੁਣ ਵੱਖ-ਵੱਖ ਦੇਸ਼ ਆਪੋ-ਆਪਣੇ ਪੱਧਰ ਉਪਰ ਕੋਸ਼ਿਸ਼ਾਂ ਕਰ ਰਹੇ ਹਨ।
ਆਸਟ੍ਰੇਲੀਆਈ ਸਰਕਾਰ ਦੇ ਇਕ ਵਿਭਾਗ ਇੰਟਰਨੈਸ਼ਨਲ ਐਜੂਕੇਸ਼ਨ ਐਸੋਸੀਏਸ਼ਨ ਆਫ ਆਸਟ੍ਰੇਲੀਆ ਨੇ ਸ਼ੁੱਕਰਵਾਰ ਨੂੰ ਇੱਕ ਅਪੀਲ ਕਰਦੇ ਹੋਏ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਇੱਕ ਵੱਖਰਾ ਹੋਟਲ ਕੁਆਰੰਟੀਨ ਸਿਸਟਮ ਸਥਾਪਤ ਕਰਨਾ ਚਾਹੀਦਾ ਹੈ। ਇੱਕ ਸਮਾਚਾਰ ਏਜੰਸੀ ਦੇ ਹਵਾਲੇ ਅਨੁਸਾਰ ਆਸਟ੍ਰੇਲੀਆ ਦੀ ਇੰਟਰਨੈਸ਼ਨਲ ਐਜੂਕੇਸ਼ਨ ਐਸੋਸੀਏਸ਼ਨ ਵੱਲੋਂ ਇਹ ਫੈਸਲਾ ਦੇਸ਼ ਅੰਦਰ ਪ੍ਰਭਾਵਤ ਹੋ ਚੁੱਕੇ ਅੰਤਰਰਾਸ਼ਟਰੀ ਸਿੱਖਿਆ ਉਦਯੋਗ ਨੂੰ ਮੁੜ ਤੋਂ ਸੁਰਜੀਤ ਕਰਨ ਦੇ ਲਈ ਲਿਆ ਗਿਆ ਹੈ।
ਦੱਸ ਦੇਈਏ ਕਿ ਆਸਟ੍ਰੇਲੀਆ ਦੇ ਵਿੱਚ ਮਾਰਚ 2020 ਤੋਂ ਬਾਅਦ ਲਗਾਏ ਗਏ ਲਾਕਡਾਊਨ ਤੋਂ ਬਾਅਦ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ 2 ਲੱਖ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਦਾ ਸਿੱਧਾ ਅਸਰ ਆਸਟ੍ਰੇਲੀਆ ਦੀ ਅਰਥ ਵਿਵਸਥਾ ਉਪਰ ਪਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਆਖਿਆ ਹੈ ਕਿ 40 ਹਜ਼ਾਰ ਤੋਂ ਵੱਧ ਗਿਣਤੀ ਵਿੱਚ ਵਿਦੇਸ਼ਾਂ ਵਿਚ ਫਸੇ ਹੋਏ ਆਸਟ੍ਰੇਲਿਆਈ ਨੂੰ ਦੇਸ਼ ਅੰਦਰ ਪਰਤਣ ਦੀ ਪਹਿਲ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਫਰਵਰੀ ਮਹੀਨੇ ਵਿਚ ਆਸਟ੍ਰੇਲੀਆ ਯੂਨੀਵਿਸਟੀਆਂ ਵਲੋਂ ਕੁਝ ਅੰਕੜੇ ਜਾਰੀ ਕੀਤੇ ਗਏ ਜਿਸ ਦੌਰਾਨ ਇਹ ਪਤਾ ਲੱਗਾ ਕਿ ਉੱਚ ਸਿੱਖਿਆ ਖੇਤਰ ਨੂੰ ਸਾਲ 2020 ਦੇ ਵਿੱਚ 1.8 ਬਿਲੀਅਨ ਆਸਟ੍ਰੇਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ।
Previous Postਅੱਜ ਕਿਸਾਨ ਕਰਨਗੇ ਸ਼ਾਮ 4 ਵਜੇ ਤੱਕ ਲਈ ਇਹ ਕੰਮ – ਮੋਦੀ ਸਰਕਾਰ ਪਈ ਫਿਕਰਾਂ ਚ
Next Postਪੰਜਾਬ ਚ 16 ਮਾਰਚ ਤੱਕ ਲਈ ਹੋ ਗਿਆ ਇਹ ਐਲਾਨ – ਆਈ ਤਾਜਾ ਵੱਡੀ ਖਬਰ