ਨਵੰਬਰ ਮਹੀਨੇ ਦੀ ਸ਼ੁਰੂਆਤ ਹੁੰਦਿਆਂ ਸਾਰ ਹੀ ਮੌਸਮ ਦੇ ਵਿੱਚ ਵੀ ਹੁਣ ਲਗਾਤਾਰ ਬਦਲਾਅ ਵੇਖਣ ਨੂੰ ਮਿਲਦਾ ਪਿਆ ਹੈ l ਠੰਡ ਦਾ ਅਹਿਸਾਸ ਹੋਣਾ ਸ਼ੁਰੂ ਹੋ ਚੁੱਕਿਆ ਹੈ, ਜਿਸ ਕਾਰਨ ਲੋਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ l ਇਸੇ ਵਿਚਾਲੇ ਹੁਣ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਪੰਜਾਬ ਅੰਦਰ ਕੜਾਕੇ ਦੀ ਠੰਡ ਪਵੇਗੀ। ਦਰਅਸਲ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਅੰਦਰ ਭਾਰੀ ਮੀਂਹ ਪੈਣ ਵਾਲਾ ਹੈ l ਜਿਸ ਕਾਰਨ ਪੰਜਾਬ ਅੰਦਰ ਕੜਾਕੇ ਦੀ ਠੰਡ ਪਵੇਗੀ ਤੇ ਹੁਣ ਪੰਜਾਬ ਵਾਸੀਆਂ ਨੂੰ ਰਜਾਈਆਂ, ਕੰਬਲ ਤੇ ਗਰਮ ਕੱਪੜੇ ਕੱਢ ਲੈਣੇ ਚਾਹੀਦੇ ਹਨ, ਕਿਉਂਕਿ ਸੂਬੇ ‘ਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ l ਜਿਸ ਤੋਂ ਬਾਅਦ ਸੁਭਾਵਿਕ ਹੈ ਕਿ ਠੰਡ ਵੱਧ ਜਾਵੇਗੀ ਤੇ ਪੂਰੀ ਤਰ੍ਹਾਂ ਆਪਣਾ ਜ਼ੋਰ ਫੜ੍ਹ ਲਵੇਗੀ। ਜ਼ਿਕਰਯੋਗ ਹੈ ਕਿ ਤਿਉਹਾਰਾਂ ਨੂੰ ਲੈ ਕੇ ਪੰਜਾਬ ਅੰਦਰ ਕਾਫੀ ਪ੍ਰਦੂਸ਼ਣ ਵੇਖਣ ਨੂੰ ਮਿਲ ਰਿਹਾ ਸੀ ਤੇ ਪੰਜਾਬ ‘ਚ ਪ੍ਰਦੂਸ਼ਣ ਦਾ ਪੱਧਰ ਕਾਫੀ ਵੱਧ ਗਿਆ, ਨਤੀਜੇ ਵਜੋਂ ਬਹੁਤ ਸਾਰੇ ਲੋਕਾਂ ਨੂੰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਜਿਵੇਂ ਇਸਦਾ ਲੈਣ ਦੇ ਵਿੱਚ ਦਿੱਕਤ, ਅੱਖਾਂ ਵਿੱਚ ਜਲਣ l ਜਿਸ ਨੂੰ ਦੇਖਦਿਆਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਜੇਕਰ ਅਕਤੂਬਰ ਮਹੀਨੇ ਦੇ ਅਖ਼ੀਰ ਦੀ ਗੱਲ ਕਰੀਏ ਤਾਂ ਇਸ ਮਹੀਨੇ ਠੰਡ ਨਹੀਂ ਪਈ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਅੰਦਰ ਕੜਾਕੇ ਦੀ ਠੰਡ ਪਵੇਗੀ ਜਿਸ ਤੇ ਚਲਦੇ ਲੋਕਾਂ ਨੂੰ ਖਾਸੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜ਼ਿਕਰ ਯੋਗ ਹੈ ਕਿ ਪਿਛਲੇ ਇਕ ਹਫ਼ਤੇ ਤੋਂ ਚੰਡੀਗੜ੍ਹ ਸਮੇਤ ਪੰਜਾ ਦਾ ਔਸਤ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 3 ਤੋਂ 6 ਡਿਗਰੀ ਵੱਧ ਰਿਹਾ l ਭਾਰਤੀ ਮੌਸਮ ਵਿਭਾਗ ਦੇ ਮਾਹਰਾਂ ਮੁਤਾਬਕ ਉੱਤਰੀ ਭਾਰਤ ਦੇ ਪਹਾੜੀ ਇਲਾਕਿਆਂ ‘ਚ ਮੀਂਹ ਅਤੇ ਬਰਫ਼ਬਾਰੀ ਲਿਆਉਣ ਵਾਲੀਆਂ ਪੱਛਮੀ ਗੜਬੜੀਆਂ ਦੀ ਘਾਟ ਇਸ ਗਰਮੀ ਦਾ ਮੁੱਖ ਕਾਰਨ ਹੈ। ਜਿਸ ਦੇ ਚਲਦੇ ਹੁਣ ਪੰਜਾਬ ਅੰਦਰ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਵਧੇਗੀ, ਕਿਉਂਕਿ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ।
Previous Postਦੁਨੀਆ ਦੇ ਸਭ ਤੋਂ ਵੱਡੇ ਮਗਰਮੱਛ ਦੀ ਹੋਈ ਮੌਤ , ਏਨੇ ਫੁੱਟ ਸੀ ਲੰਬਾ
Next Postਮੁੰਡੇ ਦੇ ਢਿੱਡ ਚੋਂ ਨਿਕਲੇ ਘੜੀ ਦੇ ਸੈੱਲ ਸਣੇ 56 ਚੀਜ਼ਾਂ, ਡਾਕਟਰ ਵੀ ਰਹੇ ਗਏ ਹੱਕੇ ਬੱਕੇ