ਖਿੱਚੋ ਤਿਆਰੀ ਅੱਜ ਰਾਤ ਤੋਂ ਪੰਜਾਬ ਚ ਫਿਰ ਆ ਰਿਹਾ ਮੀਂਹ, ਜਾਰੀ ਹੋਇਆ ਵੱਡਾ ਅਲਰਟ

ਆਈ ਤਾਜਾ ਵੱਡੀ ਖਬਰ 

ਪੰਜਾਬ ਦਾ ਮਾਨਸੂਨ ਇਨੀਂ ਦਿਨੀਂ ਕਾਫ਼ੀ ਖੁਸ਼ਕ ਨਜ਼ਰ ਆ ਰਿਹਾ ਹੈ l ਤਾਪਮਾਨ ‘ਚ ਵੀ ਲਗਾਤਾਰ ਵਾਧਾ ਹੁੰਦਾ ਪਿਆ l ਦੂਜੇ ਪਾਸੇ ਮੌਸਮ ਵਿਭਾਗ ਦੇ ਵੱਲੋਂ ਵੀ ਸਮੇਂ ਸਮੇਂ ਤੇ ਮੌਸਮ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੇ ਜਾ ਰਹੀ ਹੈ ਤੇ ਇਸੇ ਵਿਚਾਲੇ ਹੁਣ ਮੀਂਹ ਨੂੰ ਲੈ ਕੇ ਪੰਜਾਬ ‘ਚ ਅਲਰਟ ਜਾਰੀ ਹੋ ਚੁੱਕਿਆ । ਦਰਅਸਲ ਪੰਜਾਬ ਤੇ ਚੰਡੀਗੜ੍ਹ ‘ਚ ਮਾਨਸੂਨ ਮੁੜ ਤੋਂ ਸਰਗਰਮ ਹੋ ਚੁੱਕਾ । ਇਸ ਦੇ ਨਾਲ ਹੀ ਮੌਸਮ ਵੀ ਬਦਲ ਜਾਵੇਗਾ ਤੇ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦੋ ਦਿਨਾਂ ਤੱਕ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ । ਹਾਲਾਂਕਿ, ਅੱਜ ਲਈ ਮੀਂਹ ਦੀ ਕੋਈ ਚਿਤਾਵਨੀ ਨਹੀਂ ਹੈ । ਅੰਸ਼ਕ ਤੌਰ ‘ਤੇ ਬੱਦਲਵਾਈ ਤੇ ਮੀਂਹ ਪੈਣ ਦੀ ਸੰਭਾਵਨਾ ਹੈ।

ਇਸ ਦੇ ਨਾਲ ਹੀ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ‘ਚ 0.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਤੇ ਇਹ ਆਮ ਦੇ ਨੇੜੇ ਹੈ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 39.1 ਡਿਗਰੀ ਦਰਜ ਕੀਤਾ ਗਿਆ । ਪੰਜਾਬ ‘ਚ 156.6 ਮਿਲੀਮੀਟਰ ਬਾਰਿਸ਼ ਹੋਈ, ਜਦਕਿ ਚੰਡੀਗੜ੍ਹ ‘ਚ 351.6 ਮਿਲੀਮੀਟਰ ਮੀਂਹ ਪਿਆ । ਮੌਸਮ ਅਜੇ ਵੀ ਗਰਮ ਤੇ ਨਮੀ ਵਾਲਾ ਹੈ, ਜਿਸ ਕਾਰਨ ਪੰਜਾਬੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਤਾਪਮਾਨ ਵਧਣ ਦੇ ਨਾਲ ਮੌਸਮ ਦੇ ਵਿੱਚ ਵੀ ਤਬਦੀਲੀ ਆਵੇਗੀ ਤੇ ਅੱਤ ਦੀ ਗਰਮੀ ਦੇ ਕਾਰਨ ਪੰਜਾਬੀ ਪਰੇਸ਼ਾਨ ਵੀ ਦਿਖਾਈ ਦੇ ਸਕਦੇ ਹਨ ਆਉਣ ਵਾਲੇ ਦਿਨਾਂ ਦੇ ਵਿੱਚ । ਮੌਸਮ ਵਿਭਾਗ ਅਨੁਸਾਰ ਇਸ ਸਾਲ 2013 ਤੇ 2019 ਤੋਂ ਬਾਅਦ ਅਗਸਤ ਮਹੀਨੇ ‘ਚ ਚੰਗੀ ਬਾਰਿਸ਼ ਹੋਈ । ਅਗਸਤ ਮਹੀਨੇ ‘ਚ 156.6 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ । ਇਸ ਸੀਜ਼ਨ ਦੌਰਾਨ ਹੋਈ ਬਾਰਿਸ਼ ਨਾਲੋਂ 7 ਮਿਲੀਮੀਟਰ ਵੱਧ ਹੈ। ਇਸੇ ਤਰ੍ਹਾਂ ਚੰਡੀਗੜ੍ਹ ‘ਚ ਅਗਸਤ ਮਹੀਨੇ ‘ਚ 351.6 ਮਿਲੀਮੀਟਰ ਬਾਰਿਸ਼ ਹੋਈ ਹੈ। ਜੋ ਇਸ ਸੀਜ਼ਨ ਦੌਰਾਨ ਹੋਈ ਬਾਰਿਸ਼ ਨਾਲੋਂ 23 ਮਿਲੀਮੀਟਰ ਵੱਧ ਹੈ। ਮੌਸਮ ਵਿਭਾਗ ਦੇ ਵੱਲੋਂ ਉਸ ਸਮੇਂ ਸਮੇਂ ਤੇ ਮੌਸਮ ਨੂੰ ਲੈ ਕੇ ਨਵੀਂ ਅਪਡੇਟ ਜਾਰੀ ਕੀਤੀ ਜਾਂਦੀ ਹੈ ਤੇ ਇਸੇ ਵਿਚਾਲੇ ਹੁਣ ਮੌਸਮ ਵਿਭਾਗ ਦੇ ਵੱਲੋਂ ਤਾਜ਼ਾ ਅਪਡੇਟ ਸਾਂਝੀ ਕੀਤੀ ਗਈ ਹੈ ਕਿ ਫਿਲਹਾਲ ਮੀਂਹ ਦੇ ਕੋਈ ਵੀ ਆਸਾਰ ਨਹੀਂ ਹਨ l ਜਿਸ ਨਾਲ ਤਾਪਮਾਨ ਵਿੱਚ ਵੀ ਵਾਧਾ ਹੋ ਸਕਦਾ ਹੈ l