ਆਈ ਤਾਜਾ ਵੱਡੀ ਖਬਰ
ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਬਹੁਤ ਸਾਰੇ ਬਦਲਾਅ ਕੀਤੇ ਜਾ ਰਹੇ ਹਨ। ਕਰੋਨਾ ਮਹਾਮਾਰੀ ਦੇ ਚੱਲਦੇ ਹੋਏ ਲੋਕਾਂ ਨੂੰ ਬਹੁਤ ਸਾਰੀਆਂ ਸੇਵਾਵਾਂ ਵਿੱਚ ਰਾਹਤ ਦਿੱਤੀ ਜਾ ਰਹੀ ਹੈ। ਜਿੱਥੇ ਲੋਕਾਂ ਦੀ ਆਰਥਿਕ ਹਾਲਤ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਰਜਿਸਟ੍ਰੇਸ਼ਨ ਕਰਾਉਣ ਸਬੰਧੀ ਵਾਧਾ ਕੀਤਾ ਗਿਆ ਸੀ। ਹੁਣ ਸਰਕਾਰ ਵੱਲੋਂ ਗੱਡੀਆਂ ਵਾਲਿਆਂ ਲਈ ਇਕ ਹੋਰ ਨਿਯਮ ਲਾਗੂ ਕੀਤਾ ਜਾ ਰਿਹਾ ਹੈ।
ਕੇਂਦਰ ਸਰਕਾਰ ਵੱਲੋਂ ਗੱਡੀਆਂ ਉਪਰ ਇਕ ਹੋਰ ਨਿਯਮ ਲਾਗੂ ਕਰ ਦਿੱਤਾ ਗਿਆ ਹੈ। ਜਿਸ ਵਿੱਚ ਸਰਕਾਰ ਨੇ 1 ਦਸੰਬਰ 2017 ਤੋਂ ਪਹਿਲਾਂ ਦੀ ਰਜਿਸਟ੍ਰੇਸ਼ਨ ਵਾਲੇ ਪੁਰਾਣੇ 4 ਟਾਇਰਾਂ ਵਾਲੇ ਵਾਹਨਾਂ ਲਈ ਫਾਸਟੈਗ ਜ਼ਰੂਰੀ ਕਰ ਦਿੱਤਾ ਹੈ, ਨਾਲ ਹੀ ਗੱਡੀ ਦਾ ਥਰਡ ਪਾਰਟੀ ਬੀਮਾ ਕਰਵਾਉਣ ਲਈ ਵੀ ਇਹ ਨਿਯਮ ਜ਼ਰੂਰੀ ਹੋ ਰਿਹਾ ਹੈ। ਸਰਕਾਰ ਨੇ ਟਰਾਂਸਪੋਰਟ ਵਾਹਨਾਂ ਲਈ ਫਿਟਨੈਂਸ ਸਰਟੀਫਿਕੇਟ ਦਾ ਨਵੀਨੀਕਰਨ ਕਰਵਾਉਣ ਲਈ ਫਾਸਟ ਟੈਗ ਲਗਾਉਣਾ ਜ਼ਰੂਰੀ ਕਰ ਦਿੱਤਾ ਸੀ।
ਇਸ ਤੋਂ ਪਹਿਲਾਂ ਇਹ ਨਿਯਮ 1 ਦਸੰਬਰ 2017 ਤੋਂ ਬਾਅਦ ਵਿਕਰੀ ਹੋਏ ਸਾਰੇ ਚਾਰ ਪਹੀਆ ਵਾਹਨਾਂ ਲਈ ਲਾਜ਼ਮੀ ਕੀਤਾ ਗਿਆ ਸੀ। ਇਸ ਲਈ ਸੈਂਟਰਲ ਮੋਟਰ ਵਹੀਕਲ ਰੂਲਜ਼ , 1989(ਸੀ. ਐਮ. ਵੀ .ਆਰ. 1989,) ਵਿੱਚ ਸੋਧ ਕੀਤੀ ਗਈ ਹੈ। ਸਰਕਾਰ ਨੇ ਇਸ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ,1 ਅਪ੍ਰੈਲ 2021 ਤੋਂ ਥਰਡ ਪਾਰਟੀ ਬੀਮਾ ਕਰਵਾਉਣ ਲਈ ਫਾਸਟ ਟੈਗ ਵੀ ਲਾਜ਼ਮੀ ਹੋਵੇਗਾ।
ਸਰਕਾਰ ਦੇ ਇਸ ਲਾਗੂ ਕੀਤੇ ਨਿਯਮ ਅਨੁਸਾਰ ਹੁਣ ਸਾਰੇ 4 ਟਾਇਰ ਵਾਲੇ ਵਾਹਨ ਫਾਸਟੈਗ ਨਾਲ ਹੀ ਟੋਲ ਫੀਸ ਚੁਕਾ ਸਕਣਗੇ। ਇਸ ਲਈ ਬਕਾਇਦਾ ਫਾਸਟੈਗ ਆਈ ਡੀ ਲਈ ਜਾਵੇਗੀ। ਸਰਕਾਰ ਦਾ ਕਹਿਣਾ ਹੈ ਕਿ ਉਸ ਦਾ ਇਹ ਕਦਮ ਡਿਜੀਟਲ ਤਰੀਕੇ ਨਾਲ ਟੋਲ ਭੁਗਤਾਨ ਕਰਨ ਨੂੰ ਉਤਸ਼ਾਹਿਤ ਕਰਨ ਲਈ ਚੁੱਕਿਆ ਗਿਆ ਹੈ। ਇਸ ਸਬੰਧੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਵੱਲੋਂ ਜਾਰੀ ਕੀਤੇ ਗਏ ਨੋਟਿਸ ਵਿੱਚ ਸ਼ਨੀਵਾਰ ਨੂੰ ਦੱਸਿਆ ਹੈ ਕਿ 1 ਦਸੰਬਰ 2017 ਤੋਂ ਪਹਿਲਾਂ ਵਿਕੇ ਹੋਏ ਐਮ ਤੇ ਐਨ ਕੈਟਾਗਿਰੀ ਦੇ ਸਾਰੇ ਚਾਰ ਪਹੀਆ ਵਾਹਨਾਂ ਲਈ ਫਾਸਟੈਗ ਜ਼ਰੂਰੀ ਕੀਤਾ ਗਿਆ ਹੈ।
ਜੋ ਵਾਹਨ ਚਾਲਕ ਅਜੇ ਤੱਕ ਫਾਸਟੈਗ ਸੁਵਿਧਾ ਦਾ ਫਾਇਦਾ ਨਹੀਂ ਲੈ ਰਹੇ ਹਨ। ਉਹਨਾਂ ਨੂੰ 1 ਜਨਵਰੀ 2021 ਤੋਂ ਫਾਸਟੈਗ ਜ਼ਰੀਏ ਹੀ ਭੁਗਤਾਨ ਕਰਨਾ ਪਵੇਗਾ। ਇਸ ਲਈ ਸਰਕਾਰ ਵੱਲੋਂ ਅਪੀਲ ਕੀਤੀ ਗਈ ਹੈ ਕਿ 1 ਦਸੰਬਰ 2017 ਤੋਂ ਬਾਅਦ ਵਿਕੇ ਹੋਏ ਚਾਰ ਟਾਇਰ ਵਾਲੇ ਵਾਹਨ ਲਈ ਫਾਸਟੈਗ ਸਰਵਿਸ ਲਈ ਜਾਵੇ।
Previous Postਪੰਜਾਬ ਚ ਹੁਣ ਇਥੇ ਮਾਸਟਰਨੀ ਨਿਕਲੀ ਕੋਰੋਨਾ ਪੌਜੇਟਿਵ , ਲੋਕਾਂ ਚ ਪਿਆ ਸਹਿਮ
Next Postਸਾਬਕਾ ਰਾਸ਼ਟਰਪਤੀ ਹੁੰਦਿਆਂ ਹੀ ਟਰੰਪ ਨੂੰ ਇਹ ਨਿਜ਼ਮ ਸਾਰੀ ਜਿੰਦਗੀ ਮੰਨਣੇ ਪੈਣਗੇ , ਓਬਾਮਾ ਤਾਂ ਖਿਝ ਗਿਆ ਸੀ ਇਹਨਾਂ ਨਿਜਮਾਂ ਤੋਂ