ਕੰਧਾਂ ਤੇ ਪਿਸ਼ਾਬ ਕਰਨ ਤੋਂ ਰੋਕਣ ਲਈ ਲੱਭਿਆਂ ਅਨੋਖਾ ਤਰੀਕਾ, ਖੁਦ ਹੋ ਜਾਣਗੇ ਗਿੱਲੇ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਦੇਸ਼ਾਂ ਵਿਚ ਉਥੋਂ ਦੀਆਂ ਸਰਕਾਰਾਂ ਵੱਲੋਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਤਰਾਂ ਦੇ ਨਿਯਮ ਬਣਾਏ ਜਾਂਦੇ ਹਨ। ਜਿਸ ਨਾਲ ਲੋਕਾਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ ਅਤੇ ਵਾਤਾਵਰਨ ਵੀ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਬਹੁਤ ਸਾਰੇ ਲੋਕਾਂ ਵੱਲੋਂ ਅਣਗਿਹਲੀ ਵਰਤੀ ਜਾਂਦੀ ਹੈ ਅਤੇ ਸਰਕਾਰ ਦੁਆਰਾ ਲਾਗੂ ਕੀਤੇ ਗਏ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ। ਕੁਝ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਜਿਸ ਨਾਲ ਬਹੁਤ ਸਾਰੇ ਲੋਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਅਜਿਹੀਆਂ ਘਟਨਾਵਾਂ ਨੂੰ ਰੋਕਣ ਵਾਸਤੇ ਸਰਕਾਰ ਵੱਲੋਂ ਕੁਝ ਸਖਤ ਕਦਮ ਚੁੱਕੇ ਜਾਂਦੇ ਹਨ ਅਤੇ ਅਜਿਹੇ ਦੋਸ਼ੀਆਂ ਦੇ ਖਿਲਾਫ਼ ਸਖ਼ਤ ਰੁਖ਼ ਅਪਣਾਇਆ ਜਾਂਦਾ ਹੈ। ਹੁਣ ਕੰਧਾਂ ਤੇ ਪਸ਼ਾਬ ਕਰਨ ਤੋਂ ਰੋਕਣ ਵਾਸਤੇ ਅਨੋਖਾ ਤਰੀਕਾ ਲੱਭਿਆ ਹੈ ਜਿੱਥੇ ਵਿਅਕਤੀ ਖੁਦ ਗਿੱਲਾ ਹੋ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆਇਆ ਹੈ ਜਿੱਥੇ ਲੰਡਨ ਸ਼ਹਿਰ ਦੀਆਂ ਦੀਵਾਰਾਂ ਨੂੰ ਸਾਫ ਰੱਖਣ ਵਾਸਤੇ ਸਰਕਾਰ ਵੱਲੋਂ ਇਲਾਕੇ ਸੋਹੋ ਦੇ ਵਿੱਚ ਘਰਾਂ ਦੀਆਂ ਕੰਧਾਂ ਤੇ ਅਜੇਹਾ ਐਂਟੀ ਪੀ ਪੈਂਟ ਕਰਵਾਇਆ ਜਾ ਰਿਹਾ ਹੈ।

ਜਿੱਥੇ ਰਾਤ ਦੇ ਸਮੇਂ ਕੋਈ ਵੀ ਵਿਅਕਤੀ ਕੰਧਾਂ ਤੇ ਪਸ਼ਾਬ ਨਹੀਂ ਕਰ ਸਕੇਗਾ। ਅਗਰ ਕੋਈ ਵਿਅਕਤੀ ਕੰਧਾਂ ਉਪਰ ਪਸ਼ਾਬ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਵਿਅਕਤੀ ਪਿਸ਼ਾਬ ਨਾਲ ਖੁਦ ਹੀ ਗਿੱਲਾ ਹੋ ਜਾਵੇਗਾ। ਇਹ ਕੰਧਾਂ ਉੱਪਰ ਅਜੇਹਾ ਪੈਂਟ ਕੀਤਾ ਜਾ ਰਿਹਾ ਹੈ ਜਿਸ ਉਪਰ ਪਾਣੀ ਨਹੀਂ ਰੁਕ ਸਕੇਗਾ ਅਤੇ ਉਛਲ ਕੇ ਵਾਪਸ ਆ ਜਾਵੇਗਾ। ਕੰਧ ਤੇ ਕੁਝ ਵੀ ਪਾਣੀ ਡੋਲਿਆ ਜਾਵੇਗਾ ਤਾਂ ਉਹ ਉਲਟ ਕੇ ਵਾਪਸ ਉਸ ਇਨਸਾਨ ਉੱਪਰ ਆਵੇਗਾ। ਦੱਸ ਦਿੰਦੇ ਹਾਂ ਕਿ ਜਿੱਥੇ ਇਸ ਇਲਾਕੇ ਵਿੱਚ ਰੈਸਟੋਰਟ, ਬਾਰ ਅਤੇ ਹੋਰ ਮਨੋਰੰਜਨ ਦੀਆਂ ਥਾਵਾਂ ਹਨ।

ਜਿੱਥੇ ਲੋਕ ਅਕਸਰ ਹੀ ਰਾਤ ਦੇ ਸਮੇਂ ਮਨੋਰੰਜਨ ਲਈ ਆਉਂਦੇ ਜਾਂਦੇ ਹਨ। ਜਿਸ ਤੋਂ ਬਾਹਰ ਨਿਕਲਦਿਆਂ ਹੀ ਕੁਝ ਲੋਕਾਂ ਵੱਲੋਂ ਲੋਕਾਂ ਦੇ ਘਰਾਂ ਤੇ ਪਿਸ਼ਾਬ ਕਰ ਦਿੱਤਾ ਜਾਂਦਾ ਹੈ। ਇਸ ਨੂੰ ਰੋਕਣ ਵਾਸਤੇ ਹੀ ਹੁਣ ਸਰਕਾਰ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਹੈ ਜਿਸ ਵਾਸਤੇ ਸਰਕਾਰ ਵੱਲੋਂ ਅਜਿਹੇ ਲੋਕਾਂ ਲਈ ਸਖ਼ਤ ਕਦਮ ਚੁੱਕਿਆ ਗਿਆ ਹੈ ਅਤੇ ਉਨ੍ਹਾਂ ਨੂੰ ਸਬਕ ਸਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।