ਕੰਗਨਾ ਰਣੌਤ ਲਈ ਕਿਸਾਨਾਂ ਦੇ ਵਿਰੋਧ ਕਾਰਨ ਆ ਗਈ ਇਹ ਵੱਡੀ ਮਾੜੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ

ਆਪਣੇ ਵੱਖਰੇ ਬਿਆਨਾਂ ਕਰਕੇ ਜਾਣੀ ਜਾਂਦੀ ਕੰਗਨਾ ਆਏ ਦਿਨ ਕਿਸੇ ਨਾ ਕਿਸੇ ਬਿਆਨ ਕਰਕੇ ਚਰਚਾ ਵਿੱਚ ਰਹਿੰਦੀ ਹੈ। ਉਸ ਵਲੋਂ ਹਰ ਇੱਕ ਗਲ ਚ ਆਪਣੇ ਵਿਚਾਰ ਦਿੱਤੇ ਜਾਂਦੇ ਨੇ,ਅਤੇ ਕਈਆਂ ਦੀਆਂ ਭਾਵਨਾਵਾਂ ਨੂੰ ਠੇਸ ਵੀ ਪਹੁੰਚਾਈ ਜਾਂਦੀ ਹੈ। ਕਿਸਾਨੀ ਅੰਦੋਲਨ ਸ਼ੁਰੂ ਹੋਇਆ ਤੇ ਕੰਗਨਾ ਰਣੌਤ ਵੀ ਸਰਗਰਮ ਹੋ ਗਈ। ਉਸਨੇ ਵੀ ਟਵੀਟ ਕਰਨੇ ਸ਼ੁਰੂ ਕਰ ਦਿੱਤੇ, ਕਿਸਾਨਾਂ ਦੇ ਵਿਰੌਧ ਚ ਕਈ ਟਵੀਟ ਕੀਤੇ,ਜਿਸ ਕਾਰਨ ਕਿਸਾਨ ਵੀ ਉਸਦੇ ਵਿਰੌਧ ਚ ਆ ਗਏ।ਹੁਣ ਫਿਰ ਉਸ ਵਲੋਂ ਇਕ ਅਜਿਹਾ ਬਿਆਨ ਦੇ ਦਿੱਤਾ ਗਿਆ ਜਿਸ ਕਾਰਨ ਫਿਰ ਕਈ ਲੋਕਾਂ ਚ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ।

ਕਿਸਾਨੀ ਅੰਦੋਲਨ ਤੇ ਆਪਣੇ ਵਿਚਾਰ ਰੱਖਣ ਵਾਲੀ ਕੰਗਨਾ ਵੈਸੇ ਤੇ ਹਰ ਇੱਕ ਮੁੱਦੇ ਤੇ ਆਪਣੀ ਦਖਲਅੰਦਾਜੀ ਦਿੰਦੀ ਹੈ ਅਤੇ ਕਿਸਾਨਾਂ ਦੇ ਮਾਮਲੇ ਚ ਵੀ ਉਸਨੇ ਲਗਾਤਾਰ ਤਿੱਖੀ ਬਿਆਨ ਬਾਜੀ ਕੀਤੀ ਜਿਸ ਕਾਰਨ ਉਸਦੇ ਖਿਲਾਫ਼ ਮਾਮਲੇ ਵੀ ਦਰਜ ਲੋਕਾਂ ਵਲੋ ਕਰਵਾਏ ਗਏ।
ਹੁਣ ਇਕ ਵਾਰ ਫਿਰ ਕਿਸਾਨਾਂ ਨੂੰ ਅੱਤਵਾਦੀ ਕਹਿਣ ਵਾਲੀ ਕੰਗਨਾ ਨੇ ਵਿਦੇਸ਼ੀ ਹਸਤੀ ਰਿਹਾਨਾ ਦੇ ਟਵੀਟ ਤੇ ਜਵਾਬ ਦਿੱਤਾ ਹੈ,ਪੌਪ ਸਟਾਰ ਰਿਹਾਨਾ ਦੇ ਟਵੀਟ ਤੇ ਕੰਗਨਾ ਲਿਖਦੀ ਹੈ ਕਿ- ਇਹ ਜੌ ਲੋਕ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਇਹ ਕਿਸਾਨ ਨਹੀਂ ਹਨ ਇਹ ਅੱਤਵਾਦੀ ਹਨ।

ਇਸੇ ਕਾਰਨ ਕੋਈ ਉਹਨਾਂ ਦੀ ਗਲ ਨਹੀਂ ਕਰ ਰਿਹਾ। ਕੰਗਨਾ ਦਾ ਕਹਿਣਾ ਸੀ ਕਿ ਇਹ ਸਾਰੇ ਸਾਡੇ ਦੇਸ਼ ਨੂੰ ਕਮਜੋਰ ਕਰਨਾ ਚਾਹੁੰਦੇ ਨੇ ਤਾਂ ਜੌ ਚੀਨ ਸਾਡੇ ਦੇਸ਼ ਤੇ ਕਬਜਾ ਕਰ ਲਵੇ ਅਤੇ ਇਸਨੂੰ ਚੀਨੀ ਬਸਤੀ ਬਣਾ ਦਵੇ। ਉਸ ਨੇ ਕਿਹਾ ਕਿ ਤੁਸੀ ਮੂਰਖ ਹੋ ਅਤੇ ਅਸੀ ਤੁਹਾਡੇ ਵਾਂਗ ਆਪਣੇ ਦੇਸ਼ ਨੂੰ ਨਹੀਂ ਬੇਚਾਂਗੇ। ਇਹੀ ਕਾਰਨ ਹੈ ਕਿ ਕੰਗਨਾ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ ਕਿਉਂਕਿ ਉਸ ਵਲੋ ਕਿਸਾਨਾਂ ਨੂੰ ਅੱਤਵਾਦੀ ਕਿਹਾ ਗਿਆ ਹੈ।

ਜਿਕਰਯੋਗ ਹੈ ਕਿ ਕਰਨਾਟਕ ਦੇ ਇੱਕ ਵਕੀਲ ਵਲੋ ਇਹ ਸ਼ਿਕਾਇਤ ਦਰਜ ਕਰਵਾਈ ਗਈ ਹੈ। ਕਰਨਾਟਕ ਦੇ ਬੇਲਾਗਾਵੀ ਦੇ ਇੱਕ ਵਕੀਲ ਵਲੋ ਕੰਗਨਾ ਦੇ ਖਿਲਾਫ ਇਸ ਕਰਕੇ ਸ਼ਿਕਾਇਤ ਦਿੱਤੀ ਗਈ ਹੈ,ਕਿੰਉਕਿ ਕੰਗਨਾ ਨੇ ਆਪਣੇ ਤਾਜੇ ਟਵੀਟ ਚ ਕਿਸਾਨਾਂ ਨੂੰ ਇੱਕ ਵਾਰ ਫਿਰ ਅੱਤਵਾਦੀ ਕਿਹਾ ਹੈ। ਟਾਈਮਜ਼ ਨਾਓ ਦੀ ਰਿਪੋਰਟ ਦੇ ਅਨੁਸਾਰ ਇਹ ਦੱਸਿਆ ਗਿਆ ਹੈ ਕਿ ਵਕੀਲ ਵਲੋ ਸ਼ਿਕਾਇਤ ਦਿੱਤੀ ਗਈ ਹੈ ਕੰਗਨਾ ਦੇ ਖਿਲਾਫ਼ ਕਿਉਂਕਿ ਕੰਗਨਾ ਸ਼ੁਰੂ ਤੋਂ ਜਦ ਦਾ ਇਹ ਅੰਦੋਲਨ ਸ਼ੁਰੂ ਹੋਇਆ ਹੈ ਕਿਸਾਨਾਂ ਨੂੰ ਅੱਤਵਾਦੀ ਕਿਹ ਰਹੀ ਹੈ। ਕਿਸਾਨੀ ਅੰਦੋਲਨ ਜੌ ਇਸ ਵੇਲੇ ਵਿਦੇਸ਼ੀ ਮੁੱਦਾ ਬਣ ਕੇ ਵੀ ਸਾਹਮਣੇ ਆਇਆ ਹੈ ਇਸ ਨੂੰ ਲੈਕੇ ਕਈ ਹਸਤੀਆਂ ਬਿਆਨ ਬਜੀਆਂ ਕਰ ਰਹੀਆਂ ਨੇ ਜਿਸ ਦਾ ਕਈ ਭਾਰਤੀ ਜਵਾਬ ਵੀ ਦੇ ਰਹੇ ਨੇ ਜਿਸ ਵਿਚੋਂ ਇੱਕ ਕੰਗਨਾ ਰਣੌਤ ਵੀ ਹੈ।