ਕੌਮੀ ਪੱਧਰ ਦਾ ਰਾਸ਼ਟਰੀ ਬਾਕਸਿੰਗ ਖਿਡਾਰੀ ਦੀ ਲਾਸ਼ ਖੇਤਾਂ ਚ ਇਸ ਹਾਲਤ ਚ ਮਿਲੀ, ਖੇਡ ਜਗਤ ਚ ਛਾਇਆ ਸੋਗ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਬਹੁਤ ਸਾਰੇ ਅਜਿਹੇ ਨੌਜਵਾਨ ਹਨ ਜਿਨ੍ਹਾਂ ਵੱਲੋਂ ਵੱਖ-ਵੱਖ ਖੇਡਾਂ ਵਿਚ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਗਿਆ ਹੈ। ਜਿਨ੍ਹਾਂ ਵੱਲੋਂ ਇਨ੍ਹਾਂ ਵੱਖ ਵੱਖ ਖੇਡਾਂ ਦੇ ਮੁਕਾਬਲਿਆਂ ਵਿਚ ਹਿੱਸਾ ਲਿਆ ਗਿਆ ਹੈ ਅਤੇ ਜਿੱਤ ਪ੍ਰਾਪਤ ਕਰਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਗਿਆ ਹੈ। ਅਜਿਹੇ ਨੌਜਵਾਨਾਂ ਨੂੰ ਦੇਖ ਕੇ ਜਿੱਥੇ ਹੋਰ ਨੌਜਵਾਨ ਵੀ ਉਸ ਖੇਤਰ ਵਿਚ ਜਾਣਾ ਲੋਚਦੇ ਹਨ ਅਤੇ ਅਜਿਹੇ ਖਿਡਾਰੀ ਬਹੁਤ ਸਾਰੇ ਲੋਕਾਂ ਲਈ ਪ੍ਰੇਰਣਾ ਸਰੋਤ ਵੀ ਹੁੰਦੇ ਹਨ। ਉੱਥੇ ਹੀ ਉਹਨਾਂ ਨਾਲ ਵਾਪਰਨ ਵਾਲੇ ਹਾਦਸੇ ਅਤੇ ਉਨ੍ਹਾਂ ਦੀ ਮੌਤ ਹੋਣ ਦੀਆਂ ਸਾਹਮਣੇ ਆਉਣ ਵਾਲੀਆਂ ਖਬਰਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਹੁਣ ਕੌਮੀ ਪੱਧਰ ਦੇ ਰਾਸ਼ਟਰੀ ਬਾਕਸਿੰਗ ਖਿਡਾਰੀ ਦੀ ਲਾਸ਼ ਖੇਤਾਂ ਵਿੱਚੋਂ ਇਸ ਹਾਲਤ ਵਿੱਚ ਮਿਲੀ ਹੈ ,ਜਿੱਥੇ ਖੇਡ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੁਖਦਾਈ ਸਮਾਚਾਰ ਤਲਵੰਡੀ ਸਾਬੋ ਤੋਂ ਸਾਹਮਣੇ ਆਇਆ ਹੈ ਜਿੱਥੇ 22 ਸਾਲਾ ਸਿੰਘ ਦੇ ਕੌਮੀ ਪੱਧਰ ਦੇ ਖਿਡਾਰੀ ਦੀ ਮੌਤ ਹੋਣ ਦੀ ਦੁੱਖਦਾਈ ਖਬਰ ਮਿਲਦੇ ਹੀ ਖੇਡ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ। ਤੁਸੀਂ ਕਿਹਾ ਹੈ ਕਿ ਜਿੱਥੇ ਕੌਮੀ ਪੱਧਰ ਦਾ ਇਹ ਬਾਕਸਿੰਗ ਦਾ ਖਿਡਾਰੀ ਕੁਲਦੀਪ ਸਿੰਘ ਪੁੱਤਰ ਪ੍ਰੀਤਮ ਸਿੰਘ ਨਿਵਾਸੀ ਤਲਵੰਡੀ ਸਾਬੋ ਬੁੱਧਵਾਰ ਸਵੇਰੇ 11 ਵਜੇ ਦੇ ਕਰੀਬ ਆਪਣੇ ਘਰ ਤੋਂ ਗਿਆ ਸੀ। ਸ਼ਾਮ ਤੱਕ ਘਰ ਨਾ ਪਰਤਣ ਤੇ ਜਿੱਥੇ ਉਸ ਦੀ ਭਾਲ ਕੀਤੀ ਗਈ।

ਉਥੇ ਹੀ ਉਸ ਦੀ ਲਾਸ਼ ਰਾਮਾ ਮੰਡੀ ਰੋਡ ਤੇ ਪੈਂਦੇ ਰਜਵਾਹੇ ਦੇ ਇੱਕ ਖੇਤਾਂ ਵਿਚੋਂ ਬਰਾਮਦ ਹੋਈ ਹੈ। ਦੱਸਿਆ ਗਿਆ ਹੈ ਕਿ ਮ੍ਰਿਤਕ ਦੀ ਲਾਸ਼ ਦੇ ਕੋਲੋਂ ਇਕ ਸਰਿੰਜ ਵੀ ਬਰਾਮਦ ਕੀਤੀ ਗਈ ਹੈ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸ ਦੀ ਮੌਤ ਚਿੱਟੇ ਦੀ ਓਵਰਡੋਜ਼ ਕਾਰਨ ਹੋਈ ਹੋ ਸਕਦੀ ਹੈ। ਜਦ ਕਿ ਪਰਿਵਾਰਕ ਮੈਂਬਰਾਂ ਵੱਲੋਂ ਆਖਿਆ ਗਿਆ ਹੈ ਕਿ ਉਹ ਚਿੱਟੇ ਦਾ ਆਦੀ ਨਹੀਂ ਸੀ। ਜਿੱਥੇ ਉਸ ਦੀ ਲਾਸ਼ ਨੂੰ ਹਸਪਤਾਲ ਵਿਖੇ ਪੋਸਟ ਮਾਰਟਮ ਲਈ ਲਿਆਂਦਾ ਗਿਆ ਹੈ ਉਸ ਤੋਂ ਬਾਅਦ ਵੀ ਪੁਲਿਸ ਵੱਲੋਂ ਸਾਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

ਹਸਪਤਾਲ ਦੇ ਬਾਹਰ ਜਿੱਥੇ ਹੋਰ ਖਿਡਾਰੀਆਂ ਵੱਲੋਂ ਵੀ ਰੋ ਕੇ ਉਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਇਸ ਖਿਡਾਰੀ ਵੱਲੋਂ ਜਿੱਥੇ ਬਾਕਸਿੰਗ ਦੇ ਮੁਕਾਬਲਿਆਂ ਵਿੱਚ ਪੰਜ ਮੈਡਲ ਆਪਣੇ ਨਾਂ ਕੀਤੇ ਗਏ ਹਨ ਅਤੇ ਦੋ ਵਾਰ ਗੋਲਡ ਮੈਡਲ ਵੀ ਜਿੱਤ ਚੁੱਕਾ ਸੀ। ਉੱਥੇ ਹੀ ਸ਼ਰੇਆਮ ਵਿਕ ਰਹੇ ਚਿੱਟੇ ਦੀ ਭੇਟ ਬਹੁਤ ਸਾਰੇ ਨੌਜਵਾਨ ਚੜ ਰਹੇ ਹਨ।