ਕੋਲਕਾਤਾ ਚ ਡਾਕਟਰ ਰੇਪ ਕੇਸ ਦੇ ਦੋਸ਼ੀ ਬਾਰੇ ਹੋਇਆ ਵੱਡਾ ਗੁਪਤ ਖੁਲਾਸਾ

ਕੋਲਕਾਤਾ ਦੇ ਵਿੱਚ ਇੱਕ ਡਾਕਟਰ ਦੇ ਨਾਲ ਬਲਾਤਕਾਰ ਤੇ ਫਿਰ ਕਤਲ ਦੀ ਘਟਨਾ ਤੋਂ ਬਾਅਦ ਜਿੱਥੇ ਦੇਸ਼ ਭਰ ਦੇ ਵਿੱਚ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਆਖਿਆ ਜਾ ਰਿਹਾ ਹੈ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ l ਇਸੇ ਵਿਚਾਲੇ ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਸੰਜੇ ਰਾਏ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਵੱਲੋਂ ਹੁਣ ਵੱਡੇ ਖੁਲਾਸੇ ਕੀਤੇ ਗਏ ਹਨ l ਮਿਲੀ ਜਾਣਕਾਰੀ ਮੁਤਾਬਕ ਸੰਜੇ ਰਾਏ ਦੇ ਵੱਲੋਂ ਉਸ ਦਿਨ ਸ਼ਰਾਬ ਪੀਤੀ ਹੋਈ ਸੀ,ਇਨ੍ਹਾਂ ਹੀ ਨਹੀਂ ਉਸ ਦਿਨ ਦੋਸ਼ੀ ਦੋ ਰੈੱਡ ਲਾਈਟ ਏਰੀਆ ‘ਚ ਵੀ ਗਿਆ ਸੀ। ਇਸ ਤੋਂ ਇਲਾਵਾ, ਉਸ ਰਾਤ ਉਸ ਨੇ ਸੜਕ ‘ਤੇ ਇਕ ਔਰਤ ਨਾਲ ਛੇੜਛਾੜ ਕੀਤੀ l ਇਕ ਹੋਰ ਔਰਤ ਤੋਂ ਅਸ਼ਲੀਲ ਫੋਟੋਆਂ ਮੰਗੀਆਂ। ਸੰਜੇ ਰਾਏ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹਸਪਤਾਲ ਦੇ ਆਪਰੇਸ਼ਨ ਥੀਏਟਰ ਵਿੱਚ ਵੀ ਝਾਤੀ ਮਾਰੀ ਸੀ। ਜਿਸ ਦੀਆਂ ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਹਨ ਕਿ ਕਿਸ ਤਰੀਕੇ ਦੇ ਨਾਲ ਦੋਸ਼ੀ ਐਮਰਜੰਸੀ ਵਾੜ ਦੇ ਵਿੱਚ ਝਾਤੀ ਮਾਰਦਾ ਦਿਖਾਈ ਦਿੰਦਾ ਹੈ ਤੇ ਉਹ ਆਪਣੇ ਗਲੇ ਵਿੱਚ ਇੱਕ ਬਲੂਟੁੱਥ ਡਿਵਾਈਸ ਪਾਇਆ ਹੋਇਆ ਸੀ, ਜੋ ਬਾਅਦ ਵਿੱਚ ਪੀੜਤ ਡਾਕਟਰ ਦੀ ਲਾਸ਼ ਦੇ ਨੇੜੇ ਪਾਇਆ ਗਿਆ ਸੀ। ਇਹ ਬਲੂਟੁੱਥ ਡਿਵਾਈਸ ਸੰਜੇ ਰਾਏ ਦੇ ਮੋਬਾਈਲ ਨਾਲ ਕਨੈਕਟ ਸੀ, ਜਿਸ ਕਾਰਨ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ, 14 ਅਗਸਤ ਤੋਂ ਪੁਲਿਸ ਵੱਲੋਂ ਇਸ ਵਿਅਕਤੀ ਨੂੰ ਗ੍ਰਫਤਾਰ ਕੀਤਾ ਹੋਇਆ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋਏ ਹਨ ਤੇ ਦੋਸ਼ੀ ਦੇ ਵੱਲੋਂ ਆਪਣਾ ਗੁਨਾਹ ਕਬੂਲ ਕਰ ਲਿਆ ਗਿਆ ਹੈ ਤੇ ਉਸ ਵੱਲੋਂ ਆਖਿਆ ਜਾ ਰਿਹਾ ਹੈ ਕਿ ਜੇਕਰ ਉਸ ਨੂੰ ਫਾਂਸੀ ਦੀ ਸਜ਼ਾ ਦੇਣਾ ਚਾਹੁੰਦੇ ਹੋ ਤਾਂ ਦੇ ਸਕਦੇ ਹੋ । ਹਾਲਾਂਕਿ ਸੀਬੀਆਈ ਵੱਲੋਂ ਇਸ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਹੈ ਕਿ ਸੰਜੇ ਸਿੰਘ ਦੇ ਮੋਬਾਈਲ ਫੋਨ ਵਿੱਚ ਤੇ ਅਸ਼ਲੀਲ ਵੀਡੀਓ ਕਲਿੱਪ ਸਨ। ਜਿਸ ਤੋਂ ਬਾਅਦ ਇਸ ਸ਼ਖਸ ਦੇ ਵੱਲੋਂ ਪਛਤਾਵਾ ਕਰਦਿਆਂ ਹੋਇਆਂ ਹੁਣ ਆਪਣਾ ਗੁਨਾਹ ਕਬੂਲ ਕਰ ਲਿਆ ਗਿਆ ਹੈ ਹਾਲਾਂਕਿ ਸੀਬੀਆਈ ਦੇ ਵੱਲੋਂ ਇਸ ਦਾ ਪੋਲੀਗ੍ਰਾਫੀ ਟੈਸਟ ਵੀ ਕਰਵਾਇਆ ਜਾਵੇਗਾ l ਜਿਸ ਦੇ ਜਰੀਏ ਪਤਾ ਚੱਲ ਜਾਵੇਗਾ ਕਿ ਇਹ ਵਿਅਕਤੀ ਕਿੰਨਾ ਕੁ ਸੱਚ ਬੋਲਦਾ ਪਿਆ ਹੈ ਤੇ ਕਿੰਨਾ ਕੁ ਝੂਠ ਦੂਜੇ ਪਾਸੇ ਕਾਲਜ ਦੇ ਪ੍ਰਿੰਸੀਪਲ ਦੇ ਕੋਲੋਂ ਵੀ ਲਗਾਤਾਰ ਇਸ ਮਾਮਲੇ ਦੇ ਵਿੱਚ ਪੁੱਛ ਗਿਛ ਕੀਤੀ ਜਾ ਰਹੀ l