ਆਈ ਤਾਜਾ ਵੱਡੀ ਖਬਰ
ਚਾਈਨਾ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਸਾਰੀ ਦੁਨੀਆਂ ਦੇ ਵਿਚ ਹਾਹਾਕਾਰ ਮਚਾ ਰਿਹਾ ਹੈ ਅਤੇ ਹੁਣ ਪੰਜਾਬ ਦੇ ਪਿੰਡਾਂ ਤੱਕ ਪਹੁੰਚ ਗਿਆ ਹੈ। ਸੰਸਾਰ ਵਿਚ ਰੋਜਾਨਾ ਹੀ ਇਸਦੇ ਲੱਖਾਂ ਦੀ ਗਿਣਤੀ ਵਿਚ ਪੌਜੇਟਿਵ ਕੇਸ ਸਾਹਮਣੇ ਆ ਰਹੇ ਹਨ ਅਤੇ ਹਜਾਰਾਂ ਦੀ ਗਿਣਤੀ ਵਿਚ ਲੋਕਾਂ ਦੀ ਜਾਨ ਜਾ ਰਹੀ ਹੈ। ਪੰਜਾਬ ਚ ਵੀ ਸੈਂਕੜੇ ਲੋਕਾਂ ਦੀ ਮੌਤ ਇਸ ਵਾਇਰਸ ਦੀ ਵਜ੍ਹਾ ਨਾਲ ਹੋ ਚੁਕੀ ਹੈ। ਹੁਣ ਪੰਜਾਬ ਚ ਕੋਰੋਨਾ ਦੀ ਦੂਜੀ ਲਹਿਰ ਆਉਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਫਿਰ ਚੌਕਸ ਹੋ ਗਈ ਹੈ ਤਾਂ ਜੋ ਇਸ ਵਾਇਰਸ ਤੋਂ ਪੰਜਾਬ ਨੂੰ ਬਚਾਇਆ ਜਾ ਸਕੇ।
ਇਸਦੀ ਦੂਜੀ ਲਹਿਰ ਦੇ ਨਾਲ ਨਜਿੱਠਣ ਲਈ ਪੰਜਾਬ ਤਿਆਰ ਬਰ ਤਿਆਰ ਹੈ। ਇਸ ਦੇ ਬਾਰੇ ਵਿਚ ਪੰਜਾਬ ਦੇ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਇੱਕ ਉੱਚ ਪੱਧਰੀ ਮੀਟਿੰਗ ਵੀਡੀਓ ਕਾਨਫਰੰਸ ਦੇ ਜਰਿਏ ਕੀਤੀ ਜਿਸ ਵਿਚ ਓਹਨਾ ਨੇ ਦੱਸਿਆ ਪੰਜਾਬ ਵਿਚ ICU ਬੈਡਾਂ ਅਤੇ ਆਕਸੀਜਨ ਦੇ ਸਟਾਕ ਵਿਚ ਹੋਰ ਵਾਧਾ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ ਤਾਂ ਜੋ ਕਿਸੇ ਵੀ ਸੰਭਾਵਨਾ ਵਿਚ ਬਿਲਕੁਲ ਤਿਆਰ ਰਹਿਆ ਜਾ ਸਕੇ। ਪੰਜਾਬ ਦੇ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਦੱਸਿਆ ਕੇ
ਪੰਜਾਬ ਦੇ 3 ਮੈਡੀਕਲ ਕਾਲਜਾਂ ਚ ਬੈਡਾਂ ਦੀ ਵਾਧੂ ਸੰਖਿਆ ਹੈ ਪਰ ਫਿਰ ਵੀ ਇਸ ਵਿਚ ਵਾਧਾ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਤਰਾਂ ਦੀ ਐਮਰਜੈਂਸੀ ਦੇ ਵਿੱਚ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪੰਜਾਬ ਦੇ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਦੱਸਿਆ ਕੇ ਮਜੂਦਾ ਸਮੇਂ ਚ ਅੰਮ੍ਰਿਤਸਰ ਸਰਕਾਰੀ ਕਾਲਜ ਚ 1236 ਪਟਿਆਲਾ ਦੇ ਵਿਚ 1450 ਅਤੇ 1025 ਬੈਡ ਫਰੀਦਕੋਟ ਦੇ ਵਿਚ ਮੌਜੂਦ ਹਨ।
ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕੇ ਉਹ ਮਾਸਕ ਦੀ ਪੂਰੀ ਵਰਤੋਂ ਕਰਨ ਅਤੇ ਸਮੇਂ ਸਮੇ ਤੇ ਹੱਥਾਂ ਨੂੰ ਸੈਨੇਟਾਇਜ਼ ਦੀ ਵਰਤੋਂ ਕਰਨ ਤਾਂ ਜੋ ਇਸ ਵਾਇਰਸ ਦੇ ਪ੍ਰਸਾਰ ਵਿਚ ਕਮੀ ਆ ਸਕੇ ਅਤੇ ਆਪਣੇ ਘਰਾਂ ਤੋਂ ਬਗੈਰ ਜਰੂਰੀ ਕੰਮ ਦੇ ਬਾਹਰ ਨਾ ਨਿਕਲਣ।
Previous Postਮਾੜੀ ਖਬਰ : ਕਨੇਡਾ ਚ ਕੋਰੋਨਾ ਕਰਕੇ 21 ਜਨਵਰੀ, 2021 ਤੱਕ ਲਈ ਹੋ ਗਿਆ ਇਹ ਐਲਾਨ
Next Postਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਵਲੋਂ ਆਈ ਇਹ ਵੱਡੀ ਖਬਰ ਕਿਸਾਨਾਂ ਦੇ ਬਾਰੇ ਚ