ਆਈ ਤਾਜਾ ਵੱਡੀ ਖਬਰ
ਕੋਰੋਨਾ ਵਾਇਰਸ ਦੀ ਬਿਮਾਰੀ ਦਾ ਇਸ ਸਮੇਂ ਪੂਰੇ ਸੰਸਾਰ ਦੇ ਉੱਪਰ ਜਾਨਲੇਵਾ ਸਾਇਆ ਛਾਇਆ ਹੋਇਆ ਹੈ। ਬੀਤੇ ਕੱਲ੍ਹ ਪੂਰੀ ਦੁਨੀਆਂ ਦੇ ਵਿੱਚ 781,103 ਨਵੇਂ ਕੇਸਾਂ ਦੀ ਦਿੱਤੀ ਦਸਤਕ ਕਾਰਨ ਕੋਰੋਨਾ ਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ 87,643,563 ਹੋ ਗਈ ਹੈ। ਇਸ ਸਮੇਂ ਵਿਸ਼ਵ ਦੇ ਵਿਚ ਕੋਰੋਨਾ ਵਾਇਰਸ ਦੀ ਬਿਮਾਰੀ ਦੀ ਦੂਸਰੀ ਵੱਡੀ ਲਹਿਰ ਚੱਲ ਰਹੀ ਹੈ ਜਿਸ ਨੇ ਤਕਰੀਬਨ ਹਰੇਕ ਦੇਸ਼ ਦੇ ਵਿਚ ਆਪਣੀਆਂ ਜੜ੍ਹਾਂ ਨੂੰ ਫੈਲਾਅ ਲਿਆ ਹੈ। ਜਿਸ ਨੂੰ ਦੇਖਦੇ ਹੋਏ ਵੱਖ ਵੱਖ ਦੇਸ਼ਾਂ ਨੇ ਇਸ ਤੋਂ ਬਚਾਅ ਦੇ ਵਾਸਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ।
ਬਹੁਤ ਸਾਰੇ ਦੇਸ਼ਾਂ ਵੱਲੋਂ ਵੱਧ ਪ੍ਰਭਾਵਿਤ ਖੇਤਰਾਂ ਦੇ ਨਾਲ ਆਪਣਾ ਰਿਸ਼ਤਾ ਨਾਤਾ ਹਵਾਈ ਉਡਾਨਾਂ ਰਾਹੀਂ ਕੁਝ ਸਮੇਂ ਲਈ ਮੁਅੱਤਲ ਕਰ ਦਿੱਤਾ ਹੈ। ਜਿਸ ਦੇ ਤਹਿਤ ਵੀਅਤਨਾਮ ਨੇ ਵੀ ਬ੍ਰਿਟੇਨ ਅਤੇ ਦੱਖਣੀ ਅਫਰੀਕਾ ਦੀਆਂ ਹਵਾਈ ਉਡਾਨਾਂ ਉਪਰ ਰੋਕ ਲਗਾ ਦਿੱਤੀ ਹੈ। ਇਹ ਫ਼ੈਸਲਾ ਵੀਅਤਨਾਮ ਸਰਕਾਰ ਨੇ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ ਵਧਦੇ ਹੋਏ ਕਹਿਰ ਨੂੰ ਦੇਖਦੇ ਹੋਏ ਲਿਆ ਗਿਆ ਅਤੇ ਇਸ ਅਹਿਮ ਪਾਬੰਦੀ ਦਾ ਐਲਾਨ ਵੀਅਤਨਾਮ ਦੇ ਪ੍ਰਧਾਨ ਮੰਤਰੀ ਗੁਏਨ ਜੁਆਨ ਫੂਕ ਨੇ ਬੀਤੇ ਮੰਗਲਵਾਰ ਨੂੰ ਕੀਤਾ।
ਇਸ ਦੌਰਾਨ ਉਨ੍ਹਾਂ ਦੇ ਬਿਆਨ ਵਾਲੀ ਇਕ ਰਿਪੋਰਟ ਜਿਸ ਨੂੰ ਵੀ ਐੱਨ ਐਕਸਪ੍ਰੈਸ ਨੇ ਪ੍ਰਕਾਸ਼ਿਤ ਕੀਤਾ ਰਾਹੀਂ ਇਹ ਦਰਸਾਇਆ ਗਿਆ ਕਿ ਹੋਰ ਦੇਸ਼ਾਂ ਲਈ ਪਾਬੰਦੀਆਂ ਦੀ ਮਿਆਦ ਕੋਰੋਨਾ ਵਾਇਰਸ ਦੇ ਇਸ ਨਵੇਂ ਸਟ੍ਰੇਨ ਦੇ ਦੇਸ਼ ਅੰਦਰ ਆਏ ਹੋਏ ਮਾਮਲਿਆਂ ਦੀ ਪੁਸ਼ਟੀ ਤੋਂ ਬਾਅਦ ਹੀ ਵਧਾਈ ਜਾਵੇਗੀ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਇਸ ਨਵੇਂ ਸਟ੍ਰੇਨ ਦਾ ਵੀਅਤਨਾਮ ਦੇਸ਼ ਦੇ ਵਿਚ ਪਹਿਲਾ ਮਾਮਲਾ ਪਿਛਲੇ ਸਾਲ 22 ਨਵੰਬਰ ਨੂੰ ਦੇਖਿਆ ਗਿਆ ਸੀ। ਜਿਸ ਵਿੱਚ ਇੱਕ 44 ਸਾਲਾ
ਮਹਿਲਾ ਜੋ ਬਿਟ੍ਰੇਨ ਤੋਂ ਵਾਪਸ ਪਰਤੀ ਸੀ ਦੇ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ ਲੱਛਣ ਦਿਖਾਈ ਦਿੱਤੇ ਸਨ। ਜਿਸ ਤੋਂ ਬਾਅਦ ਉਕਤ ਮਹਿਲਾ ਦਾ ਕੋਰੋਨਾ ਟੈਸਟ ਕੀਤਾ ਗਿਆ ਜਿਸ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਇਹ ਮਹਿਲਾ ਕੋਰੋਨਾ ਵਾਇਰਸ ਦੀ ਚੱਲ ਰਹੀ ਦੂਸਰੀ ਲਹਿਰ ਦੇ ਨਾਲ ਪ੍ਰਭਾਵਿਤ ਹੋ ਚੁੱਕੀ ਹੈ। ਇਸ ਤੋਂ ਬਾਅਦ ਹੀ ਦੇਸ਼ ਦੀ ਸਰਕਾਰ ਨੇ ਕੁਝ ਪੁਖਤਾ ਕਦਮ ਉਠਾਉਂਦੇ ਹੋਏ ਹਵਾਈ ਉਡਾਨਾਂ ਉੱਪਰ ਪਾਬੰਦੀਆਂ ਲਗਾ ਦਿੱਤੀਆਂ ਸਨ।
Previous Postਮਰਨ ਲਗਾ ਪਤੀ ਆਪਣੀ ਘਰਵਾਲੀ ਲਈ ਜੋ ਗਲ੍ਹ ਲਿਖ ਗਿਆ ਪੂਰੀ ਦੁਨੀਆ ਤੇ ਹੋ ਗਈ ਚਰਚਾ
Next Postਯੂਰਪ ਤੋਂ ਆਈ ਇਹ ਵੱਡੀ ਤਾਜਾ ਖਬਰ, ਪੰਜਾਬ ਚ ਛਾਈ ਖੁਸ਼ੀ ਦੀ ਲਹਿਰ