ਕੋਰੋਨਾ ਵਾਇਰਸ ਤੋਂ ਬਚਨ ਲਈ ਹੁਣ WHO ਨੇ ਦਿੱਤੀ ਇਹ ਖਾਸ ਸਲਾਹ

ਆਈ ਤਾਜਾ ਵੱਡੀ ਖਬਰ

ਵਿਸ਼ਵ ਵਿੱਚ ਸ਼ੁਰੂ ਹੋਈ ਕਰੋਨਾ ਦੀ ਲਾਗ ਨੇ ਹੁਣ ਤੱਕ ਬਹੁਤ ਭਾਰੀ ਤਬਾਹੀ ਮਚਾ ਰੱਖੀ ਹੈ। ਇਸ ਕਰੋਨਾ ਨੇ ਸਾਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਹੈ। ਸਭ ਤੋਂ ਵੱਧ ਇਸ ਨੇ ਅਮਰੀਕਾ ਨੂੰ ਆਪਣੀ ਲਪੇਟ ਵਿੱਚ ਲਿਆ ਹੈ। ਕਰੋਨਾ ਦੀ ਦੁਬਾਰਾ ਤੋਂ ਲਹਿਰ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਮੱਦੇਨਜ਼ਰ ਬਹੁਤ ਸਾਰੇ ਦੇਸ਼ਾਂ ਵੱਲੋਂ ਆਪਣੇ ਆਪਣੇ ਦੇਸ਼ਾਂ ਵਿੱਚ ਤਾਲਾਬੰਦੀ ਕੀਤੀ ਜਾ ਰਹੀ ਹੈ ਤੇ ਕੁੱਝ ਦੇਸ਼ਾ ਵਿੱਚ ਰਾਤ ਦਾ ਕਰਫਿਊ ਲਗਾਇਆ ਜਾ ਰਿਹਾ ਹੈ।

ਇਸ ਦੇ ਵਧ ਰਹੇ ਪ੍ਰਭਾਵ ਨੂੰ ਵੇਖਦੇ ਹੋਏ WHO ਵੱਲੋਂ ਇੱਕ ਖਾਸ ਸਲਾਹ ਦਿੱਤੀ ਗਈ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਆਉਣ ਵਾਲੇ ਸਮੇਂ ਵਿੱਚ ਕ੍ਰਿਸਮਿਸ ਅਤੇ ਨਵੇਂ ਸਾਲ ਦੇ ਮੌਕੇ ਤੇ ਲੋਕਾਂ ਨੂੰ ਖਾਸ ਹਦਾਇਤਾਂ ਜਾਰੀ ਕੀਤੀਆਂ ਹਨ। ਛੁੱਟੀਆਂ ਦੇ ਦਿਨਾਂ ਵਿੱਚ ਕਰੋਨਾ ਦੇ ਵਧਣ ਦੇ ਆਸਾਰ ਦੇ ਮੱਦੇ ਨਜ਼ਰ ਲੋਕਾਂ ਨੂੰ ਗਲੇ ਮਿਲਣ ਤੋਂ ਪਰਹੇਜ਼ ਕਰਨ ਲਈ ਕਿਹਾ ਗਿਆ ਹੈ। ਆਉਣ ਵਾਲੇ ਤਿਉਹਾਰ ਦੇ ਦਿਨਾਂ ਵਿੱਚ ਆਪਣੇ ਕਰੀਬੀਆਂ ਦੇ ਸੰਪਰਕ ਵਿੱਚ ਆਉਣ ਤੋਂ ਵੀ ਬਚਣਾ ਚਾਹੀਦਾ ਹੈ।

ਵਿਸ਼ਵ ਸਿਹਤ ਸੰਗਠਨ ਦੇ ਪ੍ਰਮੁੱਖ ਡਾਕਟਰ ਮਾਈਕਲ ਰੇਯਾਨ ਨੇ ਅਮਰੀਕਾ ਵਿੱਚ ਇਨਫੈਕਸ਼ਨ ਕਾਰਨ ਮੌਤ ਹੋਣ ਵਾਲੇ ਅੰਕੜੇ ਹੈਰਾਨੀ ਵਾਲੇ ਦੱਸੇ ਹਨ। ਅਮਰੀਕਾ ਵਿਚ 1 ਤੋਂ 2 ਲੋਕਾਂ ਦੀ ਮੌਤ ਇਕ ਮਿੰਟ ਵਿਚ ਇਨਫੈਕਸ਼ਨ ਕਾਰਨ ਹੋਣ ਵਾਲੀ ਬਹੁਤ ਹੈਰਾਨੀ ਵਾਲੀ ਗੱਲ ਹੈ। ਅਮਰੀਕਾ ਵਿੱਚ ਕਰੋਨਾ ਦਾ ਕਹਿਰ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ। ਜਾਨ ਹਾਪਕਿੰਸ ਯੂਨੀਵਰਸਿਟੀ ਅਨੁਸਾਰ ਦੇਸ਼ ਵਿੱਚ ਇਨਫੈਕਸ਼ਨ ਨਾਲ ਹੁਣ ਤੱਕ 2,80,000 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਵਿਸ਼ਵ ਸਿਹਤ ਸੰਗਠਨ ਦੇ ਪ੍ਰਮੁੱਖ ਮਾਰਿਆ ਵਾਨ ਕੇਰਖੋਵੇ ਨੇ ਵੀ ਦੱਸਿਆ ਹੈ ਕਿ ਇਨਫੈਕਸ਼ਨਜ਼ ਦੇ ਜ਼ਿਆਦਾ ਮਾਮਲੇ ਇਕੱਠੇ ਭੋਜਨ ਕਰਨ ਅਤੇ ਰਹਿਣ ਨਾਲ ਸਾਹਮਣੇ ਆਏ ਹਨ। ਬ੍ਰਿਟੇਨ ਦੇ ਵੀ ਮੁੱਖ ਸਿਹਤ ਅਧਿਕਾਰੀ ਕ੍ਰਿਸ ਵਹਿਟੀ ਨੇ 9 ਨਵੰਬਰ ਨੂੰ ਦੱਸਿਆ ਸੀ ਕਿ ਉਹ ਆਪਣੇ ਬਜ਼ੁਰਗ ਰਿਸ਼ਤੇਦਾਰਾਂ ਨੂੰ ਅਗਰ ਤੰਦਰੁਸਤ ਅਤੇ ਸਹੀ ਸਲਾਮਤ ਵੇਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਗਲੇ ਨਾ ਲਗਾਉਣ ਅਤੇ ਉਨ੍ਹਾਂ ਨੂੰ ਚੁੰਮਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਡਾਕਟਰ ਰੇਯਾਨ ਨੇ ਵੀ ਕਿਹਾ ਹੈ ਕਿ ਮਹਾਮਾਰੀ ਨੂੰ ਦੇਖਦੇ ਹੋਏ ਲੋਕਾਂ ਨੂੰ ਇਕ ਦੂਜੇ ਤੋਂ ਦੂਰ ਰਹਿਣ,ਗਲੇ ਨਾ ਮਿਲਣ ਲਈ ਕਿਹਾ ਗਿਆ ਹੈ।