ਕੋਰੋਨਾ ਰੋਕਣ ਲਈ ਇਥੇ ਲਗਾ 32 ਘੰਟਿਆਂ ਦਾ ਲਾਕ ਡਾਊਨ – ਆਈ ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਇਸ ਸੰਸਾਰ ਨੂੰ ਕਈ ਤਰ੍ਹਾਂ ਦੇ ਤੱਤ ਪ੍ਰਭਾਵਿਤ ਕਰਦੇ ਹਨ। ਜਿਨ੍ਹਾਂ ਵਿਚੋਂ ਕੁਝ ਕਾਰਕ ਅਜਿਹੇ ਹੁੰਦੇ ਹਨ ਜਿਸ ਦੇ ਨਾਲ ਲੋਕ ਵੱਡੀ ਗਿਣਤੀ ਦੇ ਵਿੱਚੇ ਪ੍ਰਭਾਵਿਤ ਹੁੰਦੇ ਹਨ। ਪੂਰੇ ਵਿਸ਼ਵ ਦੇ ਹਾਲਾਤ ਇਸ ਸਮੇਂ ਕੁਝ ਅਜਿਹੇ ਹੀ ਬਣੇ ਹੋਏ ਹਨ ਜਿਥੇ ਬੀਤੇ ਡੇਢ ਸਾਲ ਤੋਂ ਆਈ ਹੋਈ ਇਕ ਬਿਮਾਰੀ ਨੇ ਕਰੋੜਾਂ ਦੀ ਜਨ ਸੰਖਿਆ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਮੌਜੂਦਾ ਸਮੇਂ ਵੀ ਇਸ ਬਿਮਾਰੀ ਦੇ ਕਾਰਨ ਗ੍ਰਸਤ ਹੋਣ ਵਾਲੇ ਲੋਕਾਂ ਦੀ ਗਿਣਤੀ ਦੇ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।

ਸਾਡੇ ਦੇਸ਼ ਦੇ ਅੰਦਰਲੇ ਹਾਲਾਤ ਚਿੰਤਾ ਵੀ ਵਿਸ਼ਾ ਬਣੇ ਹੋਏ ਜਿੱਥੇ ਇੱਕ ਵਾਰ ਫਿਰ ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਕਾਰਨ ਲਾਕ ਡਾਉਨ ਦਾ ਸਾਹਮਣਾ ਕਰਨਾ ਪਿਆ। ਕੋਰੋਨਾ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਵਿੱਚ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਸਣੇ ਤਿੰਨ ਸ਼ਹਿਰਾਂ ਵਿੱਚ ਇੱਕ ਦਿਨ ਦੀ ਤਾਲਾ ਬੰਦੀ ਕਰ ਦਿੱਤੀ ਗਈ। ਸ਼ਨੀਵਾਰ ਰਾਤ 10 ਵਜੇ ਤੋਂ ਅੈਤਵਾਰ ਸਵੇਰੇ 6 ਵਜੇ ਤੱਕ ਮੱਧ ਪ੍ਰਦੇਸ਼ ਦੇ ਤਿੰਨਾਂ ਸ਼ਹਿਰਾਂ ਭੋਪਾਲ, ਇੰਦੌਰ ਅਤੇ ਜਬਲਪੁਰ ਵਿੱਚ ਕੁੱਲ 32 ਘੰਟਿਆਂ ਲਈ ਤਾਲਾ ਬੰਦੀ ਲਾਗੂ ਕੀਤੀ ਗਈ।

ਇਸ ਸਮੇਂ ਦੌਰਾਨ ਸਿਰਫ ਐਮਰਜੈਂਸੀ ਸੇਵਾਵਾਂ ਨੂੰ ਹੀ ਪ੍ਰਵਾਨਗੀ ਦਿੱਤੀ ਗਈ। ਇਸ ਮੌਕੇ ਸਿਰਫ ਹਸਪਤਾਲ ਅਤੇ ਮੈਡੀਕਲ ਸਟੋਰ ਖੁੱਲੇ ਰਹੇ। ਦੱਸ ਦੇਈਏ ਕਿ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇ ਨਜ਼ਰ ਰਾਜ ਸਰਕਾਰ ਨੇ ਅਗਲੇ ਹੁਕਮਾਂ ਤੱਕ ਹਰ ਐਤਵਾਰ ਨੂੰ ਭੋਪਾਲ, ਇੰਦੌਰ ਅਤੇ ਜਬਲਪੁਰ ਵਿੱਚ ਤਾਲਾ ਬੰਦੀ ਦਾ ਆਦੇਸ਼ ਦਿੱਤਾ ਹੈ। ਇਸ ਦੇ ਨਾਲ ਹੀ ਹਰ ਸ਼ਨੀਵਾਰ ਨੂੰ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਨਾਈਟ ਕਰਫਿਊ ਵੀ ਲਗਾਇਆ ਜਾਵੇਗਾ। ਇਸ ਤੋਂ

ਇਲਾਵਾ ਇਨ੍ਹਾਂ ਤਿੰਨਾਂ ਸ਼ਹਿਰਾਂ ਦੇ ਸਾਰੇ ਸਕੂਲ ਅਤੇ ਕਾਲਜ 31 ਮਾਰਚ ਤੱਕ ਬੰਦ ਰਹਿਣਗੇ। ਪ੍ਰਸ਼ਾਸਨ ਨੇ ਤਿੰਨਾਂ ਸ਼ਹਿਰਾਂ ਵਿਚ ਤਾਲਾ ਬੰਦੀ ਦੌਰਾਨ ਧਾਰਾ 188 ਲਾਗੂ ਕੀਤੀ ਹੈ। ਇਸ ਦੇ ਅਨੁਸਾਰ ਜੇ ਤੁਸੀਂ ਬਿਨਾਂ ਕਾਰਨ ਘਰ ਤੋਂ ਬਾਹਰ ਨਿਕਲਦੇ ਹੋ ਤਾਂ ਤੁਹਾਨੂੰ ਸਿੱਧੇ ਤੌਰ ‘ਤੇ ਗ੍ਰਿਫਤਾਰ ਕਰ ਲਿਆ ਜਾਵੇਗਾ। ਤਾਲਾ ਬੰਦੀ ਕਾਰਨ ਭੋਪਾਲ, ਇੰਦੌਰ ਅਤੇ ਜਬਲਪੁਰ ਸ਼ਹਿਰ ਵਿਚ ਸ਼ਨੀਵਾਰ ਰਾਤ 10 ਵਜੇ ਤੋਂ ਬਾਅਦ ਚੁੱਪੀ ਛਾ ਗਈ। ਐਤਵਾਰ ਸਵੇਰੇ ਵੀ ਸੜਕਾਂ ਉਜਾੜ ਸਨ। ਪੁਲਿਸ ਨੇ ਸ਼ਹਿਰ ਦੀ ਬਾਹਰੀ ਸੀਮਾ ਸਮੇਤ ਲਗਭਗ 128 ਥਾਵਾਂ ‘ਤੇ ਬੈਰੀਕੇਡ ਲਗਾ ਦਿੱਤੀ ਹੈ।