ਕੋਰੋਨਾ ਨੇ ਬਦਲਿਆ ਆਪਣਾ ਰੂਪ
ਪੂਰਾ ਵਿਸ਼ਵ ਇਸ ਸਮੇਂ ਕੋਰੋਨਾ ਵਾਇਰਸ ਦੀ ਬਿਮਾਰੀ ਨਾਲ ਜੂਝ ਰਿਹਾ ਹੈ। ਸਾਰੇ ਲੋਕ ਇਹ ਉਮੀਦ ਕਰ ਰਹੇ ਹਨ ਕਿ ਇਸ ਬਿਮਾਰੀ ਦੀ ਵੈਕਸੀਨ ਤੋਂ ਬਾਅਦ ਇਸ ਬਿਮਾਰੀ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਅਤੇ ਪੂਰੀ ਮਨੁੱਖ ਜਾਤੀ ਇਸ ਬਿਮਾਰੀ ਤੋਂ ਬਚ ਸਕਦੀ ਹੈ। ਪਰ ਹਾਲ ਹੀ ਦੇ ਦਿਨਾਂ ਵਿੱਚ ਆਈ ਹੋਈ ਇੱਕ ਖ਼ਬਰ ਨੇ ਇੱਕ ਵਾਰ ਫਿਰ ਤੋਂ ਸਮੁੱਚੇ ਵਿਸ਼ਵ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਇਹ ਖ਼ਬਰ ਡੈਨਮਾਰਕ ਦੀ ਦੱਸੀ ਜਾ ਰਹੀ ਹੈ ਜਿੱਥੇ ਕੋਰੋਨਾ ਵਾਇਰਸ ਬਿਮਾਰੀ ਦੇ ਨਵੇਂ ਕਿਸਮ ਦੇ ਵਾਇਰਸ ਨਾਲ 214 ਮਾਮਲਿਆਂ ਦੀ ਪਛਾਣ ਕੀਤੀ ਗਈ ਹੈ।
ਇਸ ਸਮੇਂ ਕੋਰੋਨਾ ਵਾਇਰਸ ਦੀਆਂ ਚਾਰ ਵੱਖਰੀਆਂ ਕਿਸਮਾਂ ਹਨ ਜਿਨ੍ਹਾਂ ਵਿੱਚੋਂ ਸਾਰਕ ਕੋਰੋਨਾ ਵਾਇਰਸ ਦੀ ਇੱਕ ਨਵੀਂ ਕਿਸਮ ਸਾਰਸ ਕੋਵ-2 ਮਿੰਕ(ਊਦਬਿਲਾਵ) ਵਿੱਚ ਪਾਈ ਗਈ ਹੈ। ਬੀਤੀ 25 ਨਵੰਬਰ ਦੌਰਾਨ ਇਸ ਕਿਸਮ ਦੇ ਵਾਇਰਸ ਦੇ 12 ਮਾਮਲਿਆਂ ਵਿੱਚ ਇੱਕ ਖਾਸ ਕਿਸਮ ਦੀ ਕੋਰੋਨਾ ਸਟ੍ਰੇਨ ਪਾਈ ਗਈ। ਇੱਕ ਸਮਾਚਾਰ ਏਜੰਸੀ ਮੁਤਾਬਕ ਇਸ ਬਿਮਾਰੀ ਦੇ ਖ਼-ਤ- ਰੇ ਨੂੰ ਦੇਖਦੇ ਹੋਏ ਡੈਨਮਾਰਕ ਸਰਕਾਰ 1 ਕਰੋੜ 70 ਲੱਖ ਮਿੰਟ ਨੂੰ ਮਾ-ਰ- ਨ ਦੀ ਯੋਜਨਾ ਬਣਾ ਰਹੀ ਹੈ।
ਉਧਰ ਦੂਜੇ ਪਾਸੇ ਵਿਸ਼ਵ ਸਿਹਤ ਸੰਗਠਨ ਦਾ ਵੀ ਇਹ ਕਹਿਣਾ ਹੈ ਕਿ ਇਹ ਮਿੰਕ ਪੂਰੀ ਮਾਨਵ ਜਾਤੀ ਦੇ ਲਈ ਇਸ ਵਾਇਰਸ ਦੇ ਨਵੇਂ ਭੰਡਾਰ ਸਾਬਤ ਹੋ ਸਕਦੇ ਹਨ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਡੈਨਮਾਰਕ ਦੇ ਵਿੱਚ ਇਸ ਨਵੀਂ ਕਿਸਮ ਦੇ ਕੋਰੋਨਾ ਵਾਇਰਸ ਨਾਲ ਇਕ ਦਰਜਨ ਤੋਂ ਵੱਧ ਲੋਕਾਂ ਵਿੱਚ ਇਨਫੈਕਸ਼ਨ ਪਾਈ ਗਈ ਹੈ। ਲੋਕਾਂ ਵਿੱਚ ਪਾਏ ਗਏ ਇਸ ਨਵੇਂ ਕਿਸਮ ਦੇ ਕੋਰੋਨਾ ਲਾਗ ਉਪਰ ਕੋਪਨਹੇਗਨ ਵਿਖੇ ਯੂਰਪੀ ਦਫ਼ਤਰ ਵਿੱਚ ਵਿਸ਼ਵ ਸਿਹਤ ਸੰਗਠਨ ਵੱਲੋਂ ਗੱਲ ਬਾਤ ਕਰਦਿਆਂ ਕੈਥਰੀਨ ਸਮਾਲਵੁਡ ਨੇ ਆਖਿਆ ਕਿ ਇਹ ਪੱਕੇ ਤੌਰ ‘ਤੇ ਪੂਰੀ ਮਾਨਵ ਜਾਤੀ ਲਈ ਖ਼ਤਰਾ ਹੈ।
ਉਨ੍ਹਾਂ ਹੋਰ ਗੱਲ ਬਾਤ ਕਰਦਿਆਂ ਕਿਹਾ ਕਿ ਮਿੰਕ ਤੋਂ ਬਾਅਦ ਇਹ ਵਾਇਰਸ ਇਨਸਾਨਾਂ ਵਿੱਚ ਆਵੇਗਾ ਅਤੇ ਫਿਰ ਇਹ ਇਨਸਾਨਾਂ ਤੋਂ ਇਨਸਾਨਾਂ ਤੱਕ ਫੈਲਣ ਲੱਗ ਜਾਵੇਗਾ। ਹੁਣ ਇਹ ਸਵਾਲ ਵੀ ਉਠਾਏ ਜਾ ਰਹੇ ਹਨ ਕਿ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਾਅ ਕਰਨ ਲਈ ਤਿਆਰ ਕੀਤੇ ਜਾ ਰਹੇ ਟੀਕੇ ਕੀ ਇਸ ਬਿਮਾਰੀ ਦੀ ਨਵੀਂ ਕਿਸਮ ਦੀ ਕਾਟ ਵੀ ਕਰਨਗੇ ਜਾਂ ਨਹੀਂ?
Previous Postਐਸ਼ਵਰਿਆ ਦੀ ਮੌਤ ਨੇ ਪੂਰਾ ਦੇਸ਼ ਸੋਚਾਂ ਚ ਪਾ ਦਿੱਤਾ , ਮਰਨ ਲੱਗਿਆਂ ਲਿਖਿਆ ਇਹ ਨੋਟ
Next Postਕੰਗਨਾ ਰਣੌਤ ਨਹੀਂ ਹਟ ਸਕਦੀ ਆਪਣੀਆਂ ਆਦਤਾਂ ਤੋ-ਹੁਣ ਬਾਈਡੇਨ ਦੇ ਬਾਰੇ ਕਹਿਤਾ ਇਹ, ਹੋ ਰਹੀ ਸਾਰੇ ਪਾਸੇ ਚਰਚਾ