ਕੋਰੋਨਾ ਨਾਲ ਨਿਪਟਣ ਲਈ ਇਥੇ 14 ਦਿਨਾਂ ਦੇ ਲਾਕ ਡਾਊਨ ਦੀ ਹੋ ਰਹੀ ਤਿਆਰੀ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਵਿਸ਼ਵ ਵਿਚ ਚੀਨ ਤੋਂ ਫੈਲੀ ਹੋਈ ਕਰੋਨਾ ਨੇ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ। ਸਾਲ 2019 ਦੇ ਅੰਤ ਵਿੱਚ ਆਰੰਭ ਹੋਈ ਇਸ ਕਰੋਨਾ ਨੇ ਸਾਰੀ ਦੁਨੀਆਂ ਵਿਚ ਪੈਰ ਪਸਾਰ ਲਏ ਹਨ। ਕੋਈ ਵੀ ਦੇਸ਼ ਇਸ ਦੇ ਪ੍ਰਭਾਵ ਵਿਚ ਆਉਂਣ ਤੋਂ ਬਚ ਨਹੀਂ ਸਕਿਆ। ਕਰੋਨਾ ਦੀ ਅਗਲੀ ਲਹਿਰ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵਿੱਚ ਕਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਤਾਲਾਬੰਦੀ ਕੀਤੀ ਜਾ ਰਹੀ ਹੈ। ਜਿਸ ਨਾਲ ਕਰੋਨਾ ਤੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਬਹੁਤ ਸਾਰੇ ਦੇਸ਼ਾਂ ਵੱਲੋਂ ਸਰਹੱਦਾਂ ਉਪਰ ਵੀ ਚੌਕਸੀ ਨੂੰ

ਵਧਾ ਦਿੱਤਾ ਗਿਆ ਹੈ। ਹੁਣ ਕਰੋਨਾ ਨਾਲ ਨਿਪਟਣ ਲਈ ਇੱਥੇ 14 ਦਿਨਾਂ ਦੇ ਲਾਕਡਾਊਨ ਦੀ ਹੋ ਰਹੀ ਹੈ ਤਿਆਰੀ। ਟਰੇਨ ਦੀ ਅਗਲੀ ਲਹਿਰ ਫਿਰ ਤੋਂ ਪੂਰੇ ਵਿਸ਼ਵ ਵਿੱਚ ਹਾਵੀ ਹੁੰਦੀ ਨਜ਼ਰ ਆ ਰਹੀ ਹੈ। ਇਸ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਸਖਤ ਕਦਮ ਚੁੱਕੇ ਜਾ ਰਹੇ ਹਨ। ਜਰਮਨੀ ਵਿੱਚ ਵੀ ਕਰੋਨਾ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਜਿੱਥੇ ਸਿਹਤ ਮੰਤਰੀ ਜੇਂਸ ਸਪੇਨ ਨੇ ਕਰੋਨਾ ਨੂੰ ਕਾਬੂ ਕਰਨ ਵਾਸਤੇ ਦੇਸ਼ ਅੰਦਰ 10 ਤੋਂ 14 ਦਿਨਾਂ ਦੀ ਤਾਲਾਬੰਦੀ ਕਰਨ ਦੇ ਫੈਸਲੇ ਤੇ ਵਿਚਾਰ ਕੀਤਾ

ਹੈ। ਉਨ੍ਹਾਂ ਕਿਹਾ ਕਿ ਦੇਸ਼ ਵਾਸੀਆਂ ਨੂੰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਆਪਣੇ ਘਰਾਂ ਵਿਚ ਰਹਿਣ ਦੀ ਸਲਾਹ ਦਿੱਤੀ ਹੈ। ਉਥੇ ਹੀ ਉਨ੍ਹਾਂ ਦੱਸਿਆ ਕਿ ਦੇਸ਼ ਇਸ ਵਕਤ ਨਾਜੁਕ ਸਥਿਤੀ ਵਿਚੋਂ ਗੁਜ਼ਰ ਰਿਹਾ ਹੈ। ਅਗਰ ਉਥੇ ਹਲਾਤ ਖਰਾਬ ਹੁੰਦੇ ਹਨ ਤਾਂ ਸਥਿਤੀ ਅਮਰੀਕਾ ਵਰਗੀ ਹੋ ਜਾਵੇਗੀ। ਅਗਰ ਹਾਲਾਤ ਕਾਬੂ ਹੇਠ ਨਹੀਂ ਆਉਂਦੇ ਤਾਂ 14 ਦਿਨਾਂ ਦੀ ਤਾਲਾਬੰਦੀ ਕੀਤੀ ਜਾਵੇਗੀ। ਕਿਉਂਕਿ ਬਹੁਤ ਸਾਰੇ ਦੇਸ਼ਾਂ ਵਿੱਚ ਕਰੋਨਾ ਦੇ ਨਵੇਂ ਸਟਰੇਨ ਕਾਰਣ ਵੀ ਖਤਰਾ ਵਧਦਾ

ਜਾ ਰਿਹਾ ਹੈ। ਉੱਥੇ ਹੀ ਵਿਸ਼ਵ ਵਿਚ ਸਭ ਦੇਸ਼ਾਂ ਵੱਲੋਂ ਟੀਕਾਕਰਨ ਦੀ ਸਮਰੱਥਾ ਨੂੰ ਵੀ ਵਧਾਇਆ ਜਾ ਰਿਹਾ ਹੈ। ਜਰਮਨੀ ਵਿਚ ਹੁਣ ਤਕ 2,776,004 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਅਤੇ 76,419 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਰਮਨ ਵਿੱਚ ਪਹਿਲਾਂ ਹੀ ਮੁਲਕ ਵਿੱਚ ਆਉਣ ਵਾਲੇ ਯਾਤਰੀਆਂ ਨੂੰ 48 ਘੰਟੇ ਪਹਿਲਾਂ ਜਾਰੀ ਕੀਤੀ ਗਈ ਨੈਗਟਿਵ ਰਿਪੋਰਟ ਲਿਆਉਣੀ ਅਤੇ ਦੇਸ਼ ਅੰਦਰ ਦਾਖਲ ਹੋਣ ਤੋਂ ਬਾਅਦ 10 ਦਿਨਾਂ ਲਈ ਇਕਾਂਤ-ਵਾਸ ਹੋਣਾ ਲਾਜ਼ਮੀ ਕੀਤਾ ਗਿਆ ਹੈ।