ਕੋਰੋਨਾ ਨਾਲ ਇਥੇ 28 ਸਾਲਾਂ ਦੇ ਨੌਜਵਾਨ ਦੀ ਗਈ ਜਾਨ , ਇਲਾਕੇ ਚ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ 

ਸੂਬੇ ਅੰਦਰ ਪਿਛਲੇ ਮਹੀਨੇ ਤੋਂ ਫਿਰ ਕਰੋਨਾ ਕੇਸਾਂ ਵਿੱਚ ਭਾਰੀ ਵਾਧਾ ਹੁੰਦਾ ਹੋਇਆ ਦਰਜ਼ ਕੀਤਾ ਜਾ ਰਿਹਾ ਹੈ। ਕਰੋਨਾ ਕੇਸਾਂ ਵਿੱਚ ਹੋ ਰਿਹਾ ਵਾਧਾ ਸੂਬਾ ਸਰਕਾਰ ਲਈ ਚਿੰ-ਤਾ ਦਾ ਵਿਸ਼ਾ ਬਣਿਆ ਹੋਇਆ ਹੈ। ਉਥੇ ਹੀ ਸੂਬਾ ਸਰਕਾਰ ਵੱਲੋਂ ਉੱਚ ਅਧਿਕਾਰੀਆਂ ਨਾਲ ਕੀਤੀ ਗਈ ਬੈਠਕ ਤੋਂ ਬਾਅਦ ਕਈ ਅਹਿਮ ਫ਼ੈਸਲੇ ਲੈਂਦੇ ਹੋਏ , ਕਈ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਜਿਸ ਨਾਲ ਸੂਬੇ ਅੰਦਰ ਕਰੋਨਾ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਇਸ ਲਈ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ 9 ਜਿਲਿਆਂ ਵਿੱਚ ਰਾਤ ਦਾ ਕਰਫਿਊ ਲਾਗੂ ਕੀਤਾ ਗਿਆ ਹੈ।

31 ਮਾਰਚ ਤੱਕ ਲਈ ਵਿੱਦਿਅਕ ਅਦਾਰਿਆਂ ਨੂੰ ਬੰਦ ਕੀਤਾ ਗਿਆ ਹੈ ਅਤੇ ਹੋਣ ਵਾਲੀਆਂ ਪ੍ਰੀਖਿਆਵਾਂ ਨੂੰ ਇੱਕ ਮਹੀਨੇ ਲਈ ਮੁਲਤਵੀ ਕੀਤਾ ਗਿਆ ਹੈ। ਕੋਰੋਨਾ ਨਾਲ ਇਥੇ 28 ਸਾਲਾਂ ਦੇ ਨੌਜਵਾਨ ਦੀ ਗਈ ਜਾਨ , ਜਿਸ ਕਾਰਨ ਇਲਾਕੇ ਚ ਛਾਈ ਸੋਗ ਦੀ ਲਹਿਰ । ਕਰੋਨਾ ਦਾ ਕ-ਹਿ-ਰ ਦਿਨੋਂ-ਦਿਨ ਵਧ ਰਿਹਾ ਹੈ ਜਿਸ ਕਾਰਨ ਸੂਬੇ ਅੰਦਰ ਮੌ-ਤਾਂ ਹੋਣ ਦੀ ਗਿਣਤੀ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਪਿਛਲੇ ਸਾਲ ਇਨ੍ਹਾਂ ਦਿਨਾਂ ‘ਚ ਕੋਰੋਨਾ ਨਾਲ ਹੋਈਆਂ ਮੌ-ਤਾਂ ਨਾਲ ਲੋਹੀਆਂ ਇਲਾਕਾ ਕੰਬ ਉੱਠਿਆ ਸੀ, ਉਹ ਹੀ ਹਲਾਤ ਮੁੜ ਤੋਂ ਮਲਸੀਆਂ ਖਾਸ ਵਿੱਚ ਮੁੜ ਬਣਦੇ ਨਜ਼ਰ ਆ ਰਹੇ ਹਨ।

ਜਿੱਥੇ ਹੁਣ ਕਰੋਨਾ ਦੇ ਵਧ ਰਹੇ ਕੇਸਾਂ ਕਾਰਨ ਲੋਹੀਆਂ ਦੇ ਪ੍ਰਸਿੱਧ ਜਿਊਲਰੀ ਵਿਜੈ ਕੁਮਾਰ ਦੇ 28 ਸਾਲਾ ਇਕਲੌਤੇ ਪੁੱਤਰ ਸੌਰਵ ਕੰਡਾ ਦੀ ਮੌ-ਤ ਕਰੋਨਾ ਕਾਰਨ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਇਸ ਖਬਰ ਨਾਲ ਸਾਰਾ ਹੀ ਸ਼ਹਿਰ ਫਿਰ ਤੋਂ ਝੰ-ਜੋ-ੜਿ-ਆ ਗਿਆ ਹੈ। ਦੱਸਿਆ ਗਿਆ ਹੈ ਕਿ ਵਿਜੇ ਕੁਮਾਰ ਨੂੰ ਹਲਕਾ ਬੁਖ਼ਾਰ ਅਤੇ ਸਾਹ ਦੀ ਸ਼ਿਕਾਇਤ ਹੋਣ ਕਾਰਨ ਕੱਲ੍ਹ ਹੀ ਜਲੰਧਰ ਦੇ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਕੋਰੋਨਾ ਤੋ ਸੰਕਰਮਿਤ ਹੋਣ ਕਾਰਨ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ ਸੀ।

ਚੰਡੀਗੜ੍ਹ ਵਿਖੇ ਚਲਦੇ ਇਲਾਜ ਦੌਰਾਨ ਹੀ ਅੱਜ ਸਵੇਰੇ 8 ਕੁ ਵਜੇ ਸੌਰਵ ਕੰਡਾ ਦੀ ਮੌ-ਤ ਹੋ ਗਈ। ਸੂਬੇ ਅੰਦਰ ਕਰੋਨਾ ਕਾਰਨ ਹੋਣ ਵਾਲੀਆਂ ਮੌ-ਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹਰ ਰੋਜ਼ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਖ਼ਬਰਾਂ ਨਾਲ ਲੋਕਾਂ ਵਿਚ ਦ-ਹਿ-ਸ਼-ਤ ਦਾ ਮਾਹੌਲ ਵੇਖਿਆ ਜਾ ਰਿਹਾ ਹੈ ।