ਆਈ ਤਾਜਾ ਵੱਡੀ ਖਬਰ
ਕੋਰੋਨਾ ਵਾਇਰਸ ਦਾ ਪ੍ਰਕੋਪ ਦੇਸ਼ ਵਿੱਚ ਲਗਾਤਾਰ ਵਧ ਰਿਹਾ ਹੈ। ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਨਵੇਂ ਕੇਸ ਸਾਹਮਣੇ ਆਉਂਦੇ ਹਨ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਕੀਮਤੀ ਜਾਨਾਂ ਗੁਆਚ ਜਾਂਦੀਆਂ ਹਨ। ਕੋਰੂਨਾ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਅਤੇ ਦੇਸ਼ ਵਿੱਚ ਬਣਦੇ ਮੰਦੇ ਹਾਲਾਤਾਂ ਨੂੰ ਦੇਖਦੇ ਹੋਏ ਹੁਣ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਹ ਖ਼ਬਰ ਵਿਦਿਆਰਥੀਆ ਨਾਲ ਜੁੜੀ ਹੋਈ ਹੈ ਇਸ ਲਈ ਵਿਦਿਆਰਥੀ ਇਸ ਖ਼ਬਰ ਨੂੰ ਜ਼ਰੂਰ ਪੜ੍ਹਨ। ਇਸ ਤੋ ਇਲਾਵਾ ਮੈਡੀਕਲ ਵਿਦਿਆਰਥੀਆ ਲਈ ਹੁਣ ਵੱਡੇ ਐਲਾਨ ਵੀ ਕੀਤੇ ਗਏ ਹਨ।ਦਰਅਸਲ ਕਵਿਡ ਦੀ ਦੂਜੀ ਲਹਿਰ ਦੇਸ਼ ਵਿਚ ਆਪਣਾ ਪ੍ਰਸਾਰ ਲਗਾਤਾਰ ਵਧਾ ਰਹੀ ਹੈ ਜਿਸ ਕਾਰਨ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਰ ਸਥਾਨਕ ਸਰਕਾਰਾਂ ਦੇ ਵੱਲੋਂ ਇਸ ਬਿਮਾਰੀ ਤੇ ਰੋਕਥਾਮ ਪਾਉਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਹੁਣ ਨੀਟ ਪੀਜੀ ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਨ੍ਹਾਂ ਪ੍ਰੀਖਿਆਵਾਂ ਨੂੰ ਘੱਟ ਤੋਂ ਘੱਟ ਚਾਰ ਮਹੀਨੇ ਦੇ ਸਮੇਂ ਲਈ ਮੁਲਤਵੀ ਕੀਤਾ ਗਿਆ ਹੈ। ਇਸ ਤੋ ਇਲਾਵਾ ਪੀਐਮਓ ਦਫ਼ਤਰ ਦੇ ਵੱਲੋਂ ਮੈਡੀਕਲ ਦੇ ਵਿਦਿਆਰਥੀਆਂ ਲਈ ਵੱਡਾ ਫੈਸਲਾ ਲਿਆ ਗਿਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਐੱਮਬੀਬੀਐੱਸ ਦੇ ਆਖ਼ਰੀ ਸਾਲ ਦੇ ਵਿਦਿਆਰਥੀਆਂ ਨੂੰ ਫੈਕਲਟੀ ਦੀ ਦੇ ਅਧੀਨ ਟੈਲੀਕਾਸਟ੍ਰਕਸ਼ਨ ਤੇ ਹਲਕੇ ਕਵਿਡ ਕੇਸਾਂ ਦੀ ਨਿਗਰਾਨੀ ਲਈ ਮੱਦਦ ਲਈ ਜਾ ਸਕਦੀ ਹੈ। ਇਸ ਤੋਂ ਇਲਾਵਾ ਸੀਨੀਅਰ ਡਾਕਟਰਾਂ ਅਤੇ ਨਰਸਾਂ ਦੀ ਨਿਗਰਾਨੀ ਹੇਠ ਇਸ ਤੋਂ ਇਲਾਵਾ ਬੀਐੱਸਸੀ ਜੀਐਨਐਮ ਦੀਆਂ ਨਰਸਾਂ ਦੀ ਮਦਦ ਪੂਰੇ ਸਮੇਂ ਲਈ ਕਵਿਡ ਨਰਸਿੰਘ ਦੇ ਲਈ ਮੱਦਦ ਲਈ ਜਾਵੇਗੀ। ਇਸ ਤੋਂ ਇਲਾਵਾ ਪੀਐਮਓ ਦਾ ਕਹਿਣਾ ਹੈ ਕਿ ਜਿਹੜੇ ਮੈਡੀਕਲ ਵਰਕਰ ਇਸ ਕੋਰੋਨਾ ਦੇ ਸਮੇਂ ਵਿਚ ਸੌ ਦਿਨ ਕੰਮ ਕਰਨਗੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਦੱਸ ਦਈਏ ਕਿ ਉਨ੍ਹਾਂ ਮੈਡੀਕਲ ਵਰਕਰਸ ਨੂੰ ਵੱਕਾਰੀ ਕੋਵਿਡ ਨੈਸ਼ਨਲ ਸਰਵਿਸ ਅਵਾਰਡ ਨਾਲ ਨਿਵਾਜਿਆ ਜਾਵੇਗਾ। ਇਸ ਤੋ ਇਲਾਵਾ ਖਾਸ ਗੱਲ ਇਹ ਹੋਵੇਗੀ ਕਿ ਮੈਡੀਕਲ ਅਦਾਰਿਆ ਲਈ ਸਰਕਾਰੀ ਭਰਤੀ ਦੌਰਾਨ ਉਨ੍ਹਾਂ ਨੂੰ ਪਹਿਲ ਦੇ ਤੌਰ ਤੇ ਰੱਖਿਆ ਜਾਵੇਗਾ। ਕਿਉਕਿ ਉਹ ਇਸ ਔਖੇ ਸਮੇ ਦੌਰਾਨ ਸਰਕਾਰ ਦੀਆ ਇਨ੍ਹਾਂ ਹਲਾਤਾ ਵਿਚ ਸਹਾਇਤਾ ਕਰਨਗੇ।
Previous Postਪੰਜਾਬ ਚ ਲਗੀਆਂ ਸਖਤ ਪਾਬੰਦੀਆਂ ਤੋਂ ਬਾਅਦ ਇਥੋਂ ਆਈ ਦੁਕਾਨਾਂ ਦੇ ਬਾਰੇ ਚ ਇਹ ਵੱਡੀ ਖਬਰ
Next Postਪੰਜਾਬ ਚ ਕੋਰੋਨਾ ਕਾਰਨ ਇਥੇ ਲਗੇ ਲਾਸ਼ਾਂ ਦੇ ਢੇਰ ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ