ਕੋਰੋਨਾ ਦੇ ਕਾਰਨ ਇਸ ਪ੍ਰੀਵਾਰ ਚ 16 ਸਾਲ ਬਾਅਦ ਆ ਗਈਆਂ ਖੁਸ਼ੀਆਂ – ਦੇਖੋ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਵਿਚ ਲਗਾਤਾਰ ਕਰੋਨਾ ਦੇ ਮਾਮਲੇ ਵੱਧ ਰਹੇ ਨੇ, ਅਜਿਹੇ ਵਿਚ ਸਰਕਾਰਾਂ ਵਲੋ ਸਖਤ ਆਦੇਸ਼ ਵੀ ਜਾਰੀ ਕੀਤੇ ਗਏ ਹਨ ਕਿ ਕੋਈ ਬੇਵਜਹ ਬਾਹਰ ਨਾ ਘੁੰਮੇ। ਪੁਲਿਸ ਵਲੋਂ ਹਰ ਇਕ ਰਾਹਗੀਰ ਨੂੰ ਪੁੱਛ ਗਿੱਛ ਕੀਤੀ ਜਾਂਦੀ ਹੈ। ਪੁੱਛਗਿੱਛ ਦੇ ਦੌਰਾਨ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪੁਲਿਸ ਵਲੋਂ ਆਪਣੇ ਪੱਧਰ ਉੱਤੇ ਜਾਂਚ ਪੜਤਾਲ ਕੀਤੀ ਜਾ ਰਹੀ ਸੀ ਕਿ ਇੱਕ ਅਜਿਹਾ ਸ਼ਖਸ ਉਨ੍ਹਾਂ ਨੂੰ ਦਿਖਾਈ ਦਿੱਤਾ ,ਜਿਸਦੀ ਆਪਣੇ ਪਰਿਵਾਰ ਨਾਲ 16 ਸਾਲ ਪਹਿਲਾਂ ਦੂਰੀ ਪੇ ਚੁੱਕੀ ਸੀ।ਮਾਮਲਾ ਮੱਧ ਪ੍ਰਦੇਸ਼ ਦੇ ਬੈਤੂਲ ਦਾ ਹੈ, ਜਿੱਥੇ ਇਕ ਪਰਿਵਾਰ ਨੇ ਆਪਣਾ ਘਰ ਦਾ ਮੈਂਬਰ 16 ਸਾਲ ਪਹਿਲਾਂ ਗਵਾ ਦਿੱਤਾ ਸੀ।

ਕਰੋਨਾ ਨੇ ਉਸ ਪਰਿਵਾਰ ਨੂੰ ਉਨ੍ਹਾਂ ਦਾ ਜੀਅ ਮਿਲਵਾ ਦਿੱਤਾ । ਆਪਣੇ ਪਰਿਵਾਰ ਤੋਂ ਵਿਛੜਿਆ ਸ਼ਖਸ ਜੋਕੇ ਅਵਾਰਾ ਘੁੰਮ ਰਿਹਾ ਸੀ ,ਉਸਦੇ ਆਪਣੇ ਪਰਿਵਾਰ ਨਾਲ ਮੇਲੇ ਹੋ ਗਏ। ਪੁਲਿਸ ਵਲੋਂ ਜਾਂਚ ਪੜਤਾਲ ਦੌਰਾਨ ਉਸ ਸ਼ਖ਼ਸ ਨੂੰ ਜਦ ਉਸਦੇ ਘਰ ਪਰਿਵਾਰ ਬਾਰੇ ਪੁੱਛਿਆ ਗਿਆ ਤਾਂ ਉਸਨੇ ਆਪਣੇ ਪਰਿਵਾਰ ਬਾਰੇ ਦੱਸਿਆ। ਜਿਵੇਂ ਹੀ ਪੁਲਿਸ ਦੇ ਹੱਥ ਇਹ ਜਾਣਕਾਰੀ ਲੱਗੀ ਉਨ੍ਹਾਂ ਨੇ ਜਲਦ ਤੋਂ ਜਲਦ ਉਸ ਸ਼ਖ਼ਸ ਦੇ ਪਰਿਵਾਰ ਨਾਲ ਸੰਪਰਕ ਕੀਤਾ।

ਜਿਕਰਯੋਗ ਹੈ ਕਿ ਕਟਨੀ ਜਿਲ੍ਹੇ ਤੋ ਲਾਪਤਾ ਹੋਇਆ ਇਹ ਵਿਅਕਤੀ ਪੁਲਿਸ ਦੇ ਅਚਾਨਕ ਸੰਪਰਕ ਵਿਚ ਆ ਗਿਆ, ਅਤੇ ਪੁਲਿਸ ਨੇ ਜਲਦੀ ਹੀ ਕਾਰਵਾਈ ਅਮਲ ਵਿੱਚ ਲਿਆਂਦੀ।16 ਸਾਲ ਤੋ ਜਿਸ ਪਰਿਵਾਰ ਨੇ ਆਪਣੇ ਇਕ ਮੈਂਬਰ ਤੋਂ ਬਿਨਾਂ ਲੰਘਾਇਆ ਹੋਵੇ ,ਜਦ ਉਨ੍ਹਾਂ ਨੂੰ ਅਚਾਨਕ ਆਪਣੇ ਕਿਸੇ ਖਾਸ ਦੇ ਮੁੜ ਵਾਪਸ ਪਰਤਣ ਦੀ ਜਾਣਕਾਰੀ ਮਿਲੀ । ਪਰਿਵਾਰਿਕ ਮੈਂਬਰ ਉਸਨੂੰ ਮਾਰਿਆ ਹੋਇਆ ਮਹਿਸੂਸ ਕਰ ਰਹੇ ਸੀ

ਪਰ ਅਚਾਨਕ ਉਸਦੀ ਮਿਲੀ ਜਿੰਦਾ ਹੋਣ ਦੀ ਖਬਰ ਮਿਲੀ ਤਾਂ ਪਰਿਵਾਰ ਵਿਚ ਖੁਸ਼ੀਆਂ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਕਰੋਨਾ ਦੇ ਕਾਰਨ ਬਿਛੜੇ ਪਰਿਵਾਰ ਦਾ ਮੈਂਬਰ ਉਨ੍ਹਾਂ ਨੂੰ ਮਿਲ ਗਿਆ ਅਤੇ ਹੁਣ ਪਰਿਵਾਰ ਬੇਹੱਦ ਖੁਸ਼ ਵੀ ਹੈ। ਪਰਿਵਾਰ ਜਿਸਨੂੰ ਮਰਿਆ ਹੋਇਆ ਸਮਝ ਰਿਹਾ ਸੀ ਉਹ ਇਸ ਧਰਤੀ ਦੇ ਉਤੇ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਸੀ।