ਆਈ ਤਾਜਾ ਵੱਡੀ ਖਬਰ
ਸਿਆਣੇ ਕਹਿੰਦੇ ਨੇ ਕਿ ਜਦੋਂ ਮੁਸੀਬਤ ਆਉਂਦੀ ਹੈ ਤਾਂ ਪੁੱਛ ਕੇ ਨਹੀਂ ਆਉਂਦੀ। ਵਿਸ਼ਵ ਵਿਚ ਇਕ ਤੋਂ ਬਾਅਦ ਇਕ ਮੁਸੀਬਤਾਂ ਦਾ ਆਉਣਾ ਲਗਾਤਾਰ ਜਾਰੀ ਹੈ। ਚੀਨ ਤੋਂ ਸ਼ੁਰੂ ਹੋਈ ਕਰੋਨਾ ਦੀ ਲਾਗ ਨੇ ਹੁਣ ਤੱਕ ਬਹੁਤ ਸਾਰੇ ਲੋਕਾਂ ਦੀ ਜਾਨ ਲੈ ਲਈ ਹੈ। ਚੀਨ ਤੋਂ ਸ਼ੁਰੂ ਹੋਈ ਇਹ ਬੀਮਾਰੀ ਦੁਨੀਆਂ ਦੇ ਸਾਰੇ ਦੇਸ਼ਾਂ ਵਿੱਚ ਫੈਲ ਚੁੱਕੀ ਹੈ। ਬਹੁਤ ਸਾਰੇ ਦੇਸ਼ਾਂ ਵਿੱਚ ਇਸ ਨੇ ਤ-ਬਾ-ਹੀ ਮਚਾਈ ਹੈ, ਜਿਸ ਕਾਰਨ ਲੋਕ ਅਜੇ ਵੀ ਡਰ ਦੇ ਸਾਏ ਹੇਠ ਜੀ ਰਹੇ ਹਨ। ਉੱਥੇ ਹੀ ਕਰੋਨਾ ਦੇ ਕਈ ਨਵੇਂ ਸਟਰੇਨ ਵੀ ਸਾਹਮਣੇ ਆ ਚੁੱਕੇ ਹਨ।
ਇਸ ਕਰੋਨਾ ਤੋਂ ਬਾਅਦ ਭਾਰਤ ਵਿਚ ਤਾਂ ਬਰਡਫਲੂ ਨੇ ਵੀ ਕਈ ਜਗ੍ਹਾ ਪੰਛੀਆਂ ਨੂੰ ਭਾਰੀ ਨੁ-ਕ-ਸਾ-ਨ ਪਹੁੰਚਾਇਆ ਹੈ। ਹੁਣ ਕਰੋਨਾ ਦੇ ਕਹਿਰ ਵਿਚਕਾਰ ਇੱਥੇ ਆ ਗਈ ਹੈ ਇਹ ਨਵੀਂ ਬਿਮਾਰੀ, ਜਿਸ ਕਾਰਨ 50 ਲੋਕਾਂ ਦੀ ਮੌ-ਤ ਹੋ ਗਈ। ਸਭ ਪਾਸੇ ਅਜੇ ਤੱਕ ਕਰੋਨਾ ਉਪਰ ਕਾਬੂ ਨਹੀਂ ਕੀਤਾ ਗਿਆ ਕਿ ਹੁਣ ਨਾਈਜ਼ੀਰੀਆ ਵਿਚ ਇਕ ਹੋਰ ਨਵੀਂ ਬਿਮਾਰੀ ਸਾਹਮਣੇ ਆ ਗਈ ਹੈ। ਜਿੱਥੇ ਅਣਪਛਾਤੇ ਹੈਜ਼ੇ ਦਾ ਕ-ਹਿ-ਰ ਵਧਣਾ ਸ਼ੁਰੂ ਹੋ ਚੁੱਕਾ ਹੈ। ਇਹ ਬੀਮਾਰੀ ਦੇਸ ਦੇ ਅੱਠ ਰਾਜਾਂ ਵਿਚ ਫੈਲੀ ਹੈ ਤੇ ਜਿਸ ਕਾਰਨ ਘੱਟੋ-ਘੱਟ 50 ਲੋਕਾਂ ਦੀ ਮੌ-ਤ ਹੋ ਚੁੱਕੀ ਹੈ।
ਨਾਈਜ਼ੀਰੀਆ ਦੇ ਕਈ ਸੂਬਿਆਂ ਵਿੱਚੋਂ ਇਸ ਬਿਮਾਰੀ ਦੇ ਫੈਲਣ ਬਾਰੇ ਸੂਚਨਾ ਪ੍ਰਾਪਤ ਹੋਈ ਹੈ। ਜਿੱਥੇ 28 ਮਾਰਚ ਤੱਕ ਕੁੱਲ ਮਾਮਲਿਆਂ ਦੀ ਗਿਣਤੀ 1,746 ਹੋ ਚੁੱਕੀ ਹੈ ਜਿਸ ਵਿਚੋਂ 2.9 ਫੀਸਦੀ ਲੋਕ ਇਸ ਬਿਮਾਰੀ ਕਾਰਨ ਮੌ-ਤ ਦੀ ਭੇਟ ਚੜ੍ਹ ਚੁੱਕੇ ਹਨ। ਇਸ ਤੋਂ ਪਹਿਲਾਂ 2018 ਵਿੱਚ ਵੀ ਦੇਸ਼ ਭਰ ਵਿੱਚ 16 ਹਜ਼ਾਰ ਤੋਂ ਵੱਧ ਇਸ ਦੇ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਸੀ। ਜਿਸ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਕਈ ਕਦਮ ਚੁੱਕੇ ਜਾ ਰਹੇ ਹਨ।
ਨਾਈਜੀਰੀਆ ਸਰਕਾਰ ਵੱਲੋਂ ਦੇਸ਼ ਅੰਦਰ ਸਫ਼ਾਈ ਮੁਹਿੰਮ ਨੂੰ ਦੇਖਦੇ ਹੋਏ 2025 ਤੱਕ ਖੁਲੇ ਵਿੱਚ ਪਖਾਨੇ ਨੂੰ ਖਤਮ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਤਾਂ ਜੋ ਲੋਕਾਂ ਨੂੰ ਇਸ ਬਿਮਾਰੀ ਤੋਂ ਨਿਜਾਤ ਦਿਵਾਈ ਜਾ ਸਕੇ। ਕਿਉਂਕਿ ਇਹ ਬੀਮਾਰੀ ਗੰਦਗੀ ਕਾਰਨ ਫੈਲ ਰਹੀ ਹੈ। ਆਮ ਤੌਰ ਤੇ ਬਰਸਾਤ ਦੇ ਦਿਨਾਂ ਵਿੱਚ ਫੈਲਣ ਵਾਲੀ ਇਹ ਬੀਮਾਰੀ, ਵਧੇਰੇ ਗੰਦਗੀ, ਭੀੜ-ਭਾੜ, ਸਾਫ ਭੋਜਨ ਅਤੇ ਪਾਣੀ ਦੀ ਕਮੀ ਵਾਲੇ ਇਲਾਕਿਆਂ ਵਿੱਚ ਵਧੇਰੇ ਫੈਲਦੀ ਹੈ।
Home ਤਾਜਾ ਖ਼ਬਰਾਂ ਕੋਰੋਨਾ ਦੇ ਕਹਿਰ ਵਿਚਕਾਰ ਹੁਣ ਇਥੇ ਆ ਗਈ ਇਹ ਬਿਮਾਰੀ 50 ਲੋਕਾਂ ਦੀ ਹੋ ਗਈ ਮੌਤ , ਛਾਈ ਦੁਨੀਆਂ ਤੇ ਚਿੰਤਾ
Previous PostNRI ਵੀਰਾਂ ਨੂੰ ਲੱਗ ਗਈਆਂ ਮੌਜਾਂ – ਆਈ ਇਹ ਵੱਡੀ ਤਾਜਾ ਖਬਰ
Next Postਪੰਜਾਬੀ ਮਾਂ ਬੋਲੀ ਨੂੰ ਸਰਦੂਲ ਤੋਂ ਬਾਅਦ ਹੁਣ ਲਗਾ ਇਹ ਵੱਡਾ ਝਟਕਾ ਹੋਈ ਇਸ ਹਸਤੀ ਦੀ ਅਚਾਨਕ ਮੌਤ