ਕੋਰੋਨਾ ਦਾ ਕਹਿਰ ਦੇਖ ਇਸ ਜਿਲ੍ਹੇ ਚ ਜਾਰੀ ਹੋਈਆਂ ਪਾਬੰਦੀਆਂ – ਹੋਇਆ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਦਿਨ-ਬ-ਦਿਨ ਵੱਧ ਰਹੇ ਕਰੋਨਾ ਕੇਸ ਸੂਬਾ ਸਰਕਾਰ ਨੇ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਸੂਬੇ ਅੰਦਰ ਜਿਥੇ ਕਰੋਨਾ ਨੂੰ ਲੈ ਕੇ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਕਰੋਨਾ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਉੱਥੇ ਹੀ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਜਾ ਚੁੱਕੀਆਂ ਹਨ। ਤਾਂ ਜੋ ਕੁਝ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਰੋਕਿਆ ਜਾ ਸਕੇ। ਪੁਲਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਵਧਾ ਦਿੱਤੀ ਜਾਂਦੀ ਹੈ ਉਥੇ ਹੀ ਅਜਿਹੇ ਕੁਝ ਲੋਕਾਂ ਵੱਲੋਂ ਵੱਖ-ਵੱਖ ਮੌਕਿਆਂ ਦੀ ਭਾਲ ਕੀਤੀ ਜਾਂਦੀ ਹੈ।

ਜਿਸ ਨਾਲ ਉਹ ਸੂਬੇ ਦੇ ਹਾਲਾਤਾਂ ਨੂੰ ਖਰਾਬ ਕਰ ਸਕਣ। ਉਥੇ ਹੀ ਅਜਿਹੇ ਲੋਕਾਂ ਉਪਰ ਪੂਰੀ ਨਜ਼ਰ ਰੱਖੀ ਜਾਂਦੀ ਹੈ। ਪੰਜਾਬ ਚ ਇਥੇ ਲਗੀ ਇਹ ਪਾਬੰਦੀ , ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਵੱਖ-ਵੱਖ ਜ਼ਿਲਿਆਂ ਅੰਦਰ ਕਈ ਪਾਬੰਦੀਆਂ ਲਗਾਈਆਂ ਗਈਆਂ ਹਨ ਤੇ ਹੁਣ ਸਾਹਮਣੇ ਆਈ ਜਾਣਕਾਰੀ ਅਨੁਸਾਰ ਮੋਗਾ ਦੇ ਜ਼ਿਲ੍ਹਾ ਮੈਜਿਸਟਰੇਟ ਅਨੀਤਾ ਦਰਸ਼ੀ ਵਲੋਂ ਜ਼ਾਬਤਾ ਫ਼ੌਜਦਾਰੀ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਮੋਗਾ ਅੰਦਰ 30 ਅਪ੍ਰੈਲ ਤੱਕ ਕੁਝ ਪਾਬੰਦੀਆਂ ਲਗਾਈਆਂ ਗਈਆਂ ਹਨ।

ਜ਼ਿਲ੍ਹੇ ਵਿੱਚ ਜਿੱਥੇ ਰਾਤ 8 ਵਜੇ ਤੋਂ ਸਵੇਰੇ 5 ਵਜੇ ਤਕ ਰਾਤ ਦਾ ਕਰਫ਼ਿਊ ਲਾਗੂ ਰਹੇਗਾ। ਉੱਥੇ ਹੀ ਟਰਾਂਸਪੋਰਟ ਵਿੱਚ ਬੱਸਾਂ , ਰੇਲ , ਆਟੋ ਟੈਕਸੀਆਂ ਵਿੱਚ 50 ਫੀਸਦੀ ਯਾਤਰੀਆਂ ਨੂੰ ਸਫਰ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਉਥੇ ਹੀ ਐਤਵਾਰ ਨੂੰ ਸਾਰੇ ਹੋਟਲ, ਦੁਕਾਨਾਂ, ਮਾਰਕੀਟ ,ਬਾਜ਼ਾਰ ਅਤੇ ਰੈਸਟੋਰੈਂਟ ਵੀ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਵਿਆਹ ਸਮਾਗਮ ਅਤੇ ਅੰਤਿਮ ਸੰਸਕਾਰ ਅਤੇ ਮਰਗ ਸਮਾਗਮ ਦੇ ਵਿਚ 20 ਤੋਂ ਵਧੇਰੇ ਲੋਕਾਂ ਦੇ ਉਪਰ ਪਾਬੰਦੀ ਲਾਗੂ ਕੀਤੀ ਗਈ ਹੈ।

ਇਨ੍ਹਾਂ ਤੋਂ ਇਲਾਵਾ ਕਿਸੇ ਹੋਰ ਪ੍ਰੋਗਰਾਮ ਸਬੰਧੀ 10 ਵਿਅਕਤੀਆਂ ਦੇ ਇਕੱਠੇ ਕਰਨ ਦੀ ਪ੍ਰਵਾਨਗੀ ਉਪ ਮੰਡਲ ਮਜਿਸਟਰੇਟ ਤੋਂ ਲੈਣੀ ਪਵੇਗੀ। ਉੱਥੇ ਹੀ ਜ਼ਿਲੇ ਅੰਦਰ ਸਾਰੇ ਸਿਨੇਮਾ ਹਾਲ ਬਾਰ ,ਜਿਮ ,ਸਪਾ, ਸਵਿਮਿੰਗ ਪੂਲ, ਕੋਚਿੰਗ ਸੈਂਟਰ ਅਤੇ ਖੇਡ ਦੇ ਮੈਦਾਨ ਬੰਦ ਕੀਤੇ ਗਏ ਹਨ। ਹੋਟਲ ਅਤੇ ਰੈਸਟੋਰੈਂਟ ਵਿੱਚ ਵੀ ਸਿਰਫ ਹੋਮ ਡਿਲੀਵਰੀ ਦੀ ਹੀ ਆਗਿਆ ਦਿੱਤੀ ਗਈ ਹੈ। ਕਿਸੇ ਵੀ ਧਾਰਮਿਕ, ਸਮਾਜਿਕ ਜਾਂ ਰਾਜਨੀਤਕ ਇਕੱਠ ਵਿੱਚ ਸ਼ਾਮਲ ਹੋਣ ਤੋਂ ਬਾਅਦ 5 ਦਿਨ ਲਈ ਆਪਣੇ ਘਰ ਵਿੱਚ ਇਕਾਂਤਵਾਸ ਹੋਣਾ ਜ਼ਰੂਰੀ ਕੀਤਾ ਗਿਆ ਹੈ, ਤੇ ਉਨ੍ਹਾਂ ਵਿਅਕਤੀਆਂ ਦਾ ਕਰੋਨਾ ਟੈਸਟ ਵੀ ਕਰਵਾਇਆ ਜਾਵੇਗਾ।