ਕੋਰੋਨਾ ਦਾ ਕਰਕੇ ਸਰਕਾਰ ਨੇ ਇਥੇ ਸਿਰਫ 5 ਬੰਦਿਆਂ ਦੇ ਜਾਣ ਦਾ ਕਰਤਾ ਇਹ ਹੁਕਮ – ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਦੇਸ਼ ਵਿਚ ਵੱਧ ਰਹੇ ਕਰੋਨਾ ਦੇ ਕੇਸਾਂ ਕਾਰਨ ਬਹੁਤ ਸਾਰੇ ਸੂਬਿਆਂ ਵਿੱਚ ਸਥਿਤੀ ਬਹੁਤ ਹੀ ਜ਼ਿਆਦਾ ਭਿਆਨਕ ਹੁੰਦੀ ਜਾ ਰਹੀ ਹੈ। ਜਿਸ ਕਾਰਨ ਸੂਬਾ ਸਰਕਾਰਾਂ ਕਾਫ਼ੀ ਚਿੰਤਾ ਵਿਚ ਨਜ਼ਰ ਆ ਰਹੀਆਂ ਹਨ । ਪਿਛਲੇ ਦੋ ਮਹੀਨੇ ਤੋਂ ਕਰੋਨਾ ਦੀ ਅਗਲੀ ਲਹਿਰ ਬਹੁਤ ਸਾਰੇ ਸੂਬਿਆਂ ਵਿੱਚ ਕਹਿਰ ਮਚਾ ਰਹੀ ਹੈ। ਇਸ ਕਰੋਨਾ ਦੀ ਅਗਲੀ ਲਹਿਰ ਦਾ ਸਭ ਤੋਂ ਵਧੇਰੇ ਅਸਰ ਮਹਾਂਰਾਸ਼ਟਰ ਸੂਬੇ ਉਪਰ ਪਿਆ ਜੇਕਰ ਕਰੋਨਾ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ। ਸਭ ਸੂਬਾ ਸਰਕਾਰਾਂ ਵੱਲੋਂ ਆਪਣੇ ਸੂਬਿਆਂ ਵਿੱਚ ਵੱਧ

ਰਹੇ ਕਰੋਨਾ ਕੇਸਾਂ ਦੇ ਹਾਲਾਤਾਂ ਦੇ ਮੱਦੇਨਜ਼ਰ ਕਦਮ ਚੁੱਕੇ ਜਾ ਰਹੇ ਹਨ। ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਭ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਵਧ ਰਹੇ ਕੇਸਾਂ ਦੇ ਮਾਮਲਿਆਂ ਉਪਰ ਬੈਠਕ ਕੀਤੀ ਗਈ ਸੀ। ਉਥੇ ਹੀ ਸਾਰੇ ਸੂਬਿਆਂ ਵਿਚ ਕਰੋਨਾ ਟੈਸਟ ਅਤੇ ਟੀਕਾ ਕਰਨ ਦੀ ਸਮਰੱਥਾ ਨੂੰ ਵਧਾਉਣ ਤੇ ਜ਼ੋਰ ਦਿੱਤਾ ਗਿਆ। ਕਰੋਨਾ ਕਰਕੇ ਸਰਕਾਰ ਨੇ ਇੱਥੇ ਸਿਰਫ਼ ਪੰਜ ਬੰਦਿਆਂ ਦੇ ਜਾਣ ਦਾ ਕਰਤਾ ਹੈ ਇਹ ਹੁਕਮ। ਉੱਤਰ ਪ੍ਰਦੇਸ਼ ਦੇ ਵਿੱਚ ਵਧ ਰਹੇ ਕਰੋਨਾ ਕੇਸਾਂ ਨੂੰ

ਦੇਖਦੇ ਹੋਏ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਦੇਸ਼ ਅੰਦਰ ਜਿਥੇ 13 ਅਪ੍ਰੈਲ ਤੋਂ ਨਵਰਾਤਰੇ ਸ਼ੁਰੂ ਹੋ ਰਹੇ ਹਨ। ਉਥੇ ਹੀ ਕਰੋਨਾ ਕੇਸਾਂ ਦੇ ਵਧੇ ਹੋਏ ਹਾਲਾਤ ਨੂੰ ਦੇਖਦੇ ਹੋਏ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵੱਲੋਂ ਮੰਦਰ ਅਤੇ ਮਸਜਿਦਾਂ ਵਿੱਚ ਬਹੁਤ ਜ਼ਿਆਦਾ ਭੀੜ ਉਪਰ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਵੱਲੋਂ ਧਾਰਮਿਕ ਅਸਥਾਨਾਂ ਤੇ ਇਕ ਵਾਰ ਵਿਚ ਪੰਜ ਲੋਕਾਂ ਦੇ ਇਕੱਠੇ ਜਾਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਰਮਜ਼ਾਨ ਦੇ ਮਹੀਨੇ ਵਿੱਚ ਵੀ ਬਹੁਤ ਸਾਰੇ ਲੋਕਾਂ ਵੱਲੋਂ ਰੋਜ਼ਾ ਖੋਲ੍ਹਣ

ਲਈ ਨਮਾਜ਼ ਵਾਸਤੇ ਮਸਜਿਦ ਵਿੱਚ ਆਉਣ ਤੇ ਵੀ ਪਾਬੰਦੀ ਲਗਾਈ ਗਈ ਹੈ ਜਿਥੇ ਪੰਜ ਲੋਕ ਹੀ ਪ੍ਰਵੇਸ਼ ਕਰ ਸਕਣਗੇ, ਇਸ ਨਾਲ ਮਸਜਿਦਾਂ ਵੀ ਖਾਲੀ ਰਹਿਣਗੀਆਂ। ਉੱਤਰ ਪ੍ਰਦੇਸ਼ ਦੇ ਵਿੱਚ ਵੀ ਕਰੋਨਾ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ ਜਿੱਥੇ ਸਰਕਾਰ ਵੱਲੋਂ ਟੀਕਾਕਰਨ ਦੇ ਵਿੱਚ ਵੀ ਤੇਜ਼ੀ ਲਿਆਂਦੀ ਜਾ ਰਹੀ ਹੈ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨਾਂ ਅਤੇ ਏਅਰਪੋਰਟ ਤੇ ਵੀ ਕਰੋਨਾ ਟੈਸਟਾਂ ਨੂੰ ਵਧਾ ਦਿੱਤਾ ਗਿਆ ਹੈ। ਉੱਥੇ ਹੀ ਸਰਕਾਰ ਵੱਲੋਂ ਸਭ ਲੋਕਾਂ ਨੂੰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ ਗਈ ਹੈ।