ਕੋਰੋਨਾ ਤੋਂ ਬਾਅਦ ਹੁਣ ਆ ਗਈ ਨਵੀਂ ਬਿਪਤਾ – ਦੁਨੀਆਂ ਤੇ ਪੈ ਗਈ ਚਿੰਤਾ , ਚੂਹਿਆਂ ਤੋਂ ਫੈਲ ਰਹੀ ਇਹ ਖਤਰਨਾਕ ਬਿਮਾਰੀ

ਆਈ ਤਾਜਾ ਵੱਡੀ ਖਬਰ 

ਪੂਰੀ ਦੁਨੀਆ ਵਿਚ ਪਿਛਲੇ ਦੋ ਸਾਲਾਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਸਾਰੇ ਦੇਸ਼ਾਂ ਨੂੰ ਕਰੋਨਾ ਦੀ ਚਪੇਟ ਵਿੱਚ ਆਉਣ ਕਾਰਨ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ। ਕਰੋਨਾ ਨੂੰ ਠੱਲ੍ਹ ਪਾਉਣ ਲਈ ਸਭ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਬਹੁਤ ਸਾਰੀਆਂ ਸਖ਼ਤ ਪਾਬੰਦੀਆਂ ਤੱਕ ਲਾਗੂ ਕਰਨੀਆਂ ਪਈਆਂ। ਉਥੇ ਹੀ ਕਰੋਨਾ ਤੋਂ ਬਾਅਦ ਆਏ ਦਿਨ ਕੋਈ ਨਾ ਕੋਈ ਨਵੀਂ ਕੁਦਰਤੀ ਆਫ਼ਤ ਸਾਹਮਣੇ ਆ ਜਾਂਦੀ ਹੈ ਫਿਰ ਤੋਂ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੰਦੀ ਹੈ। ਜਿੱਥੇ ਟੀਕਾਕਰਨ ਦੇ ਜ਼ਰੀਏ ਇਸ ਕਰੋਨਾ ਨੂੰ ਠੱਲ ਪਾਈ ਗਈ ਹੈ। ਉੱਥੇ ਹੀ ਇਕ ਤੋਂ ਬਾਅਦ ਇਕ ਕੁਦਰਤੀ ਆਫ਼ਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।

ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਹੁਣ ਕਰੋਨਾ ਤੋਂ ਬਾਅਦ ਇਹ ਨਵੀਂ ਬਿਪਤਾ ਦੁਨੀਆਂ ਤੇ ਆ ਗਈ ਹੈ ਜਿਸ ਨਾਲ ਫਿਰ ਤੋਂ ਚਿੰਤਾ ਫੈਲ ਗਈ ਹੈ, ਜਿੱਥੇ ਇਕ ਖਤਰਨਾਕ ਬੀਮਾਰੀ ਚੂਹਿਆਂ ਤੋਂ ਪੈਦਾ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਚੂਹੇ ਤੋਂ ਪੈਦਾ ਹੋਣ ਵਾਲੀ ਨਵੀਂ ਬਿਮਾਰੀ ਲਾਸਾ ਸਾਹਮਣੇ ਆ ਰਹੀ ਹੈ। ਜਿੱਥੇ ਨਜੀਰੀਆ ਵਿੱਚ ਲਾਸਾ ਨਾਮ ਦੀ ਇੱਕ ਜਗ੍ਹਾ ਤੋਂ ਇਹ ਵਾਇਰਸ ਪਹਿਲੀ ਵਾਰ ਸਾਹਮਣੇ ਆਇਆ ਸੀ।ਉਥੇ ਹੀ ਇਨਸਾਨਾਂ ਦਾ ਵਾਇਰਸ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਤ ਕਰ ਰਿਹਾ ਹੈ ਇਸ ਦੀ ਚਪੇਟ ਵਿੱਚ ਆਉਣ ਕਾਰਨ ਕੁਝ ਮੌਤ ਹੋਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ।

ਦੱਸਿਆ ਗਿਆ ਹੈ ਕਿ ਇਹ ਵਾਇਰਸ ਵਧੇਰੇ ਕਰਕੇ ਗਰਭਵਤੀ ਔਰਤਾਂ ਵਿੱਚ ਵੀ ਫੈਲ ਗਿਆ ਹੈ, ਜਿਨ੍ਹਾਂ ਉੱਪਰ ਇਸ ਦਾ ਵਧੇਰੇ ਖ਼ਤਰਾ ਮੰਡਰਾ ਰਿਹਾ ਹੈ। ਇਸ ਸਮੇਂ ਇਸ ਬਿਮਾਰੀ ਨਾਲ ਜਿੱਥੇ ਹਸਪਤਾਲਾਂ ਵਿੱਚ ਪੀੜਤ ਮਰੀਜ਼ਾਂ ਵਿੱਚ ਮੌਤ ਦੀ ਦਰ 15 ਪ੍ਰਤਿਸ਼ਤ ਹੋ ਸਕਦੀ ਹੈ। ਉੱਥੇ ਹੀ ਇਸ ਬਿਮਾਰੀ ਦੀ ਚਪੇਟ ਵਿੱਚ ਆਉਣ ਵਾਲੇ ਬਹੁਤ ਸਾਰੇ ਮਰੀਜ਼ਾਂ ਨੂੰ ਹਸਪਤਾਲ ਦਾਖ਼ਲ ਕਰਵਾਉਣ ਦੀ ਜ਼ਰੂਰਤ ਹੁੰਦੀ ਹੈ। ਅਗਰ ਸਮੇਂ ਸਿਰ ਇਸ ਦਾ ਇਲਾਜ਼ ਨਹੀਂ ਕਰਵਾਇਆ ਜਾਂਦਾ ਤਾਂ ਇਹ ਬਿਮਾਰੀ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ। ਇਸ ਦੇ ਲੱਛਣ 1 ਤੋਂ 3 ਹਫਤਿਆਂ ਬਾਦ ਦਿਖਾਈ ਦਿੰਦੇ ਹਨ।

ਜਿੱਥੇ ਪਹਿਲਾਂ ਬੁਖ਼ਾਰ ਹੁੰਦਾ ਹੈ, ਉੱਥੇ ਹੀ ਇਕ ਤੋਂ ਤਿੰਨ ਹਫ਼ਤਿਆਂ ਬਾਅਦ ਥਕਾਵਟ ਕਮਜ਼ੋਰੀ ਸਿਰਦਰਦ ਅਤੇ ਕੁਝ ਹੋਰ ਲੱਛਣ ਮਹਿਸੂਸ ਹੁੰਦੇ ਹਨ। ਇਸ ਲਈ ਇਸ ਦੀ ਚਪੇਟ ਵਿਚ ਆਉਣ ਤੋਂ ਬਚਣ ਵਾਸਤੇ ਇਸ ਬਿਮਾਰੀ ਤੋਂ ਪੀੜਤ ਲੋਕਾਂ ਦੇ ਸੰਪਰਕ ਵਿੱਚ ਆਉਣ ਤੋਂ ਬਚਣਾ ਚਾਹੀਦਾ ਹੈ ਅਤੇ ਹੱਥ ਨਹੀਂ ਮਿਲਾਉਣਾ ਚਾਹੀਦਾ ਤੇ ਜੱਫੀ ਨਹੀਂ ਪਾਉਣੀ ਚਾਹੀਦੀ। ਹੁਣ ਯੂ ਕੇ ਤੋਂ ਸਾਹਮਣੇ ਇਹ ਜਾਣਕਾਰੀ ਅਨੁਸਾਰ ਇਸ ਦੇ 3 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸ ਨਾਲ ਫਿਰ ਤੋਂ ਲੋਕਾਂ ਵਿਚ ਡਰ ਵੇਖਿਆ ਜਾ ਰਿਹਾ ਹੈ।