ਕੋਰੋਨਾ ਕਾਰਨ ਪੰਜਾਬ ਸਰਕਾਰ ਵਲੋਂ ਸਕੂਲਾਂ ਨੂੰ ਬੰਦ ਕਰਨ ਦੇ ਵਿਚਕਾਰ ਹੁਣ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਸਮੇਂ ਦੇ ਨਾਲ ਨਾਲ ਹਰ ਇਕ ਚੀਜ਼ ਦੇ ਵਿੱਚ ਤਬਦੀਲੀ ਆਉਂਦੀ ਹੈ ਅਤੇ ਇਸ ਆਈ ਹੋਈ ਤਬਦੀਲੀ ਦੇ ਕਾਰਨ ਬਹੁਤ ਵੱਡਾ ਅੰਤਰ ਵੀ ਦੇਖਣ ਨੂੰ ਮਿਲ ਜਾਂਦਾ ਹੈ। ਪਰ ਇਨ੍ਹਾਂ ਵਿੱਚੋਂ ਕੁਝ ਤਬਦੀਲੀਆਂ ਅਜਿਹੀਆਂ ਹੁੰਦੀਆਂ ਹਨ ਜੋ ਸ਼ਾਇਦ ਇਨਸਾਨੀ ਜੀਵਨ ਵਾਸਤੇ ਸਹੀ ਨਹੀਂ ਹੁੰਦੀਆਂ ਅਤੇ ਇਨ੍ਹਾਂ ਦਾ ਸਾਨੂੰ ਭਾਰੀ ਮਾਤਰਾ ਦੇ ਵਿੱਚ ਨੁ-ਕ-ਸਾ-ਨ ਝੱਲਣਾ ਪੈਂਦਾ ਹੈ। ਬੀਤੇ ਤਕਰੀਬਨ ਡੇਢ ਸਾਲ ਦੇ ਵੱਧ ਸਮੇਂ ਤੋਂ ਇੱਕ ਅਜਿਹੀ ਬਿਮਾਰੀ ਨੇ ਪੂਰੇ ਸੰਸਾਰ ਦੇ ਉਪਰ ਆਪਣਾ ਅਜਿਹਾ ਕਹਿਰ ਵਰਸਾਇਆ ਹੈ ਜਿਸਦੇ ਜ਼ੁਲਮ ਦੇ ਨਾਲ ਅੱਜ ਧਰਤੀ ਦਾ ਹਰ ਇੱਕ ਇਨਸਾਨ ਪੂਰੀ ਤਰ੍ਹਾਂ ਸ-ਹਿ-ਮ ਦੇ ਸਾਏ ਥੱਲੇ ਰਹਿਣ ਨੂੰ ਮ-ਜ਼-ਬੂ-ਰ ਹੋ ਚੁੱਕਾ ਹੈ।

ਕੋਰੋਨਾ ਵਾਇਰਸ ਨਾਮ ਦੀ ਲਾਗ ਦੀ ਬਿਮਾਰੀ ਦੀ ਸ਼ੁਰੂਆਤ ਅਕਤੂਬਰ 2019 ਦੇ ਵਿਚ ਹੋਈ ਸੀ ਅਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਸ ਬਿਮਾਰੀ ਦੇ ਕਾਰਨ ਬਹੁਤ ਸਾਰੇ ਬਦਲਾਅ ਦੇਖਣ ਦੇ ਵਿੱਚ ਨਜ਼ਰ ਆਏ ਹਨ। ਜੇਕਰ ਪੰਜਾਬ ਸੂਬੇ ਦੀ ਗੱਲ ਕੀਤੀ ਜਾਵੇ ਇਸ ਬਿਮਾਰੀ ਦਾ ਸਭ ਤੋਂ ਵੱਡਾ ਅਸਰ ਨਿੱਜੀ ਸਕੂਲਾਂ ਉੱਪਰ ਦੇਖਣ ਨੂੰ ਪਾਇਆ ਗਿਆ। ਕਿਉਂਕਿ ਇਸ ਬਿਮਾਰੀ ਤੋਂ ਬਚਾਅ ਲਈ ਸਕੂਲਾਂ ਨੂੰ ਬੰਦ ਕੀਤਾ ਗਿਆ ਸੀ ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਤੇ ਪ੍ਰਭਾਵਿਤ ਹੋਈ ਹੀ ਹੈ ਨਾਲ ਹੀ ਉੱਥੇ ਕੰਮ ਕਰਨ ਵਾਲੇ ਅਧਿਆਪਕਾਂ ਅਤੇ ਹੋਰ ਸਟਾਫ ਮੈਂਬਰਾਂ ਦੀ ਨੌਕਰੀ ਉਪਰ ਵੀ ਸੰਕਟ ਦੇ ਕਾਲੇ ਬੱਦਲ ਛਾ ਗਏ ਹਨ। ਹੁਣ ਇੱਕ ਵੱਡਾ ਝਟਕਾ ਨਿੱਜੀ ਸਕੂਲ ਵਾਲਿਆਂ ਨੂੰ ਲੱਗਾ ਹੈ।

ਪ੍ਰਾਪਤ ਹੋ ਰਹੀ ਜਾਣਕਾਰੀ ਮੁਤਾਬਕ 33 ਹਜ਼ਾਰ ਵਿਦਿਆਰਥੀਆਂ ਨੇ ਨਿੱਜੀ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਦਾ ਰੁਖ ਕਰ ਲਿਆ ਹੈ। ਇਕ ਅੰਕੜੇ ਮੁਤਾਬਕ ਸਾਲ 2021-2022 ਦੇ ਨਵੇਂ ਵਿੱਦਿਅਕ ਸੈਸ਼ਨ ਦੇ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 33,132 ਉਨ੍ਹਾਂ ਵਿਦਿਆਰਥੀਆਂ ਨੇ ਦਾਖਲਾ ਲਿਆ ਹੈ ਜੋ ਪਹਿਲਾਂ ਨਿੱਜੀ ਸਕੂਲਾਂ ਦੇ ਵਿੱਚ ਪੜ੍ਹਦੇ ਸਨ। ਇਸ ਦਾ ਵੱਡਾ ਕਾਰਨ ਨਿੱਜੀ ਸਕੂਲਾਂ ਵਿੱਚ ਆਈ ਹੋਈ ਆਰਥਿਕ ਤੰਗੀ ਹੈ ਜਿਸ ਕਾਰਨ ਉਹ ਆਪਣੇ ਸਟਾਫ ਨੂੰ ਤਨਖਾਹ ਦੇਣ ਤੋਂ ਵੀ ਅਸਮਰੱਥ ਹਨ।

ਨਿੱਜੀ ਸਕੂਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਆਰਥਿਕ ਕਮਜ਼ੋਰੀ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਕਈ ਸਟਾਫ ਮੈਂਬਰਾਂ ਨੂੰ ਨੌਕਰੀ ਤੋਂ ਕੱਢਣਾ ਪਿਆ ਅਤੇ ਉਹ ਆਨਲਾਈਨ ਜਮਾਤਾਂ ਅਤੇ ਟੀਵੀ ਚੈਨਲਾਂ ਰਾਹੀਂ ਬੱਚਿਆਂ ਨੂੰ ਸਿੱਖਿਆ ਮੁਹੱਈਆ ਕਰਵਾਉਣ ਦਾ ਸਰਕਾਰੀ ਸਕੂਲਾਂ ਨਾਲ ਮੁਕਾਬਲਾ ਵੀ ਨਹੀਂ ਕਰ ਸਕਦੇ। ਇਸਦੇ ਨਾਲ ਹੀ ਨਿੱਜੀ ਸਕੂਲਾਂ ਨੇ ਸਰਕਾਰ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਉਨ੍ਹਾਂ ਦੀ ਵਿੱਤੀ ਤੌਰ ‘ਤੇ ਮਦਦ ਕਰਨ ਦੇ ਲਈ ਗੰ-ਭੀ-ਰ-ਤਾ ਨਾਲ ਸੋਚਣ।