ਕੋਰੋਨਾ ਕਰਕੇ ਹੁਣੇ ਹੁਣੇ 30 ਜੂਨ ਤੱਕ ਲਈ ਹੋ ਗਿਆ ਇਹ ਐਲਾਨ – ਆਈ ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਸਫ਼ਰ ਤੈਅ ਕਰਨ ਵਾਸਤੇ ਮਨੁੱਖ ਆਵਾਜਾਈ ਦੇ ਕਈ ਸਾਧਨਾਂ ਦੀ ਵਰਤੋਂ ਕਰਦਾ ਹੈ। ਇਸ ਦੌਰਾਨ ਮਨੁੱਖ ਨੂੰ ਕਈ ਤਰ੍ਹਾਂ ਦੇ ਨਿਯਮਾਂ ਦੀ ਪਾਲਣਾ ਵੀ ਕਰਨੀ ਪੈਂਦੀ ਹੈ। ਆਪਣੇ ਸਫਰ ਨੂੰ ਆਰਾਮ ਦਾਇਕ ਬਣਾਉਣ ਵਾਸਤੇ ਮਨੁੱਖ ਵਧੀਆ ਗੱਡੀ ਦੀ ਚੋਣ ਕਰਦਾ ਹੈ। ਤਾਂ ਜੋ ਉਸ ਨੂੰ ਸਫ਼ਰ ਦੇ ਦੌਰਾਨ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪੈ ਸਕੇ। ਪਰ ਇਕੱਲਾ ਵਧੀਆ ਗੱਡੀ ਦੀ ਚੋਣ ਕਰਨ ਨਾਲ ਹੀ ਸਾਡੇ ਸਫ਼ਰ ਦੀਆਂ ਦਿੱਕਤਾਂ ਖ਼ਤਮ ਨਹੀਂ ਹੁੰਦੀਆਂ। ਸਾਨੂੰ ਗੱਡੀ ਦੇ ਨਾਲ ਜੁੜੇ ਹੋਏ ਦਸਤਾਵੇਜ਼ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ।

ਪਿਛਲੇ ਕਰੀਬ ਡੇਢ ਸਾਲ ਤੋਂ ਇੱਕ ਅਜਿਹੀ ਬਿਮਾਰੀ ਨੇ ਇਸ ਸੰਸਾਰ ਦੇ ਵਿਚ ਆਪਣਾ ਦਬਦਬਾ ਬਣਿਆ ਹੋਇਆ ਹੈ ਜਿਸ ਦੇ ਨਾਲ ਆਮ ਜਨ ਜੀਵਨ ਬੁਰੀ ਤਰ੍ਹਾਂ ਅਸਤਵਿਅਸਤ ਹੋ ਚੁੱਕਾ ਹੈ। ਇਸ ਦਾ ਸਭ ਤੋਂ ਵੱਡਾ ਅਸਰ ਆਵਾਜਾਈ ਦੇ ਉਪਰ ਵੀ ਦੇਖਣ ਨੂੰ ਮਿਲਿਆ। ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਦੇਖਦੇ ਹੋਏ ਹੀ ਵਾਹਨ ਨਾਲ ਸਬੰਧਤ ਦਸਤਾਵੇਜ਼ਾਂ ਦੀ ਮਿਆਦ ਲਾਕਡਾਊਨ ਦੌਰਾਨ ਖਤਮ ਹੋ ਰਹੀ ਸੀ। ਜਿਸ ਉਪਰ ਸਰਕਾਰ ਨੇ ਇਕ ਅਹਿਮ ਫੈਸਲਾ ਲੈਂਦੇ ਹੋਏ

ਲਾਕ ਡਾਊਨ ਸਮੇਂ ਮਿਆਦ ਖਤਮ ਹੋਣ ਵਾਲੇ ਸਾਰੇ ਵਾਹਨਾਂ ਦੇ ਦਸਤਾਵੇਜ਼ਾਂ ਦੀ ਨਵੀਨੀ ਕਰਨ ਦੀ ਹੱਦ 31 ਮਾਰਚ 2021 ਤੱਕ ਵਧਾ ਦਿੱਤੀ ਗਈ ਸੀ। ਹੁਣ ਰੋਡ ਟਰਾਂਸਪੋਰਟ ਮੰਤਰਾਲੇ ਨੇ ਰਿਨਿਊ ਨਾਲ ਸਬੰਧਤ ਵਾਹਨਾਂ ਦੇ ਦਸਤਾਵੇਜਾਂ ਦੀ ਨਵੀਨੀਕਰਨ ਦੀ ਸੀਮਾ 30 ਜੂਨ 2021 ਤੱਕ ਵਧਾ ਦਿੱਤੀ ਹੈ। ਮੰਤਰਾਲੇ ਵੱਲੋਂ ਇਹ ਫ਼ੈਸਲਾ ਕੋਰੋਨਾ ਵਾਇਰਸ ਦੇ ਵੱਧਦੇ ਹੋਏ ਪਸਾਰ ਨੂੰ ਦੇਖਦੇ ਹੋਏ ਲਿਆ ਗਿਆ ਹੈ। ਵਾਹਨਾਂ ਨਾਲ ਜੁੜੇ ਹੋਏ ਦਸਤਾਵੇਜ਼ ਜਿਵੇਂ ਕਿ ਵਾਹਨ ਦਾ ਫਿਟਨੈਂਸ ਸਰਟੀਫਿਕੇਟ, ਰਜਿਸਟਰੇਸ਼ਨ ਸਰਟੀਫਿਕੇਟ, ਡਰਾਇਵਰ ਦਾ ਲਾਇਸੈਂਸ,

ਪ੍ਰਦੂਸ਼ਨ ਸਰਟੀਫਿਕੇਟ, ਵਾਹਨ ਦੀ ਇਨਸ਼ੋਰੈਂਸ ਅਤੇ ਸੀ ਐਨ ਜੀ ਦੀ ਲੀਕੇਜ ਨਾਲ ਸਬੰਧਤ ਜੁੜੀਆਂ ਹੋਈਆਂ ਸੇਵਾਵਾਂ ਦੀ ਰਿਨਿਊ ਦੀ ਹੱਦ ਵਧਾ ਦਿੱਤੀ ਗਈ ਹੈ। ਇਸ ਸਬੰਧੀ ਬੱਸ ਅਤੇ ਕਾਰ ਅਪਰੇਟਰ ਕਨਫੈਡਰੇਸ਼ਨ ਆਫ ਇੰਡੀਆ ਦੇ ਚੇਅਰਮੈਨ ਗੁਰਮੁਖੀ ਸਿੰਘ ਤਨੇਜਾ ਨੇ ਆਖਿਆ ਹੈ ਕਿ ਨਵੇਂ ਐਲਾਨ ਤੋਂ ਬਾਅਦ ਐਕਸਪਾਇਰ ਹੋ ਚੁੱਕੇ ਕਾਗਜ਼ ਨੂੰ 1 ਫਰਵਰੀ 2020 ਤੋਂ ਬਾਅਦ ਵੀ ਜਾਇਜ਼ ਮੰਨਿਆ ਜਾਵੇਗਾ ਅਤੇ ਸਬੰਧਤ ਏਜੰਸੀ ਅਜਿਹੇ ਕਿਸੇ ਵੀ ਵਾਹਨ ਦੇ ਉੱਪਰ ਕਿਸੇ ਕਿਸਮ ਦੀ ਕੋਈ ਵੀ ਕਾਰਵਾਈ ਨਹੀਂ ਕਰੇਗੀ।