ਆਈ ਤਾਜਾ ਵੱਡੀ ਖਬਰ
ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਹੋਣ ਵਾਲੀ ਬਰਸਾਤ ਕਾਰਨ ਪੰਜਾਬ ਅੰਦਰ ਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰਨ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਉਥੇ ਹੀ ਲੋਕਾਂ ਦੇ ਮਨਾਂ ਅੰਦਰ ਡਰ ਪੈਦਾ ਹੋ ਗਿਆ ਹੈ। ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਹੋਣ ਵਾਲੀ ਬਰਸਾਤ ਨਾਲ ਜਿੱਥੇ ਲੋਕਾਂ ਨੂੰ ਭਾਰੀ ਗਰਮੀ ਤੋਂ ਰਾਹਤ ਮਿਲੀ ਹੈ। ਉਥੇ ਹੀ ਮੌਸਮ ਦੀ ਤਬਦੀਲੀ ਕਾਰਨ ਹੋਣ ਵਾਲੇ ਹਾਦਸਿਆਂ ਵਿੱਚ ਵੀ ਵਾਧਾ ਹੋਇਆ ਹੈ। ਇੱਥੇ ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ਤੇ ਪਹਿਲਾਂ ਹੀ ਜਾਣਕਾਰੀ ਮੁਹਇਆ ਕਰਵਾ ਦਿੱਤੀ ਜਾਂਦੀ ਹੈ ਤਾਂ ਜੋ ਲੋਕ ਮੌਸਮ ਨੂੰ ਦੇਖਦੇ ਹੋਏ ਆਪਣੇ ਇੰਤਜ਼ਾਮ ਕਰ ਸਕਣ।
ਹੁਣ ਕੈਪਟਨ ਅਮਰਿੰਦਰ ਸਿੰਘ ਦੇ ਘਰੋਂ ਵੀ ਇਕ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਇਹ ਨੁਕਸਾਨ ਹੋਇਆ ਹੈ। ਪੰਜਾਬ ਵਿੱਚ ਬੀਤੇ ਕੁਝ ਦਿਨਾਂ ਤੋਂ ਵੱਖ-ਵੱਖ ਖੇਤਰਾਂ ਵਿਚ ਭਾਰੀ ਬਰਸਾਤ ਅਤੇ ਅਸਮਾਨੀ ਬਿਜਲੀ ਪੈਣ ਦੀਆਂ ਬਹੁਤ ਸਾਰੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਜਿਸ ਨਾਲ ਪੰਜਾਬ ਅੰਦਰ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਉੱਥੇ ਹੀ ਹੁਣ ਪਟਿਆਲਾ ਤੋਂ ਸਾਹਮਣੇ ਆਈ ਜਾਣਕਾਰੀ ਅਨੁਸਾਰ ਜਿਥੇ ਜਬਰਦਸਤ ਬਰਸਾਤ ਹੋਣ ਕਾਰਨ ਕਈ ਘਟਨਾਵਾਂ ਵਾਪਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।
ਉਥੇ ਹੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਬਾਗ ਪੈਲਸ ਦੀ ਕੰਧ ਢਹਿ ਗਈ ਹੈ। ਇਹ ਹਾਦਸਾ ਮੰਗਲਵਾਰ ਨੂੰ ਪਟਿਆਲਾ ਵਿੱਚ ਹੋਈ ਭਾਰੀ ਬਰਸਾਤ ਕਾਰਨ ਵਾਪਰਿਆ ਹੈ। ਉਥੇ ਹੀ ਕੈਪਟਨ ਅਮਰਿੰਦਰ ਸਿੰਘ ਦੇ ਰਿਹਾਇਸ਼ੀ ਏਰੀਏ ਨੂੰ ਸੁਰੱਖਿਅਤ ਰੱਖਣ ਵਾਸਤੇ ਪੁਲਿਸ ਦੇ ਵਾਹਨ ਖੜ੍ਹੇ ਕਰ ਦਿੱਤੇ ਗਏ ਹਨ। ਤਾਂ ਜੋ ਬਾਹਰ ਖੜਿਆਂ ਨੂੰ ਮਹਿਲ ਦੇ ਅੰਦਰੋਂ ਕੁਝ ਵੀ ਦਿਖਾਈ ਨਾ ਦੇਵੇ। ਕਿਉਂਕਿ ਇਸ ਬਰਸਾਤ ਦੇ ਕਾਰਣ ਜੋ ਕੰਧ ਡਿੱਗ ਗਈ ਹੈ।
ਉਸ ਕੰਧ ਦਾ 50 ਫੁੱਟ ਦੇ ਕਰੀਬ ਇਸ ਦਾ ਹਿੱਸਾ ਡਿੱਗਿਆ ਹੋਇਆ ਦੱਸਿਆ ਜਾ ਰਿਹਾ ਹੈ। ਜਿਸ ਤੋਂ ਬਾਅਦ ਬਾਹਰ ਖੜ੍ਹ ਕੇ ਮਹਿਲ ਦਾ ਨਜ਼ਾਰਾ ਦੇਖਿਆ ਜਾ ਸਕਦਾ ਸੀ। ਪਰ ਇਸ ਲਈ ਕੰਧ ਦੀ ਜਗ੍ਹਾ ਤੇ ਪੁਲਿਸ ਦੀਆਂ ਗੱਡੀਆਂ ਲਗਾ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਹੋਈ ਬਰਸਾਤ ਕਾਰਨ ਪਟਿਆਲਾ ਵਿੱਚ ਚਾਰ ਮੌਤਾਂ ਹੋ ਗਈਆਂ ਹਨ।
Previous Postਕਨੇਡਾ ਦਾ ਸਿਆਪਾ : ਹੁਣ ਇਸ ਮੁੰਡੇ ਨੇ ਘਰਵਾਲੀ ਨਾਲ ਕੀਤੀ ਇਹ ਚੈਟ ਲਿਆਂਦੀ ਸਾਹਮਣੇ – ਪੜ ਉਡੇ ਸਭ ਦੇ ਹੋਸ਼
Next Postਆਈ ਮਾੜੀ ਖਬਰ – ਪੰਜਾਬ ਚ ਇਥੇ ਹੋ ਗਿਆ ਹੜਾਂ ਦਾ ਖਤਰਾ , ਲੋਕਾਂ ਚ ਛਾਈ ਚਿੰਤਾ ਦੀ ਲਹਿਰ