ਆਈ ਤਾਜ਼ਾ ਵੱਡੀ ਖਬਰ
ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਜਿੱਥੇ ਸਾਰੇ ਦੇਸ਼ਾਂ ਵੱਲੋਂ ਆਪਣੀਆਂ ਸਰਹੱਦਾਂ ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਘਟਾ ਦਿਤਾ ਗਿਆ। ਸਖ਼ਤ ਹਦਾਇਤਾਂ ਦੇ ਨਾਲ ਜਿਥੇ ਹਵਾਈ ਉਡਾਨਾਂ ਨੂੰ ਮੁੜ ਸ਼ੁਰੂ ਕੀਤਾ ਗਿਆ ਉਥੇ ਹੀ ਲੋਕਾਂ ਨੂੰ ਯਾਤਰਾ ਕਰਨ ਵਾਸਤੇ ਸਖਤ ਆਦੇਸ਼ਾਂ ਦੀ ਪਾਲਣਾ ਵੀ ਕਰਨੀ ਪਈ। ਸਾਰੇ ਦੇਸ਼ ਵਿੱਚ ਕਰੋਨਾ ਟੀਕਾਕਰਣ ਨੂੰ ਜਿੱਥੇ ਲਾਜ਼ਮੀ ਕੀਤਾ ਗਿਆ,ਉਥੇ ਹੀ ਮੁੜ ਤੋਂ ਕਈ ਦੇਸ਼ਾਂ ਵਿੱਚ ਫਿਰ ਕਰੋਨਾ ਦੇ ਨਵੇਂ ਰੂਪ ਦੇ ਮਾਮਲੇ ਸਾਹਮਣੇ ਆਏ ਹਨ ਜਿਸ ਨੂੰ ਦੇਖਦੇ ਹੋਏ ਸਖਤ ਹਦਾਇਤਾਂ ਲਾਗੂ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਕਰੋਨਾ ਦੇ ਵਾਧੇ ਨੂੰ ਰੋਕਿਆ ਜਾ ਸਕੇ। ਹੁਣ ਕੈਨੇਡਾ ਨੂੰ ਅੰਤਰਾਸ਼ਟਰੀ ਯਾਤਰਾ ਨੂੰ ਲੈ ਕੇ ਫਿਰ ਤੋਂ ਇਹ ਹੁਕਮ ਜਾਰੀ ਕੀਤੇ ਗਏ ਹਨ। ਜਿੱਥੇ ਇਹ ਸੱਭ ਕਰੋਨਾ ਆਫ਼ਤ ਨੂੰ ਰੋਕਣ ਲਈ ਕੀਤਾ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਵਿੱਚ ਜਿੱਥੇ ਫਿਰ ਤੋਂ ਕਰੋਨਾ ਦੇ ਨਵੇਂ ਰੂਪ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਸ ਨੂੰ ਦੇਖਦੇ ਹੋਏ ਹੁਣ ਕੈਨੇਡਾ ਸਰਕਾਰ ਵੱਲੋਂ ਕੈਨੇਡਾ ਵਿੱਚ ਨਵੇਂ ਵਾਇਰਸ ਦੇ ਨਵੇਂ ਰੂਪਾਂ ਦੀ ਪਛਾਣ ਕਰਨ ਲਈ ਜਿੱਥੇ ਟੈਸਟਿੰਗ ਦੀ ਸਮਰੱਥਾ ਨੂੰ ਵਧਾਇਆ ਜਾ ਰਿਹਾ ਹੈ। ਉਥੇ ਹੀ ਹੁਣ ਕੈਨੇਡਾ ਤੇ 4 ਖ਼ਾਸ ਹਵਾਈ ਅੱਡਿਆਂ ਉਪਰ ਮੁੜ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਪੂਰੀ ਤਰ੍ਹਾਂ ਟੀਕਾਕਰਨ ਅਤੇ ਰੈਡਮ ਕੋਵਿਡ ਟੈਸਟਿੰਗ ਸ਼ੁਰੂ ਕੀਤਾ ਜਾਵੇਗਾ। ਜਦ ਕਿ ਪਹਿਲਾਂ ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਕੈਨੇਡਾ ਵਿੱਚ ਆਉਣ ਵਾਲੇ ਯਾਤਰੀਆਂ ਲਈ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ।
ਜਿਸ ਨੂੰ ਹੁਣ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ। ਕਿਉਂਕਿ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਵਿੱਚ ਕਰੋਨਾ ਦੇ ਮਾਮਲੇ ਸਾਹਮਣੇ ਆਉਣ ਨਾਲ ਮੁੜ ਤੋਂ ਕਰੋਨਾ ਦੀ ਲਹਿਰ ਵਿਚ ਵਾਧਾ ਹੋ ਸਕਦਾ ਹੈ।ਇਹਨਾਂ ਚਾਰ ਪ੍ਰਮੁੱਖ ਹਵਾਈ ਅੱਡਿਆਂ ਵਿਚ ਮਾਂਟਰੀਅਲ,ਵੈਨਕੂਵਰ,ਟੋਰਾਂਟੋ ਕੈਲਗਿਰੀ ਸ਼ਾਮਲ ਹਨ। ਇਨ੍ਹਾਂ ਸਾਰੇ ਹਵਾਈ ਅੱਡਿਆਂ ਉਪਰ ਆਉਣ ਵਾਲੇ ਯਾਤਰੀਆਂ ਤੇ ਸਾਰੇ ਟੈਸਟ ਕੀਤੇ ਜਾਣਗੇ।
ਅਗਰ ਆਉਣ ਵਾਲੇ ਯਾਤਰੀਆਂ ਦਾ ਟੀਕਾਕਰਨ ਨਹੀਂ ਹੋਇਆ ਹੋਵੇਗਾ ਤਾਂ ਉਨ੍ਹਾਂ ਨੂੰ 14 ਦਿਨ ਲਈ ਇਕਾਂਤਵਾਸ ਕਰਕੇ ਪਹਿਲੇ ਅਤੇ 8ਵੇਂ ਦਿਨ ਜਾਂਚ ਕੀਤੀ ਜਾਵੇਗੀ। ਕੈਨੇਡਾ ਆਉਣ ਵਾਲੇ ਯਾਤਰੀਆਂ ਨੂੰ ਪਹੁੰਚਣ ਤੋਂ ਪਹਿਲਾਂ 72 ਘੰਟੇ ਦੇ ਅੰਦਰ ਕਰੂਜ਼ ਵਿੱਚ ਸਵਾਰ ਹੋਣ ਵਾਲੇ ਯਾਤਰੀਆਂ ਲਈ ਮੁਫ਼ਤ ਮੋਬਾਈਲ ਐਪ ਜਾਂ ਵੈਬਸਾਈਟ ਦੀ ਵਰਤੋਂ ਕਰਨੀ ਹੋਵੇਗੀ। ਕਰੋਨਾ ਦੇ ਵਾਧੇ ਨੂੰ ਦੇਖਦੇ ਹੋਏ ਹੀ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
Previous Postਅਮਰੀਕਾ ਚ ਫਿਰ ਹੋਈ ਗੋਲੀਬਾਰੀ, ਬੰਦੂਕਧਾਰੀ ਸ਼ੱਕੀ ਸਮੇਤ 4 ਦੀ ਹੋਈ ਮੌਤ ਅਤੇ ਏਨੇ ਹੋਏ ਜਖਮੀ
Next Postਇੰਡੀਆ ਚ ਨਿੱਤ ਵਰਤੋਂ ਦੀਆਂ ਇਹ ਚੀਜਾਂ ਹੋਣ ਜਾ ਰਹੀਆਂ ਮਹਿੰਗੀਆਂ- ਕਰਲੋ ਜੇਬ ਢਿੱਲੀ ਕਰਨ ਦੀ ਤਿਆਰੀ