ਆਈ ਤਾਜ਼ਾ ਵੱਡੀ ਖਬਰ
ਤਿੰਨ ਸਾਲਾਂ ਤੋਂ ਦੁਨੀਆਂ ‘ਚ ਆਈ ਕੋਰੋਨਾ ਮਹਾਂਮਾਰੀ ਅਜੇ ਤੱਕ ਆਪਣਾ ਕਰੋਪੀ ਰੂਪ ਵਿਖਾ ਰਹੀ ਹੈ , ਅਜੇ ਤਕ ਲੋਕ ਇਸ ਮਹਾਂਮਾਰੀ ਕਾਰਨ ਆਪਣੀਆਂ ਜਾਨਾਂ ਗੁਆ ਰਹੇ ਹਨ। ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਕੁਦਰਤੀ ਆਫ਼ਤਾਂ ਦੀ ਤਾਂ, ਕੁਦਰਤੀ ਆਫ਼ਤਾਂ ਵੀ ਹਰ ਰੋਜ਼ ਦੁਨੀਆਂ ਭਰ ਦੇ ਵੱਖ ਵੱਖ ਥਾਵਾਂ ਤੇ ਕਈ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਕਰ ਰਹੀਆਂ ਹਨ । ਉਥੇ ਹੀ ਜੇਕਰ ਗਲ ਕੀਤਾ ਜਾਵੇ ਪੰਜਾਬੀਆਂ ਦੇ ਗੜ੍ਹ ਕੈਨੇਡਾ ਦਾ ਤਾ, ਕੈਨੇਡਾ ਜਾਣ ਦਾ ਸੁਪਨਾ ਜਿੱਥੇ ਹਰ ਪੰਜਾਬੀ ਦਾ ਅਜੋਕੇ ਸਮੇਂ ਵਿੱਚ ਜਾਣ ਦਾ ਬਣਿਆ ਹੋਇਆ ਹੈ , ਜਿਸ ਦੇ ਚੱਲਦੇ ਪੰਜਾਬੀ ਭਾਰੀ ਗਿਣਤੀ ਵਿੱਚ ਕੈਨੇਡਾ ਪਹੁੰਚ ਰਹੇ ਹਨ , ਇਸੇ ਵਿਚਕਾਰ ਹੁਣ ਕੈਨੇਡਾ ਨਾਲ ਸਬੰਧਤ ਇੱਕ ਖ਼ਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਕਨੇਡਾ ਦੇ ਵਿੱਚ ਇੱਕ ਵਾਰ ਫਿਰ ਤੋਂ ਕੁਦਰਤੀ ਆਫ਼ਤਾਂ ਨੇ ਭਾਰੀ ਤਬਾਹੀ ਮਚਾਈ ।
ਜਿਸ ਕਾਰਨ ਕਈ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਦੱਖਣੀ ਓਂਟਾਰੀਓ ਵਿਚ ਆਏ ਭਿਆਨਕ ਤੂਫਾਨ ਦੇ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ । ਇਸ ਖ਼ਤਰਨਾਕ ਤੂਫ਼ਾਨ ਕਾਰਨ ਲੋਕਾਂ ਦੇ ਘਰਾਂ ਨੂੰ ਬੁਰੀ ਤਰ੍ਹਾਂ ਨਾਲ ਨੁਕਸਾਨ ਪਹੁੰਚਿਆ, ਤੂਫਾਨ ਕਾਰਨ ਬਿਜਲੀ ਦੇ ਖੰਭੇ ਪੁੱਟੇ ਗਏ , ਕਈ ਗੱਡੀਆਂ ਦਾ ਬੁਰੀ ਤਰ੍ਹਾਂ ਦੇ ਨਾਲ ਪਰਖੱਚੇ ਉੱਡ ਗਏ ।
ਉੱਥੇ ਹੀ ਜਦੋਂ ਇਸ ਬਾਬਤ ਪੁਲੀਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪੀਲ ਰੀਜਨਲ ਪੁਲਸ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੈਰੇਟ ਕਾਉਂਟੀ ਵਿੱਚ ਰੁੱਖ ਗੱਡੀ ਤੇ ਟਿਕਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਲੋਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ।
ਜਿਸ ਤੋਂ ਬਾਅਦ ਐਮਰਜੈਂਸੀ ਟੀਮ ਮੌਕੇ ਤੇ ਪਹੁੰਚੀ ਤੇ ਤਿੰਨ ਹੋਰ ਲੋਕ ਉਨ੍ਹਾਂ ਨੂੰ ਫੱਟੜ ਹੋਏ ਮਿਲੇ, ਜਿਨ੍ਹਾਂ ਸਾਰਿਆਂ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ , ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪਰ ਇਸ ਖਤਰਨਾਕ ਘਟਨਾ ਦੇ ਵਾਪਰਨ ਤੋਂ ਬਾਅਦ ਹੁਣ ਲੋਕਾਂ ਵਿੱਚ ਕਾਫ਼ੀ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ।
Home ਤਾਜਾ ਖ਼ਬਰਾਂ ਕੈਨੇਡਾ ਪੰਜਾਬੀਆਂ ਦੇ ਗੜ੍ਹ ਚ ਕੁਦਰਤ ਨੇ ਮਚਾਈ ਭਾਰੀ ਤਬਾਹੀ, ਹੋਇਆ ਭਾਰੀ ਨੁਕਸਾਨ ਅਤੇ 4 ਲੋਕਾਂ ਦੀ ਹੋਈ ਮੌਤ
ਤਾਜਾ ਖ਼ਬਰਾਂ
ਕੈਨੇਡਾ ਪੰਜਾਬੀਆਂ ਦੇ ਗੜ੍ਹ ਚ ਕੁਦਰਤ ਨੇ ਮਚਾਈ ਭਾਰੀ ਤਬਾਹੀ, ਹੋਇਆ ਭਾਰੀ ਨੁਕਸਾਨ ਅਤੇ 4 ਲੋਕਾਂ ਦੀ ਹੋਈ ਮੌਤ
Previous Postਕਰੋਨਾ ਨੂੰ ਲੈਕੇ ਇਥੋਂ ਆਈ ਵੱਡੀ ਮਾੜੀ ਖਬਰ, ਵਧਦੇ ਮਾਮਲਿਆਂ ਨੂੰ ਦੇਖਦੇ ਇਥੇ ਇਥੇ ਲਗਾਇਆ ਲਾਕਡਾਊਨ
Next Postਅਮਰੀਕਾ ਤੋਂ ਆਈ ਵੱਡੀ ਖਬਰ, ਰਾਸ਼ਟਰਪਤੀ ਜੋ ਬਾਇਡਨ ਨੇ ਜਤਾਈ ਇਹ ਚਿੰਤਾ