ਆਈ ਤਾਜਾ ਵੱਡੀ ਖਬਰ
ਅੱਜ ਕੱਲ੍ਹ ਦੇ ਸਮੇਂ ਵਿੱਚ ਰਿਸ਼ਤੇ ਬਹੁਤ ਹੀ ਜਿਆਦਾ ਨਾਜ਼ੁਕ ਹੋ ਚੁੱਕੇ ਹਨ। ਘਰ ਵਿੱਚ ਵਾਪਰਦੀਆਂ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਲੋਕ ਇੱਕ ਦੂਸਰੇ ਤੋਂ ਵੱਖ ਹੋ ਕੇ ਮਿੰਟਾਂ ਵਿੱਚ ਰਿਸ਼ਤਾ ਖ਼ਤਮ ਕਰ ਦਿੰਦੇ ਹਨ| ਜਿਸਦੀ ਤਾਜ਼ਾ ਮਿਸਾਲ ਕਨੇਡਾ ਦੇ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੀ ਪਤਨੀ ਦੇ ਰਿਸ਼ਤੇ ਵਿਚਾਲੇ ਵੇਖਣ ਨੂੰ ਮਿਲੀ ਹੈ। ਦਰਅਸਲ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੂਰੇ ਅਠਾਰਾਂ ਸਾਲਾਂ ਬਾਅਦ ਆਪਣੀ ਪਤਨੀ ਤੋਂ ਵੱਖ ਹੋਣ ਦਾ ਫੈਸਲਾ ਲੈ ਲਿਆ ਹੈ। ਦਸਦਿਆਂ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਪਤਨੀ ਸੋਫੀ ਗਰੇਗੋਇਰ ਟਰੂਡੋ ਨੇ ਇੱਕਦੂੱਜੇ ਤੋਂ ਹੁਣ ਵੱਖ ਹੋਣ ਦਾ ਐਲਾਨ ਕਰ ਦਿੱਤਾ ਹੈ।
ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਜਸਟਿਨ ਟਰੂਡੋ ਦੇ ਵਲੋਂ ਸਾਲ 2005 ਦੇ ਵਿੱਚ ਵਿਆਹ ਕਰਵਾਇਆ ਗਿਆ ਸੀ ਤੇ ਉਨ੍ਹਾਂ ਦੇ ਤਿੰਨ ਬੱਚੇ ਹਨ। ਹੁਣ ਵਿਆਹ ਦੇ 18 ਸਾਲ ਬਾਅਦ ਉਹਨਾਂ ਵੱਲੋਂ ਹੁਣ ਇਹ ਫ਼ੈਸਲਾ ਲਿਆ ਗਿਆ ਹੈ ਕਿ ਹੁਣ ਉਹ ਦੋਵੇਂ ਇਸ ਰਿਸ਼ਤੇ ਦੇ ਵਿੱਚ ਅੱਗੇ ਨਹੀਂ ਵਧਣਗੇ। ਟਰੂਡੋ ਅਤੇ ਉਨ੍ਹਾਂ ਦੀ ਪਤਨੀ ਨੇ ਸੋਸ਼ਲ ਮੀਡੀਆ ‘ਤੇ ਆਪਣੇ ਤਲਾਕ ਦੀ ਖਬਰ ਦੀ ਪੁਸ਼ਟੀ ਕੀਤੀ ਹੈ। ਜ਼ਿਕਰਯੋਗ ਹੈ ਕਿ ਟਰੂਡੋ ਨੇ ਆਪਣੇ ਇੰਸਟਾਗ੍ਰਾਮ ਪੋਸਟ ‘ਚ ਲਿਖਿਆ ਕਿ ਸੋਫੀ ਅਤੇ ਮੈਂ ਇਹ ਦੱਸਣਾ ਚਾਹੁੰਦੇ ਹਾਂ ਕਿ ਕਈ ਅਰਥਪੂਰਨ ਅਤੇ ਮੁਸ਼ਕਲ ਗੱਲਬਾਤ ਤੋਂ ਬਾਅਦ ਅਸੀਂ ਵੱਖ ਹੋਣ ਦਾ ਫੈਸਲਾ ਕੀਤਾ, ਫਿਲਹਾਲ ਤਲਾਕ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਆਪਣੀ ਪੋਸਟ ਵਿੱਚ, ਟਰੂਡੋ ਨੇ ਪਰਿਵਾਰ ਨੂੰ ਕਾਇਮ ਰੱਖਣ ਲਈ ਆਪਣੀ ਵਚਨਬੱਧਤਾ ‘ਤੇ ਜ਼ੋਰ ਦਿੱਤਾ, ਇਹ ਯਕੀਨੀ ਬਣਾਉਣ ਲਈ ਕਿ ਜੋੜੇ ਦੇ ਤਿੰਨ ਬੱਚਿਆਂ ਦੀ ਤੰਦਰੁਸਤੀ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਰਹੇ। ਪਰ ਜਸਟਿਨ ਟਰੂਡੋ ਤੇ ਉਹਨਾਂ ਦੀ ਪਤਨੀ ਨੂੰ ਪਿਆਰ ਕਰਨ ਵਾਲਿਆਂ ਦੇ ਵਿੱਚ ਇੱਕੋ ਹੀ ਗੱਲ ਦੀ ਸ਼ੰਕਾ ਪਾਈ ਜਾ ਰਹੀ ਹੈ ਕਿ ਆਖਰ ਇਹ ਜੋੜੀ ਇੰਨੇ ਸਾਲਾਂ ਬਾਅਦ ਇੱਕ ਦੂਸਰੇ ਤੋਂ ਵੱਖ ਕਿਓ ਹੁੰਦੀ ਪਈ ਹੈ l
ਇਸ ਬਾਬਤ ਜਸਟਿਨ ਟਰੂਡ ਤੇ ਉਹਨਾਂ ਦੀ ਪਤਨੀ ਦੇ ਵਲੋਂ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
Previous Postਪਤਨੀ ਤੇ ਸੱਸ ਦੀਆਂ ਹਰਕਤਾਂ ਤੋਂ ਦੁੱਖੀ 2 ਬੱਚਿਆਂ ਦੇ ਪਿਓ ਨੇ ਚੁਕਿਆ ਖੌਫਨਾਕ ਕਦਮ
Next Postਬੋਲੀਵੁਡ ਦੀ ਇਸ ਮਸ਼ਹੂਰ ਹਸਤੀ ਦੀ ਅਚਾਨਕ ਸਟੂਡੀਓ ਚ ਮਿਲੀ ਲਾਸ਼ , ਪ੍ਰੰਸ਼ਸਕਾਂ ਚ ਛਾਇਆ ਸੋਗ