ਕੈਨੇਡਾ ਤੋਂ ਆਈ ਵੱਡੀ ਮੰਦਭਾਗੀ ਖਬਰ, ਪੰਜਾਬੀ ਟਰੱਕ ਡਰਾਈਵਰ ਦੀ ਹੋਈ ਹਾਦਸੇ ਚ ਮੌਤ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਪੰਜਾਬੀ ਜਿੱਥੇ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਵਸੇ ਹੋਏ ਹਨ। ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਦੇ ਵਿਚ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਕੈਨੇਡਾ ਵਿੱਚ ਵਸਣ ਵਾਲੇ ਬਹੁਤ ਸਾਰੇ ਪੰਜਾਬੀਆਂ ਨੇ ਜਿੱਥੇ ਹਰ ਖੇਤਰ ਵਿਚ ਸਫ਼ਲਤਾ ਦੇ ਝੰਡੇ ਗੱਡੇ ਹਨ ਜਿਨ੍ਹਾਂ ਨੂੰ ਦੇਖ ਕੇ ਹੋਰ ਵੀ ਬਹੁਤ ਸਾਰੇ ਨੌਜਵਾਨਾਂ ਵਿੱਚ ਇਹ ਕੰਮ ਕਰਨ ਵਾਸਤੇ ਇੱਕ ਜਜਬਾ ਪੈਦਾ ਹੋ ਜਾਂਦਾ ਹੈ। ਵਧੇਰੇ ਕਰਕੇ ਪੰਜਾਬੀ ਨੌਜਵਾਨ ਕੈਨੇਡਾ ਜਾ ਕੇ ਟਰੱਕ ਚਲਾਉਣ ਨੂੰ ਪਹਿਲ ਦਿੰਦੇ ਹਨ ਜਿੱਥੇ ਉਨ੍ਹਾਂ ਦੀ ਵਧੀਆ ਰੋਜ਼ੀ-ਰੋਟੀ ਚਲ ਸਕਦੀ ਹੈ ਤੇ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦੇ ਹਨ।

ਵਿਦੇਸ਼ ਗਏ ਪੁਤਰਾਂ ਦੀ ਮਾਪਿਆਂ ਵੱਲੋਂ ਹਰ ਵਕਤ ਸੁੱਖ-ਸਾਂਦ ਮੰਗੀ ਜਾਂਦੀ ਹੈ ਉੱਥੇ ਹੀ ਵਿਦੇਸ਼ਾਂ ਦੀ ਧਰਤੀ ਤੇ ਵਾਪਰੇ ਸੜਕ ਹਾਦਸੇ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ। ਹੁਣ ਕੈਨੇਡਾ ਚ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਪੰਜਾਬੀ ਟਰੱਕ ਡਰਾਈਵਰ ਦੀ ਹਾਦਸੇ ਵਿੱਚ ਮੌਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕੈਨੇਡਾ ਦੀ ਐਡਮਿੰਟਨ ਤੋਂ ਸਾਹਮਣੇ ਆਈ ਹੈ। ਜਿਥੇ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਦੀ ਧਰਤੀ ਤੇ ਪੰਜਾਬੀ ਟਰਕਿੰਗ ਦੇ ਕਾਰੋਬਾਰੀ ਗੁਰਕੀਰਤਪਾਲ ਸਿੰਘ ਵੱਲੋਂ ਲਗਾਤਾਰ ਟਰੱਕਿੰਗ ਦਾ ਕੰਮ ਕੀਤਾ ਜਾ ਰਿਹਾ ਸੀ।

ਉਥੇ ਹੀ ਬੀਤੀ ਰਾਤ ਵਾਪਰੇ ਇੱਕ ਸੜਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਦੱਸਿਆ ਗਿਆ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਰੋਜਾਨਾ ਦੀ ਤਰ੍ਹਾਂ ਹੀ ਐਡਮਿੰਟਨ ਤੋਂ ਫੋਰਟ ਮੈਕਮਰੀ ਆਉਂਦਾ ਜਾਂਦਾ ਸੀ। ਬੀਤੀ ਰਾਤ ਉਹ ਆਪਣਾ ਟਰੱਕ ਫੋਰਟ ਮੈਕਮਰੀ ਖੜਾ ਕਰਕੇ ਆਪਣੇ ਘਰ ਵਾਪਸ ਇਕ ਪਿਕਅੱਪ ਟਰੱਕ ਉੱਪਰ ਆ ਰਿਹਾ ਸੀ।

ਉਸ ਸਮੇਂ ਹੀ ਰਸਤੇ ਵਿਚ ਇਕ ਹੋਰ ਪਿਕਅਪ ਟਰੱਕ ਦੇ ਨਾਲ ਉਸ ਦੀ ਭਿਆਨਕ ਟੱਕਰ ਹੋ ਗਈ ਅਤੇ ਇਹ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਇਸ ਵਿੱਚ ਘਟਨਾ ਸਥਾਨ ਤੇ ਹੀ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਸਰਾ ਟਰੱਕ ਡਰਾਈਵਰ ਗੋਰਾ ਸੀ ਉਸਦੀ ਵੀ ਘਟਨਾ ਸਥਾਨ ਤੇ ਮੌਤ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਉਸ ਨੂੰ ਟਰੱਕ ਬੁਰੀ ਤਰ੍ਹਾਂ ਝੁਲਸ ਗਏ ਹਨ। ਇਹ ਨੌਜਵਾਨ ਪੰਜਾਬ ਦੇ ਵਿੱਚ ਪਿੱਛੋਂ ਫਰੀਦਕੋਟ ਦਾ ਰਹਿਣ ਵਾਲਾ ਸੀ।