ਕੈਨੇਡਾ ਤੋਂ ਆਈ ਵੱਡੀ ਮਾੜੀ ਖਬਰ, ਕੁਦਰਤ ਨੇ ਮਚਾਇਆ ਕਹਿਰ- ਹੋਇਆ ਐਮਰਜੰਸੀ ਦਾ ਐਲਾਨ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਇਕ ਪਾਸੇ ਪੂਰੀ ਦੁਨੀਆ ਭਰ ਵਿਚ ਕਰੋਨਾ ਆਪਣਾ ਕਹਿਰ ਦਿਖਾ ਰਿਹਾ ਹੈ । ਪਰ ਦੂਜੇ ਪਾਸੇ ਮੰਕੀਪੌਕਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਜੋ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਲਈ ਇਕ ਵੱਡਾ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ । ਗੱਲ ਕੀਤੀ ਜਾਵੇ ਜੇਕਰ ਕੈਨੇਡਾ ਦੀ ਤਾ ਕੈਨੇਡਾ ਵਿੱਚ ਜਲਵਾਯੂ ਪਰਿਵਰਤਨ ਕਾਰਨ ਗਰਮੀ ਦਾ ਤਾਪਮਾਨ ਇਨ੍ਹਾਂ ਜ਼ਿਆਦਾ ਵਧਿਆ ਹੋਇਆ ਹੈ, ਕਿ ਇਸਦਾ ਕਹਿਰ ਪੂਰੀ ਦੁਨੀਆਂ ਭਰ ਵਿੱਚ ਵੇਖਣ ਨੂੰ ਮਿਲ ਰਿਹਾ ਹੈ ।

ਰਿਪੋਰਟਾਂ ਅਨੁਸਾਰ ਕਥਿਤ ਤੌਰ ਤੇ ਕੈਨੇਡਾ ਦੇ ਪੂਰਬੀ ਪ੍ਰਾਂਤ ਨਿਊ ਫਾਊਂਡਲੈਂਡ ਅਤੇ ਲੈਬਰਾਡੋਰ ਆਪਣੀ ਹੁਣ ਤੱਕ ਦੀ ਸਭ ਤੋਂ ਭਿਆਨਕ ਜੰਗਲੀ ਅੱਗ ਦਾ ਸਾਹਮਣਾ ਕਰ ਰਹੇ ਹਨ ਜੋ ਪਿਛਲੇ ਕਈ ਹਫ਼ਤਿਆਂ ਤੋਂ ਭਟਕ ਰਹੀ ਹੈ । ਇੱਥੇ ਸਥਿਤੀ ਅਜਿਹੀ ਬਣ ਚੁੱਕੀ ਹੈ ਕਿ ਪ੍ਰੀਮੀਅਰ ਐਂਡਰਿਊ ਫਿਊਰੀ ਨੇ ਸੂਬੇ ਵਿੱਚ ਐਮਰਜੈਂਸੀ ਦੀ ਸਥਿਤੀ ਜਾਰੀ ਕੀਤੀ ਹੈ ਅਤੇ ਕਿਹਾ ਹੈ ਕਿ ਪਿਛਲੇ 36 ਘੰਟਿਆਂ ਵਿੱਚ ਚੀਜ਼ਾਂ ਬਹੁਤ ਬਦਲ ਗਈਆਂ ਹਨ। ਅਸੀਂ ਭਵਿੱਖਬਾਣੀ ਕਰ ਰਹੇ ਸੀ ਕਿ ਅਸੀਂ ਇਸਦਾ ਪ੍ਰਬੰਧਨ ਕਰ ਸਕਦੇ ਹਾਂ।

ਹਾਲਾਂਕਿ ਹਵਾ ਦੇ ਬਦਲਾਅ ਨਾਲ ਸਾਨੂੰ ਡਰ ਹੈ ਕਿ ਧੂੰਏਂ ਦਾ ਮਹੱਤਵਪੂਰਨ ਪ੍ਰਭਾਵ ਹੋਵੇਗਾ। ਜ਼ਿਕਰਯੋਗ ਹੈ ਕਿ ਦੁਨੀਆਂ ਵਿਚ ਆਈ ਕਰੋਨਾ ਮਹਾਂਮਾਰੀ ਕਾਰਨ ਪਹਿਲਾਂ ਹੀ ਪੂਰੀ ਦੁਨੀਆਂ ਆਰਥਿਕ ਸੰਕਟ ਦੇ ਨਾਲ ਜੂਝ ਰਹੀ ਹੈ । ਪਰ ਦੂਜੇ ਪਾਸੇ ਕੁਦਰਤੀ ਆਫਤਾਵਾਂ ਵੀ ਲਗਾਤਾਰ ਆਪਣਾ ਕਰੋਪੀ ਰੂਪ ਗਵਾਉਂਦੀਆਂ ਨਜ਼ਰ ਆ ਰਹੀਆਂ ਹਨ । ਇਸੇ ਵਿਚਾਲੇ ਜੋ ਕੈਨੇਡਾ ਵਿੱਚ ਇਹ ਕੁਦਰਤੀ ਕਹਿਰ ਮਚਿਆ ਹੋਇਆ ਹੈ । ਉਸਦੇ ਚਲਦੇ ਹੁਣ ਕੈਨੇਡਾ ਵਿੱਚ ਐਮਰਜੈਂਸੀ ਦਾ ਐਲਾਨ ਹੋਇਆ ਹੈ ।

ਕੈਨੇਡੀਅਨ ਅਧਿਕਾਰੀਅਾਂ ਨੇ ਆਖਿਆ ਹੈ ਕਿ ਅਜੇ ਤੱਕ ਕਿਸੇ ਵੀ ਨਿਵਾਸੀ ਪ੍ਰੋਗਰਾਮ ਦਾ ਐਲਾਨ ਨਹੀਂ ਕੀਤਾ ਗਿਆ । ਹਾਲਾਂਕਿ ਇਕ ਚਿਤਾਵਨੀ ਦਿੱਤੀ ਕਿ ਜੇਕਰ ਸਥਿਤੀ ਬਹੁਤ ਚਿੰਤਾਜਨਕ ਬਣ ਜਾਂਦੀ ਹੈ ਤਾਂ ਵਸਨੀਕਾਂ ਨੂੰ ਜਲਦੀ ਤੋਂ ਜਲਦੀ ਘਰ ਛੱਡਣ ਲਈ ਤਿਆਰ ਰਹਿਣਾ ਚਾਹੀਦਾ ਹੈ