ਕੈਨੇਡਾ ਤੋਂ ਆਈ ਵੱਡੀ ਮਾੜੀ ਖਬਰ, ਕਰੋਨਾ ਦੇ ਨਵ੍ਹੇ ਜਿਆਦਾ ਛੂਤ ਵਾਲਾ ਸਬਵੇਰੀਐਂਟ ਆਇਆ ਸਾਹਮਣੇ

ਆਈ ਤਾਜ਼ਾ ਵੱਡੀ ਖਬਰ 

ਜਿਥੇ ਬੀਤੇ 2 ਸਾਲਾਂ ਦੌਰਾਨ ਜਿੱਥੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਕਰੋਨਾ ਨੇ ਭਾਰੀ ਨੁਕਸਾਨ ਪਹੁੰਚਾਇਆ ਹੈ। ਅੱਜ ਤੱਕ ਲੋਕਾਂ ਵੱਲੋਂ ਇਸ ਕਰੋਨਾ ਦੇ ਦੌਰ ਵਿਚੋਂ ਨਿਕਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜੇਕਰ ਕਰੋਨਾ ਦੇ ਹੋਰ ਭਿਆਨਕ ਰੂਪ ਫਿਰ ਤੋਂ ਹਾਵੀ ਹੁੰਦੇ ਨਜ਼ਰ ਆ ਰਹੇ ਹਨ। ਕਿਉਂਕਿ ਬਹੁਤ ਸਾਰੇ ਦੇਸ਼ਾਂ ਦੇ ਵਿਚ ਫਿਰ ਤੋਂ ਕਰੋਨਾ ਦਾ ਨਵਾਂ ਰੂਪ ਜ਼ਕਰੋਨਾ ਦੇ ਨਵੇਂ ਜਿਆਦਾ ਛੂਤ ਵਾਲਾ ਸਬਵੇਰੀਐਂਟ ਆਇਆ ਸਾਹਮਣੇ , ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਕੈਨੇਡਾ ਵਿੱਚ ਪਹਿਲਾਂ ਹੀ ਕਰੋਨਾ ਦੇ ਬਹੁਤ ਸਾਰੇ ਮਾਮਲਿਆਂ ਦੇ ਚਲਦਿਆਂ ਹੋਇਆਂ ਲੋਕਾਂ ਦੀ ਜਾਨ ਚਲੀ ਗਈ ਹੈ ਉਥੇ ਹੀ ਹੁਣ ਕੈਨੇਡਾ ਵਿੱਚ ਨਵੇਂ ਓਮੀਕਰੋਨ ਸਬਵੇਰੀਐਂਟ ਦੇ ਕੇਸ ਸਾਹਮਣੇ ਆਏ ਹਨ। ਜਿਸ ਤੋਂ ਪਤਾ ਚਲਦਾ ਹੈ ਫਿਰ ਤੋਂ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ।

ਦੱਸ ਦਈਏ ਕਿ ਕਨੇਡਾ ਦੇ ਓਟਾਵਾ ਵਿੱਚ ਕੋਵਿਡ-19 ਸਟ੍ਰੇਨ ਓਮੀਕ੍ਰੋਨ ਬੀਏ.2.75 ਦੇ ਇੱਕ ਨਵੇਂ ਸਬਵੇਰੀਐਂਟ ਨਾਲ ਲਾਗ ਦੇ ਪਹਿਲੇ ਕੇਸ ਦੇ ਮਾਮਲੇ ਦਰਜ ਕੀਤੇ ਗਏ ਹਨ। ਬੁੱਧਵਾਰ ਨੂੰ ਇਹ ਜਾਣਕਾਰੀ ਦੇਸ਼ ਦੀ ਜਨਤਕ ਸਿਹਤ ਏਜੰਸੀ ਦੇ ਬੁਲਾਰੇ ਵਲੋ ਦਿੱਤੀ ਗਈ ਹੈ ।

ਇਹ ਕੋਰੋਨਾ ਵਾਇਰਸ ਪਰਿਵਰਤਨ ਭਾਰਤ ਅਤੇ ਯੂਨਾਈਟਿਡ ਕਿੰਗਡਮ ਅਤੇ ਸੰਯੁਕਤ ਰਾਜ ਅਮਰੀਕਾ, ਆਸਟ੍ਰੇਲੀਆ, ਜਰਮਨੀ ਸਮੇਤ ਘੱਟੋ-ਘੱਟ ਦਸ ਹੋਰ ਦੇਸ਼ਾਂ ਵਿੱਚ ਪਾਇਆ ਗਿਆ ਹੈ। BA.2.75 ਨੂੰ ਬਹੁਤ ਜ਼ਿਆਦਾ ਛੂਤ ਵਾਲਾ ਮੰਨਿਆ ਜਾਂਦਾ ਹੈ ਅਤੇ ਟੀਕਾਕਰਣ ਜਾਂ ਬਿਮਾਰੀ ਤੋਂ ਬਾਅਦ ਪ੍ਰਾਪਤ ਐਂਟੀਬਾਡੀਜ਼ ਪ੍ਰਤੀ ਰੋਧਕ ਵੀ ਮੰਨਿਆ ਜਾਂਦਾ ਹੈ। ਉਥੇ ਹੀ ਹੁਣ 6 ਜੁਲਾਈ ਤੱਕ ਇਹ ਅਨੁਮਾਨ ਲਗਾਇਆ ਗਿਆ ਹੈ ਕਿ ਮੁੱਢਲੀ ਪਰਿਭਾਸ਼ਾ ਦੇ ਆਧਾਰ ‘ਤੇ ਕੈਨੇਡਾ ਵਿੱਚ BA.2.75 ਦੇ 5 ਖੋਜਾਂ ਹਨ।

ਉਥੇ ਹੀ ਵਿਗਿਆਨੀਆਂ ਵੱਲੋਂ ਇਸ ਤਰ੍ਹਾਂ ਦੇ ਹੋਰ ਉਪਕਰਨਾਂ ਦਾ ਵੀ ਪਤਾ ਲਗਾਏ ਜਾਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ। ਕਰੋਨਾ ਦੇ ਇਸ ਨਵੇਂ ਰੂਪ ਦੇ ਸਾਹਮਣੇ ਆਉਣ ਨਾਲ ਜਿੱਥੇ ਲੋਕਾਂ ਵਿੱਚ ਫਿਰ ਤੋਂ ਡਰ ਵੇਖਿਆ ਜਾ ਰਿਹਾ ਹੈ ਉਥੇ ਹੀ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੁੰਦੀ ਨਜ਼ਰ ਆ ਰਹੀ ਹੈ।