ਆਈ ਤਾਜ਼ਾ ਵੱਡੀ ਖਬਰ
ਜਿੱਥੇ ਭਾਰਤ ਵਿੱਚ ਲਗਾਤਾਰ ਗਰਮੀ ਵਧ ਰਹੀ ਹੈ । ਵਧ ਰਹੀ ਗਰਮੀ ਦੇ ਚੱਲਦੇ ਲੋਕ ਹੁਣ ਖਾਸੇ ਪ੍ਰੇਸ਼ਾਨ ਨਜ਼ਰ ਆ ਰਹੇ ਹਨ । ਮੌਸਮ ਵਿਭਾਗ ਦੇ ਵੱਲੋਂ ਵੀ ਸਮੇਂ ਸਮੇਂ ਤੇ ਬਦਲ ਰਹੇ ਮੌਸਮ ਨੂੰ ਲੈ ਕੇ ਹਦਾੲਿਤਾਂ ਜਾਰੀ ਕੀਤੀਅਾਂ ਜਾਂਦੀਅਾਂ ਹਨ , ਤਾਂ ਜੋ ਲੋਕ ਇਸ ਵਧ ਰਹੀ ਗਰਮੀ ਤੋਂ ਆਪਣਾ ਬਚਾਅ ਕਰ ਸਕਣ । ਇਸ ਵੱਧ ਰਹੀ ਗਰਮੀ ਦੇ ਚਲਦੇ ਹੁਣ ਕੈਨੇਡਾ ਵਿੱਚ ਵੀ ਭਾਰਤੀ ਮੌਸਮ ਨੂੰ ਲੈ ਕੇ ਐਡਵਾਈਜ਼ਰੀ ਵੀ ਜਾਰੀ ਹੋ ਚੁੱਕੀ ਹੈ । ਦਰਅਸਲ ਕੈਨੇਡਾ ਨੇ ਹੁਣ ਭਾਰਤ ਵਿੱਚ ਭਿਆਨਕ ਗਰਮੀ ਦੀ ਲਹਿਰ ਅਤੇ ਲਗਾਤਾਰ ਲੱਗ ਰਹੇ ਬਿਜਲੀ ਦੇ ਕੱਟਾਂ ਕਾਰਨ ਯਾਤਰੀਆਂ ਲਈ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ।
ਜਿਸ ਵਿੱਚ ਉਨ੍ਹਾਂ ਨੇ ਆਪਣੇ ਨਾਗਰਿਕਾਂ ਨੂੰ ਸਥਾਨਕ ਸਿਹਤ ਅਧਿਕਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਆਖਿਆ ਹੈ ਤੇ ਨਾਲ ਹੀ ਕੈਨੇਡੀਅਨ ਐਡਵਾਈਜ਼ਰੀ ਨੇ ਆਖਿਆ ਹੈ ਹੈ ਕਿ ਇਕ ਹੀਟ ਵੇਵ ਭਾਰਤ ਨੂੰ ਪ੍ਰਭਾਵਿਤ ਕਰ ਰਹੀ ਹੈ । ਗਰਮੀ ਦੀ ਲਹਿਰ ਨੇ ਜੰਗਲੀ ਅੱਗ , ਬਿਜਲੀ ਬੰਦ ਹੋਣਾ ਅਤੇ ਫਸਲ ਨੂੰ ਨੁਕਸਾਨ ਪਹੁੰਚਾਇਆ ਹੈ । ਇਨ੍ਹਾਂ ਹੀ ਨਹੀਂ ਸਗੋਂ ਭਾਰਤ ਦੇ ਕਈ ਥਾਂਵਾਂ ਵਿੱਚ ਲੱਗੀ ਹੋਈ ਜੰਗਲ ਦੀ ਅੱਗ ਹੁਣ ਆਵਾਜਾਈ ਕਾਫ਼ੀ ਪ੍ਰਭਾਵਿਤ ਕਰ ਸਕਦੀ ਹੈ , ਜਿਸ ਨਾਲ ਰੇਲ ਸੇਵਾਵਾਂ ਮੁਅੱਤਲ ਅਤੇ ਹਾਈਵੇ ਬੰਦ ਹੋ ਸਕਦੇ ਹਨ ।
ਲਗਾਤਾਰ ਭਾਰਤ ਵਿਚ ਮੌਸਮ ਬਦਲ ਰਿਹਾ , ਵਧ ਰਹੀ ਗਰਮੀ ਦੇ ਚਲਦੇ ਹੁਣ ਕੈਨੇਡੀਅਨ ਸਰਕਾਰ ਵੱਲੋਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਹਾਈਡਰੇਟਿਡ ਰਹਿਣ ਦੀ ਅਪੀਲ ਕੀਤੀ ਗਈ ਹੈ । ਖਾਸ ਤੌਰ ਤੇ ਜੰਗਲੀ ਅੱਗ ਤੇ ਧੂੰਏਂ ਤੋਂ ਪ੍ਰਭਾਵਿਤ ਖੇਤਰਾਂ ਵਿਚ ਬਾਹਰੀ ਗਤੀਵਿਧੀਆਂ ਤੋਂ ਬਚਣ ਅਤੇ ਉਨ੍ਹਾਂ ਨੂੰ ਯਾਤਰਾ ਘੱਟ ਕਰਨ ਜਾਂ ਫਿਰ ਰੱਦ ਕਰਨ ਲਈ ਥੋਡ਼੍ਹੇ ਸਮੇਂ ਤੇ ਨੋਟਿਸ ਯਾਤਰਾ ਯੋਜਨਾਵਾਂ ਵਿਚ ਤਬਦੀਲੀ ਲਈ ਤਿਆਰ ਰਹਿਣ ਲਈ ਆਖਿਆ ਗਿਆ ਹੈ ।
ਜ਼ਿਕਰਯੋਗ ਹੈ ਕਿ ਜਿਸ ਤਰ੍ਹਾਂ ਭਾਰਤ ਵਿੱਚ ਲਗਾਤਾਰ ਗਰਮੀ ਆਪਣਾ ਕਹਿਰ ਦਿਖਾ ਰਹੀ ਹੈ , ਇਸ ਲੂ ਲਗਦੀ ਗਰਮੀ ਦੇ ਕਾਰਨ ਜਿੱਥੇ ਲੋਕ ਖਾਸੇ ਪ੍ਰੇਸ਼ਾਨ ਹੋ ਰਹੇ ਹਨ, ਉੱਥੇ ਹੀ ਹੁਣ ਕੈਨੇਡਾ ‘ਚ ਵੀ ਭਾਰਤ ਦੀ ਵਧ ਰਹੀ ਗਰਮੀ ਨੂੰ ਲੈਕੇ ਐਡਵਾਈਜ਼ਰੀ ਜਾਰੀ ਹੋ ਚੁੱਕੀ ਹੈ ।
Previous Postਪੰਜਾਬ ਚ ਇਥੇ ਹੋ ਗਈ ਵੱਡੀ ਲੁੱਟ ਸਾਰੇ ਸ਼ਹਿਰ ਚ ਕਰਤੀ ਪੁਲਸ ਨੇ ਨਾਕਾਬੰਦੀ – ਇਸ ਵੇਲੇ ਦੀ ਵੱਡੀ ਖਬਰ
Next Postਵਿਦੇਸ਼ ਗਈ ਪੰਜਾਬੀ ਨੌਜਵਾਨ ਕੁੜੀ ਨੇ ਵੀਡੀਓ ਬਣਾ ਆਪਣੀ ਹਾਲਤ ਰੋ ਰੋ ਦੱਸੀ, ਹੱਡਬੀਤੀ ਸੁਣ ਹਰੇਕ ਰਹਿ ਗਿਆ ਹੈਰਾਨ