ਆਈ ਤਾਜਾ ਵੱਡੀ ਖਬਰ
ਪੰਜਾਬ ਦੇ ਜ਼ਿਆਦਾਤਰ ਨੌਜਵਾਨ ਵਿਦੇਸ਼ਾਂ ‘ਚ ਜਾ ਕੇ ਆਪਣੇ ਭਵਿੱਖ ਨੂੰ ਸੁਨੇਰੀ ਬਣਾਉਣ ਦੇ ਲਈ ਕੰਮ ਕਰਦੇ ਹਨ, ਕਿਉਂਕਿ ਪੰਜਾਬ ਦੇ ਨੌਜਵਾਨਾਂ ਵੱਲੋਂ ਆਖਿਆ ਜਾ ਰਿਹਾ ਹੈ ਕਿ ਦੇਸ਼ ਵਿੱਚ ਰੁਜ਼ਗਾਰ ਖਤਮ ਹੁੰਦਾ ਜਾ ਰਿਹਾ ਹੈ l ਇਹੀ ਇੱਕ ਵਜ੍ਹਾ ਹੈ ਜਿਸ ਕਾਰਨ ਘਰ ਦੀਆਂ ਮਜਬੂਰੀਆਂ ਉਹਨਾਂ ਨੂੰ ਵੱਡੀ ਗਿਣਤੀ ‘ਚ ਵਿਦੇਸ਼ੀ ਧਰਤੀ ਤੇ ਜਾਣ ਲਈ ਮਜਬੂਰ ਕਰਦੀਆਂ ਹਨ l ਵੱਡੀ ਗਿਣਤੀ ਵਿੱਚ ਨੌਜਵਾਨ ਕੈਨੇਡਾ ਜਾ ਰਹੇ ਹਨ। ਜਿੱਥੇ ਜਾਣ ਲਈ ਉਨ੍ਹਾਂ ਵੱਲੋਂ ਵੱਖੋ ਵੱਖਰੇ ਤਰੀਕੇ ਅਪਣਾਏ ਜਾ ਰਹੇ ਹਨ, ਕਈ ਵਾਰ ਇਹ ਤਰੀਕੇ ਵੀ ਗ਼ਲਤ ਸਾਬਤ ਹੁੰਦੇ ਹਨ ਤੇ ਨੌਜਵਾਨਾਂ ਨੂੰ ਵੱਡੀਆਂ ਠੱਗੀਆਂ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ l
ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿਹੜਾ ਨਾਭਾ ਦੇ ਨਾਲ ਜੁੜਿਆ ਹੋਇਆ ਹੈ, ਜਿਥੇ ਕੈਨੇਡਾ ਜਾਣ ਲਈ ਇੱਕ ਨੌਜਵਾਨ ਦੇ ਨਾਲ 17 ਲੱਖ ਰੁਪਏ ਦੀ ਠੱਗੀ ਵੱਜੀ l ਜਿਸ ਕਾਰਨ ਨੌਜਵਾਨ ਤੇ ਉਸਦੇ ਪਰਿਵਾਰਕ ਮੈਂਬਰ ਹੁਣ ਇਨਸਾਫ ਦੀ ਮੰਗ ਕਰਦੇ ਪਏ ਹਨ ਤੇ ਠੱਗਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਦੱਸਦਿਆ ਕਿ ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਕਿ ਜਨਵਰੀ ਸਾਲ 2019 ‘ਚ ਬਲਦੇਵ ਸਿੰਘ, ਜ਼ਿਲ੍ਹਾ ਗੁਰਦਾਸਪੁਰ ਜਿਹੜਾ ਉਸ ਦੇ ਘਰ ਆਪਣੇ ਰਿਸ਼ਤੇਦਾਰਾਂ ਨਾਲ ਆਇਆ ਸੀ ਤੇ ਆਪਣੇ ਆਪ ਨੂੰ ਟਰੈਵਲ ਏਜੰਟ ਦੱਸਦਾ ਸੀ।
ਉਸ ਨੇ ਕਿਹਾ ਕਿ ਉਹ ਉਸ ਦੇ ਦੋਵਾਂ ਬੱਚਿਆਂ ਨੂੰ 17 ਲੱਖ ਰੁਪਏ ‘ਚ ਵਿਦੇਸ਼ ਕੈਨੇਡਾ ਭੇਜ ਦੇਵੇਗਾ, ਜੋ ਉਸ ਨੇ ਆਪਣੇ ਬੱਚਿਆਂ ਦੇ ਪਾਸਪੋਰਟ ਤੇ ਪੈਸੇ ਉਸ ਨੂੰ ਦੇ ਦਿੱਤੇ। ਉਨ੍ਹਾਂ ਦੱਸਿਆ ਕਿ ਉਸ ਨੇ ਜਾਅਲੀ ਵੀਜ਼ੇ ਲਗਵਾ ਕੇ ਉਸ ਨਾਲ ਧੋਖਾ ਕੀਤਾ ਤੇ ਉਸ ਦੇ ਪੈਸੇ ਵੀ ਵਾਪਸ ਨਹੀਂ ਕੀਤੇ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਲੋਂ ਇਸ ਸਬੰਧੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ l ਫਿਰ ਨਡਾਲਾ ਪੁਲਿਸ ਨੇ ਵਿਦੇਸ਼ ਕੈਨੇਡਾ ਭੇਜਣ ਦੇ ਨਾਂ ‘ਤੇ 17 ਲੱਖ ਦੀ ਠੱਗੀ ਮਾਰਨ ਵਾਲੇ ਵਿਆਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ।
ਉਧਰ ਚੌਕੀ ਇੰਚਾਰਜ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਪੜਤਾਲ ਰਿਪੋਰਟ ਤਿਆਰ ਕਰ ਕੇ ਐੱਸਐੱਸਪੀ ਕਪੂਰਥਲਾ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਐੱਸਐੱਸਪੀ ਕਪੂਰਥਲਾ ਦੀਆਂ ਹਦਾਇਤਾਂ ‘ਤੇ ਉਕਤ ਏਜੰਟ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ । ਸੋ ਦੂਜੇ ਪਾਸੇ ਪਰਿਵਾਰ ਦੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਤੇ ਇਸ ਧੋਖੇਬਾਜ਼ ਟਰੈਵਲ ਏਜੰਟ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
Previous Postਦੁਨੀਆ ਦੇ ਇਸ ਦੇਸ਼ ਵਿੱਚ ਹੁੰਦੀ ਹੈ ਸੱਪਾਂ ਦੀ ਖੇਤੀ, ਕਰੋੜਾਂ ਕਮਾ ਰਹੇ ਲੋਕ, ਇੱਕ-ਇੱਕ ਘਰ ‘ਚ 30,000 ਸੱਪ
Next Postਸ਼ਰਾਬ ਪੀਕੇ ਰੋਜ ਪਿਓ ਕਰਦਾ ਸੀ ਘਰ ਚ ਕਲੇਸ਼ , ਅੱਕੀ ਧੀ ਨੇ ਉਤਾਰਤਾ ਮੌਤ ਦੇ ਘਾਟ