ਆਈ ਤਾਜ਼ਾ ਵੱਡੀ ਖਬਰ
ਬਹੁਤ ਸਾਰੇ ਲੋਕਾਂ ਵੱਲੋਂ ਜਿਥੇ ਵਿਦੇਸ਼ੀ ਧਰਤੀ ਤੇ ਜਾ ਕੇ ਵਸਣ ਦਾ ਸੁਪਨਾ ਦੇਖਿਆ ਜਾਂਦਾ ਹੈ ਉੱਥੇ ਲੋਕਾਂ ਵੱਲੋਂ ਵਿਦੇਸ਼ਾਂ ਵਿੱਚ ਜਾਣ ਵਾਸਤੇ ਕਾਨੂੰਨੀ ਅਤੇ ਗੈਰ-ਕਾਨੂੰਨੀ ਰਸਤਿਆਂ ਦਾ ਇਸਤੇਮਾਲ ਕੀਤਾ। ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਵੱਖ-ਵੱਖ ਸਮਿਆਂ ਤੇ ਡਰਾਅ ਵੀ ਕੱਢੇ ਜਾਂਦੇ ਹਨ ਜਿਸ ਦਾ ਭਰਪੂਰ ਫਾਇਦਾ ਬਹੁਤ ਸਾਰੇ ਲੋਕਾਂ ਨੂੰ ਹੁੰਦਾ ਹੈ। ਹੁਣ ਕੈਨੇਡਾ ਜਾਣ ਵਾਲਿਆਂ ਲਈ ਆਈ ਵੱਡੀ ਚੰਗੀ ਖਬਰ, 6 ਜੁਲਾਈ ਤੋਂ ਹੋਣ ਜਾ ਰਿਹਾ ਇਹ ਕੰਮ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਕੈਨੇਡਾ ਤੋਂ ਇੱਕ ਖੁਸ਼ਖ਼ਬਰੀ ਸਾਹਮਣੇ ਆਈ ਹੈ ਜਿੱਥੇ ਹੁਣ ਕੈਨੇਡਾ ਜਾਣ ਵਾਲਿਆਂ ਲਈ ਸਾਰੇ ਐਕਸਪ੍ਰੈੱਸ ਐਂਟਰੀ ਡਰਾਅ 6 ਜੁਲਾਈ ਤੋਂ ਮੁੜ ਸ਼ੁਰੂ ਹੋ ਰਹੇ ਹਨ।
ਜਿਸ ਬਾਰੇ ਟਵਿੱਟਰ ਉੱਪਰ ਇਸ ਸੰਬੰਧੀ ਜਾਣਕਾਰੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਵੱਲੋਂ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਸੰਘੀ ਉੱਚ-ਕੁਸ਼ਲ ਸਟ੍ਰੀਮ ਦੇ ਤਹਿਤ ਐਕਸਪ੍ਰੈੱਸ ਐਂਟਰੀ ਡਰਾਅ 18 ਮਹੀਨਿਆਂ ਤੋਂ ਵੱਧ ਦੇ ਵਿਰਾਮ ਤੋਂ ਬਾਅਦ ਕੱਲ੍ਹ ਮੁੜ ਸ਼ੁਰੂ ਹੋ ਜਾਣਗੇ। ਇਹ ਨਵੀਂ ਅਸਥਾਈ ਨੀਤੀ ਅਸਥਾਈ ਰੁਤਬੇ ਦੀ ਮਿਆਦ ਪੁੱਗਣ ਵਾਲੇ ਹਾਲ ਹੀ ਦੇ ਅੰਤਰਰਾਸ਼ਟਰੀ ਗ੍ਰੈਜੂਏਟਾਂ ਨੂੰ ਕੈਨੇਡਾ ਵਿੱਚ ਲੰਬੇ ਸਮੇਂ ਤੱਕ ਰਹਿਣ ਦਾ ਮੌਕਾ ਦੇਵੇਗੀ। ਕੁਝ ਉਮੀਦਵਾਰਾਂ ਲਈ ਰਾਹਤ ਹੈ ਕਿਉਂਕਿ ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ ਸਤੰਬਰ 2021 ਤੋਂ CEC ਉਮੀਦਵਾਰਾਂ ਨੂੰ ਸੱਦਾ ਨਹੀਂ ਦਿੱਤਾ ਹੈ।
ਉੱਥੇ ਹੀ ਇਸ ਨਵੀਂ ਨੀਤੀ ਵਿਚ ਕੈਨੇਡੀਅਨ ਐਕਸਪੀਰੀਅੰਸ ਕਲਾਸ (CEC),ਫੈਡਰਲ ਸਕਿਲਡ ਟਰੇਡਜ਼ ਕਲਾਸ (FSTP) ਤੇ ਫੈਡਰਲ ਸਕਿਲਡ ਵਰਕਰ ਕਲਾਸ (FSWP) ਸ਼ਾਮਲ ਹਨ। ਇਸ ਤੋਂ ਪਹਿਲਾਂ ਦਸੰਬਰ 2020 ਤੋਂ ਬਾਅਦ ਕੋਈ FSWP ਡਰਾਅ ਨਹੀਂ ਦੇਖਿਆ ਹੈ। ਇਸ ਨੀਤੀ ਦੇ ਤਹਿਤ ਬਿਨੈਕਾਰਾਂ ਨੂੰ ਆਪਣੀ ਅਰਜ਼ੀ ਦੀ ਪ੍ਰਕਿਰਿਆ ਦੌਰਾਨ ਕੈਨੇਡਾ ਵਿੱਚ ਨਹੀਂ ਰਹਿਣਾ ਪਵੇਗਾ, ਜੋ ਵੀ ਬਿਨੈਕਾਰ ਓਪਨ ਵਰਕ ਪਰਮਿਟ ਲਈ ਅਰਜ਼ੀ ਦਿੰਦੇ ਹਨ ਜਦੋਂ ਉਹ ਆਪਣੀ ਸਥਾਈ ਨਿਵਾਸ ਅਰਜ਼ੀ ਦੀ ਪ੍ਰਕਿਰਿਆ ਹੋਣ ਦੀ ਉਡੀਕ ਕਰਦੇ ਹਨ, ਉਹ ਸਾਰੇ ਬਿਨੇਕਾਰ ਵਰਕ ਪਰਮਿਟ ਪ੍ਰਾਪਤ ਕਰਨ ਦੇ ਯੋਗ ਹੋਣਗੇ ਜੋ 2024 ਦੇ ਅੰਤ ਤੱਕ ਵੈਧ ਹਨ।
ਹੁਣ IRCC ਇਕ ਸਰਲ ਪ੍ਰਕਿਰਿਆ ‘ਤੇ ਕੰਮ ਕਰ ਰਿਹਾ ਹੈ ਅਤੇ ਅਗਲੇ ਹਫ਼ਤਿਆਂ ਵਿੱਚ ਹੋਰ ਵੇਰਵੇ ਪ੍ਰਦਾਨ ਕਰੇਗਾ। ਉੱਥੇ ਹੀ ਹੁਣ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ 20 ਸਤੰਬਰ 2021 ਅਤੇ 31 ਦਸੰਬਰ 2022 ਦੇ ਵਿਚਕਾਰ ਮਿਆਦ ਪੁੱਗਣ ਵਾਲੇ PGWP ਵਾਲੇ ਅੰਤਰਰਾਸ਼ਟਰੀ ਗ੍ਰੈਜੂਏਟਾਂ ਨੂੰ ਪੋਸਟ-ਗ੍ਰੈਜੂਏਟ ਵਰਕ ਪਰਮਿਟ (PGWP) ਵਧਾ ਰਿਹਾ ਹੈ। ਜਿਸ ਤਹਿਤ ਕੈਨੇਡਾ ਵਿੱਚ ਹਜ਼ਾਰਾਂ ਸਾਬਕਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹੁਣ 18 ਮਹੀਨਿਆਂ ਦਾ ਵਾਧੂ ਓਪਨ ਵਰਕ ਪਰਮਿਟ ਮਿਲੇਗਾ।
Previous Postਸਿੱਧੂ ਮੂਸੇ ਵਾਲੇ ਦੇ ਕਤਲ ਮਾਮਲੇ ਚ ਦਿਲੀ ਪੁਲਿਸ ਵਲੋਂ ਆਇਆ ਵੱਡਾ ਬਿਆਨ, AK 47 ਦੀ ਪਹਿਲੀ ਗੋਲੀ ਨਾਲ ਹੋਈ ਮੌਤ
Next PostLPG ਸਿਲੰਡਰ ਵਰਤਣ ਵਾਲਿਆਂ ਲਈ ਆਈ ਮਾੜੀ ਖਬਰ, ਕੀਮਤ ਚ ਹੋਇਆ ਏਨਾ ਵਾਧਾ