ਕੈਨੇਡਾ ਚ ਸਰਦਾਰ ਮੁੰਡੇ ਨੇ ਕੀਤਾ ਅਜਿਹਾ ਕਾਰਨਾਮਾ, ਮਾਪਿਆਂ ਨੂੰ ਮਾਣ ਹੋ ਰਿਹਾ ਮਹਿਸੂਸ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਮਾਪਿਆਂ ਵੱਲੋਂ ਜਿੱਥੇ ਆਪਣੇ ਬੱਚਿਆਂ ਨੂੰ ਉੱਚ ਵਿਦਿਆ ਵਾਸਤੇ ਵਿਦੇਸ਼ ਭੇਜਿਆ ਜਾਂਦਾ ਹੈ ਜਿਥੇ ਬੱਚਿਆਂ ਵੱਲੋਂ ਹਿੰਮਤ ਦਲੇਰੀ ਦੇ ਸਦਕਾ ਉੱਚ ਅਹੁਦਿਆਂ ਤੇ ਪਹੁੰਚ ਕੀਤੀ ਜਾਂਦੀ ਹੈ ਜਿਥੇ ਵਿਦਿਆਰਥੀਆਂ ਵੱਲੋਂ ਕੰਮ ਕਾਰ ਦੇ ਨਾਲ ਨਾਲ ਆਪਣੀ ਪੜ੍ਹਾਈ ਨੂੰ ਜਾਰੀ ਰੱਖਿਆ ਜਾਂਦਾ ਹੈ। ਉਥੇ ਹੀ ਵਿਦੇਸ਼ਾਂ ਦੀ ਧਰਤੀ ਤੇ ਜਾਣ ਵਾਲੇ ਇਨ੍ਹਾਂ ਵਿਦਿਆਰਥੀਆਂ ਵੱਲੋਂ ਵੱਖ-ਵੱਖ ਉੱਚ ਅਹੁਦਿਆਂ ਉੱਪਰ ਵੀ ਨੌਕਰੀਆ ਕੀਤੀਆਂ ਜਾ ਰਹੀਆਂ ਹਨ। ਬੱਚਿਆ ਵੱਲੋਂ ਜਿੱਥੇ ਵੱਖ-ਵੱਖ ਅਦਾਰਿਆਂ ਦੇ ਵਿੱਚ ਮੱਲਾਂ ਮਾਰੀਆਂ ਜਾ ਰਹੀਆਂ ਹਨ ਉੱਥੇ ਹੀ ਇਨ੍ਹਾਂ ਨੌਜਵਾਨਾਂ ਵੱਲੋਂ ਆਪਣੇ ਮਾਪਿਆਂ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਜਾਂਦਾ ਹੈ। ਹੁਣ ਇੱਥੇ ਕੈਨੇਡਾ ਵਿੱਚ ਸਰਦਾਰ ਮੁੰਡੇ ਵੱਲੋਂ ਅਜਿਹਾ ਕਾਰਨਾਮਾ ਕੀਤਾ ਗਿਆ ਹੈ ਜਿਥੇ ਮਾਪਿਆਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹਰਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਹਰਿਆਣਾ ਦੇ ਰਹਿਣ ਵਾਲੇ ਵਿਦਿਆਰਥੀ ਨੇ ਆਪਣੇ ਮਾਪਿਆ ਦਾ ਨਾਮ ਰੋਸ਼ਨ ਕੀਤਾ ਹੈ ਜਿੱਥੇ ਉਸ ਵੱਲੋਂ ਵੱਡੀ ਉਪਲਬਧੀ ਹਾਸਿਲ ਕੀਤੀ ਗਈ ਹੈ ਜਿੱਥੇ ਹਰਿਆਣਾ ਦੇ ਰਹਿਣ ਵਾਲੇ ਕਰਨਾਲ ਨਿਵਾਸੀ ਪਰਮਵੀਰ ਸਿੰਘ ਵੱਲੋਂ ਕੈਨੇਡਾ ਵਿੱਚ ਦੋ ਕਰੋੜ ਰੁਪਏ ਦੀ ਸਕਾਲਰਸ਼ਿਪ ਹਾਸਿਲ ਕੀਤੀ ਹੈ।

ਇਸ ਦੀ ਜਾਣਕਾਰੀ ਦਿੰਦੇ ਹੋਏ ਜਿੱਥੇ ਹਰਿਆਣਾ ਦੇ ਹੀ ਕੌਨਵੈਂਟ ਸਕੂਲ ਸੇਂਟ ਥੇਰੇਸਾ ਕਾਨਵੈਂਟ ਸਕੂਲ ਕਰਨਾਲ ਦੀ ਪ੍ਰਿੰਸੀਪਲ ਪ੍ਰਿਆ ਥਰੇਸਾ ਵੱਲੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀ ਵੱਲੋਂ ਜਿੱਥੇ ਕੈਨੇਡਾ ਦੀ ਨੰਬਰ ਵੰਨ ਰੈਂਕਿੰਗ ਅਤੇ ਵਿਸ਼ਵ ਦੀ 17 ਵੀਂ ਰੈਂਕਿੰਗ ਵਾਲੀ ਯੂਨੀਵਰਸਿਟੀ ਆਫ਼ ਟੋਰਾਂਟੋ ਤੋਂ ਇਸ ਵਿਦਿਆਰਥੀਆਂ ਵੱਲੋਂ ਸਕਾਲਰਸ਼ਿਪ ਹਾਸਲ ਕੀਤੀ ਗਈ ਹੈ। ਜਿਹੜੀ ਸਕਾਲਰਸ਼ਿਪ ਇਸ ਵਿਦਿਆਰਥੀ ਨੂੰ ਦਿੱਤੀ ਗਈ ਹੈ।

ਇਹ ਸਕਾਲਰਸ਼ਿਪ ਲੈਸਟਰ ਬੀ ਪੀਅਰਸਨ ਸ੍ਕਾਲਰਸ਼ਿਪ ਕੈਨੇਡਾ ਦੇ ਸਾਬਕਾ ਪ੍ਰਧਾਨਮੰਤਰੀ ਬੀ ਪੀਅਰਸਨ ਦੇ ਨਾਮ ਤੇ ਹਰ ਸਾਲ ਦੁਨੀਆਂ ਭਰ ਦੇ 37 ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਦੀ ਚੋਣ ਕੀਤੀ ਜਾਂਦੀ ਹੈ। ਇਸ ਨੂੰ ਹਾਸਲ ਕਰਨ ਵਾਸਤੇ ਜਿੱਥੇ ਤਿੰਨ ਤੋਂ ਚਾਰ ਹਜ਼ਾਰ ਵਿਦਿਆਰਥੀ ਹਰ ਸਾਲ ਦੁਨੀਆ ਭਰ ਤੋਂ ਇਸ ਸਕਾਲਰਸ਼ਿਪ ਲਈ ਅਪਲਾਈ ਕਰਦੇ ਹਨ। ਉਥੇ ਹੀ ਹਰਿਆਣਾ ਦੇ ਰਹਿਣ ਵਾਲੇ ਇਸ ਨੌਜਵਾਨ ਪਰਮਵੀਰ ਸਿੰਘ ਵੱਲੋਂ ਇਹ ਸਕਾਲਰਸ਼ਿਪ ਹਾਸਲ ਕੀਤੀ ਗਈ ਹੈ ਜਿੱਥੇ ਇਸ ਨੌਜਵਾਨ ਨੇ 1600 ਚੋ 1530 ਅੰਕ ਹਾਸਲ ਅਤੇ ਬਾਰ੍ਹਵੀਂ ਜਮਾਤ ਵਿੱਚੋਂ ਇਸ ਵਿਦਿਆਰਥੀ ਵੱਲੋ 95 ਫੀਸਦੀ ਅੰਕ ਪ੍ਰਾਪਤ ਕੀਤੇ ਗਏ ਹਨ।