ਕੈਨੇਡਾ ਚ ਪੰਜਾਬੀਆਂ ਦੀ ਬੱਲੇ ਬੱਲੇ, ਕਰਨਲ ਦਾ ਪੁੱਤ ਬਣਿਆ ਮੇਅਰ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਪੰਜਾਬੀਆਂ ਵੱਲੋਂ ਜਿਥੇ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਬਹੁਤ ਸਾਰੀਆਂ ਮੱਲਾਂ ਮਾਰੀਆਂ ਗਈਆਂ ਹਨ ਅਤੇ ਵੱਖ ਵੱਖ ਖੇਤਰਾਂ ਵਿੱਚ ਕਈ ਅਹਿਮ ਸਥਾਨਾਂ ਉੱਪਰ ਆਪਣੀ ਜਗ੍ਹਾ ਬਣਾਈ ਗਈ ਹੈ ਉਥੇ ਹੀ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਉਥੋਂ ਦੀਆਂ ਸਰਕਾਰਾਂ ਵੱਲੋਂ ਬੇਹੱਦ ਹੀ ਮਾਣ ਸਨਮਾਨ ਦਿੱਤਾ ਜਾਂਦਾ ਹੈ। ਉੱਥੇ ਹੀ ਬਹੁਤ ਸਾਰੇ ਪੰਜਾਬੀਆਂ ਨੇ ਆਪਣੀ ਯੋਗਤਾ ਦੇ ਸਦਕਾ ਉੱਚ ਅਹੁਦਿਆਂ ਉੱਪਰ ਵੀ ਆਪਣਾ ਸਥਾਨ ਕਾਇਮ ਕੀਤਾ ਹੈ। ਜਿਸ ਕਾਰਨ ਪੰਜਾਬੀਆਂ ਦਾ ਸਿਰ ਫਖਰ ਨਾਲ ਉੱਚਾ ਹੋ ਜਾਂਦਾ ਹੈ। ਬਹੁਤ ਸਾਰੇ ਪੰਜਾਬੀ ਪਰਿਵਾਰ ਜਿਥੇ ਵਿਦੇਸ਼ਾਂ ਵਿੱਚ ਜਾ ਕੇ ਸਖਤ ਮਿਹਨਤ ਮੁਸ਼ੱਕਤ ਕਰਦੇ ਹਨ।

ਉਥੇ ਹੀ ਉਨ੍ਹਾਂ ਦੇ ਦ੍ਰਿੜ ਇਰਾਦੇ ਉਨ੍ਹਾਂ ਨੂੰ ਸਫਲਤਾ ਵੱਲ ਲੈ ਜਾਂਦੇ ਹਨ। ਜਿੱਥੇ ਅਜਿਹੀਆਂ ਹਸਤੀਆਂ ਆਪਣੇ ਮੁਕਾਮ ਤੱਕ ਪਹੁੰਚਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ ਸਰੋਤ ਵੀ ਬਣ ਜਾਂਦੀਆਂ ਹਨ। ਹੁਣ ਕੈਨੇਡਾ ਵਿਚ ਪੰਜਾਬੀਆਂ ਦੀ ਬੱਲੇ-ਬੱਲੇ ਹੋਈ ਹੈ ਜਿਥੇ ਇਕ ਕਰਨਲ ਦਾ ਪੁੱਤਰ ਮੇਅਰ ਬਣਿਆ ਹੈ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ। ਜਿੱਥੇ ਪਿਛਲੇ 22 ਸਾਲਾਂ ਤੋਂ ਆਪਣੇ ਸਿਆਸੀ ਕੈਰੀਅਰ ਨੂੰ ਜਾਰੀ ਰੱਖਦੇ ਹੋਏ ਫਗਵਾੜਾ ਦੇ ਰਹਿਣ ਵਾਲੇ ਇਕ ਪਰਿਵਾਰ ਦੇ ਵਿਚ ਕਰਨਲ ਦੇ ਪੁੱਤਰ ਵੱਲੋਂ ਕੈਨੇਡਾ ਦਾ ਮੇਅਰ ਬਣਕੇ ਪੰਜਾਬੀਆਂ ਦਾ ਸਿਰ ਫ਼ਖਰ ਨਾਲ ਉੱਚਾ ਕੀਤਾ ਗਿਆ ਹੈ।

ਦੱਸ ਦਈਏ ਕਿ ਕੈਨੇਡਾ ਵਿੱਚ ਵਿਲੀਅਮ ਲੇਕ ਸਿਟੀ ਦੇ ਮੇਅਰ ਵਜੋਂ ਜਿੱਥੇ ਰਹਿਣ ਵਾਲੇ ਸੁਰਿੰਦਰ ਪਾਲ ਰਾਠੋਂਰ ਵੱਲੋਂ ਇਹ ਅਹੁਦਾ ਹਾਸਲ ਕੀਤਾ ਗਿਆ ਹੈ। ਜਿੱਥੇ ਉਹ ਪੰਜਾਬ ਦੇ ਫਗਵਾੜਾ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਪਿਤਾ ਅਵਤਾਰ ਸਿੰਘ ਜੀ ਭਾਰਤੀ ਫੌਜ ਵਿੱਚ ਲੰਮਾ ਸਮਾਂ ਆਪਣੀਆਂ ਸੇਵਾਵਾਂ ਦੇ ਰਹੇ ਹਨ ਅਤੇ ਕਰਨਲ ਦੇ ਤੌਰ ਤੇ ਕਾਫੀ ਸਮਾਂ ਅੰਬਾਲਾ ਦੇ ਵਿੱਚ ਤਾਇਨਾਤ ਰਹੇ।

ਜਿਸ ਕਾਰਨ ਸੁਰਿੰਦਰ ਪਾਲ ਰਾਠੋਰ ਵੱਲੋਂ ਬਲੂ ਸਮੇਂ ਦੀ ਪਾਬੰਦੀ ਵਿਚ ਚਲਦਿਆਂ ਹੋਇਆਂ ਸਖਤ ਮਿਹਨਤ ਕੀਤੀ ਗਈ। ਉਥੇ ਹੀ ਉਨ੍ਹਾਂ ਵੱਲੋਂ ਅਨੁਸ਼ਾਸਨ ਦੀ ਮਹੱਤਤਾ ਨੂੰ ਸਮਝਦੇ ਹੋਏ ਜ਼ਿੰਦਗੀ ਨੂੰ ਅੱਗੇ ਵਧਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਵਧੇਰੇ ਸਮੇਂ ਤੱਕ ਸਿਆਸੀ ਜੀਵਨ ਨੂੰ ਬਰਕਰਾਰ ਰੱਖਣ ਵਾਲੇ ਪੰਜਾਬੀ ਹਨ। ਜਿੱਥੇ ਹੁਣ ਲੋਕਾਂ ਦੇ ਪਿਆਰ ਅਤੇ ਵਿਸ਼ਵਾਸ ਸਦਕਾ ਹੀ ਉਹ ਮੇਅਰ ਦਾ ਅਹੁਦਾ ਹਾਸਲ ਕਰਨ ਵਿਚ ਕਾਮਯਾਬ ਹੋਏ ਹਨ।